ਆਉਣ-ਜਾਣ ਵਾਲੀ ਆਵਾਜਾਈ ਤੇ ਪਏ ਪ੍ਰਭਾਵ
ਰਾਮ ਸਰੂਪ ਪੰਜੋਲਾ
ਡਕਾਲਾ
ਪਟਿਆਲਾ ਤੋਂ ਡਕਾਲਾ ਰੋਡ ‘ਤੇ ਪਿੰਡ ਖੇੜਾ ਜੱਟਾਂ ਕੋਲ ਬਾਈਪਾਸ ਦੇ ਬਣੇ ਓਵਰਬ੍ਰਿਜ ਦੇ ਨਾਲ ਬਣਾਈ ਕੰਧ ਬਾਰਸ਼ ਕਾਰਨ ਡਿੱਗ ਗਈ ਜਿਸ ਕਾਰਨ ਆਉਣ-ਜਾਣ ਵਾਲੀ ਆਵਾਜਾਈ ਨੂੰ ਭਾਰੀ ਵਿਘਨ ਪਿਆ ਪਰ ਕੋਈ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਦੱਸਿਆ ਜਾ ਰਿਹਾ ਹੈ। ਇਸ ਮੌਕੇ ਪਿੰਡ ਖੇੜਾ ਦੇ ਬਿੰਦਰ ਸਿੰਘ ਤੇ ਹੋਰ ਲੋਕਾਂ ਨੇ ਦੱਸਿਆ ਕਿ ਰਾਤੀਂ ਉਹ ਆਪਣੇ ਘਰਾਂ ‘ਚ ਸੁੱਤੇ ਪਏ ਸਨ ਕਿ ਅਚਾਨਕ ਉੱਚੀ ਅਵਾਜ਼ ਆਈ ਅਤੇ ਘਰਾਂ ਦੀਆਂ ਕੰਧਾਂ ਤੇ ਸ਼ੀਸ਼ੇ ਹਿੱਲੇ, ਬਾਅਦ ‘ਚ ਪਤਾ ਲੱਗਾ ਕਿ ਬਾਈਪਾਸ ਦੀ ਕੰਧ ਡਿੱਗ ਗਈ ਹੈ। ਇਸ ਮੌਕੇ ਉਨ੍ਹਾਂ ਅੱਗੇ ਦੱਸਿਆ ਕਿ ਪਹਿਲਾਂ ਵੀ ਇੱਕ ਵਾਰ ਇੱਥੇ ਕੰਧ ਡਿੱਗੀ ਸੀ ਉਦੋਂ ਵੀ ਪਿੰਡ ਦੇ ਘਰਾਂ ਦੀਆਂ ਕੰਧਾਂ ਤੇ ਦਰਵਾਜੇ ਹਿੱਲੇ ਸਨ ਅਤੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ ਤੇ ਪਿੰਡ ‘ਚ ਕਾਫੀ ਨੁਕਸਾਨ ਹੋਇਆ ਸੀ। ਉਹਨਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਅਜਿਹੇ ਨੁਕਸਾਨ ਦਾ ਪਤਾ ਲਗਾਉਣਾ ਚਾਹੀਦਾ ਹੈ ਕਿਉਂਕਿ ਵਾਰ ਵਾਰ ਇਹ ਕੰਧਾਂ ਡਿੱਗਦੀਆਂ ਹਨ, ਅਜੇ ਬਾਈਪਾਸ ਬਣੇ ਨੂੰ ਕੁਝ ਹੀ ਸਾਲ ਹੋਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਠੇਕੇਦਾਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਨਹੀਂ ਤਾਂ ਕੋਈ ਵੱਡਾ ਨੁਕਸਾਨ ਕਿਸੇ ਵੇਲੇ ਵੀ ਹੋ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।