ਕੋਰੋਨਾ ਨਾਲ ਲਖਨਊ ਪੱਛਮੀ ਤੋਂ ਵਿਧਾਇਕ ਸੁਰੇਸ਼ ਸ੍ਰੀਵਾਸਤਵ ਦਾ ਦੇਹਾਂਤ
ਏਜੰਸੀ, ਲਖਨਊ। ਉਤਰਾਖੰਡ ’ਚ ਚਮੋਲੀ ਜਨਪਦ ਨਾਲ ਲੱਗੇ ਚੀਨ ਸਰਹੱਦ ’ਤੇ ਗਲੇਸ਼ੀਅਰ ਟੁੱਟਣ ਕਾਰਨ ਸੁਮਨਾ ਸਥਿਤ ਬੀਆਰਓ ਕੈਂਪ ਕੋਲ ਹੋਏ ਭਾਰੀ ਹਿਮਪਾਤ ’ਚ ਭਾਰਤੀ ਫੌਜ ਨੇ 384 ਲੋਕਾਂ ਨੂੰ ਸੁਰੱਖਿਅਤ ਕੱਢਿਆ ਤੇ ਜਦੋਂ ਕਿ 8 ਮ੍ਰਿਤਕ ਦੇਹਾਂ ਬਰਾਮਦ ਹੋਈਆਂ ਹਨ ਤੇ 6 ਦੀ ਹਾਲਾਤ ਗੰਭੀਰ ਹੈ। ਭਾਰਤੀ ਫੌਜ ਦੇ ਅਤਿਰਿਕਤ ਡਾਇਰੈਕਟਰ ਜਨ ਸੰਪਰਕ ਨੇ ਟਵੀਟ ਜ਼ਰੀਏ ਦੱਸਿਆ ਕਿ ਹੁਣ ਤੱਕ 384 ਵਿਅਕਤੀ ਸੁਰੱਖਿਅਤ ਕੱਢੇ ਜਾ ਚੁੱਕੇ ਹਨ। ਰਾਤਹ ਕਾਰਜ ਜਾਰੀ ਹੈ। ਇਸ ਦਰਮਿਆਨ ਮੁੱਖ ਮੰਤਰੀ ਤੀਰਥ ਸਿੰਘ ਰਾਤ ਹੈਲੀਕਾਪਟਰ ਨਾਲ ਪ੍ਰਭਾਵਿਤ ਖੇਤਰ ਦਾ ਨਿਰੀਖਣ ਕਰਕੇ ਸਥਿਤੀ ਜਾਂਚ ਰਹੇ ਹਨ।
ਭਾਰਤੀ ਜਨਤਾ ਪਾਰਟੀ ਦੇ ਲਖਨਊ ਪੱਛਮੀ ਤੋਂ ਵਿਧਾਇਕ ਸੁਰੇਸ਼ ਸ੍ਰੀਵਾਸਤਵ ਦਾ ਦੇਰ ਰਾਤ ਕੋਰੋਨਾ ਨਾਲ ਦੇਹਾਂਤ ਹੋ ਗਿਆ। ਸੁਰੇਸ਼ ਸੀ੍ਰਵਾਸਤਵ ਲਖਨਊ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਸਨ। ਪਿਛਲੀਂ 11 ਅਪਰੈਲ ਨੂੰ ਉਨ੍ਹਾਂ ਦਾ ਕੋਰੋਨਾ ਪਾਜ਼ਿਟਿਵ ਹੋਦ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਨੂੰ 13 ਅਪਰੈਲ ਨੂੰ ਰਾਜਧਾਨੀ ਹਸਪਤਾਲ ’ਚ ਦਾਖਲ ਕਰਵਾਇਆ ਸੀ, ਪਰ ਦੇਰ ਰਾਤ ਉਨ੍ਹਾਂ ਦੀ ਤਬੀਅਤ ਵਿਗੜ ਗਈ ਤੇ ਉਨ੍ਹਾਂ ਨੇ ਦਮ ਤੋੜ ਦਿੱਤਾ। ਸ੍ਰੀਵਾਸਤਵ ਲਖਨਊ ਮੱਧ ਤੋਂ 1996, 2002, 2007 ’ਚ ਵਿਧਾਇਕ ਚੁਣੇ ਗਏ ਸਨ।
ਵਿਧਾਨਸਭਾ ਲਈ 2012 ’ਚ ਹੋਈਆਂ ਚੋਣਾਂ ’ਚ ਉਹ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਤੋਂ ਹਾਰ ਗਏ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਸ਼ੋਕ ਸੰਦੇਸ਼ ’ਚ ਕਿਹਾ ਕਿ ਈਸ਼ਵਰ ਉਨ੍ਹਾਂ ਦੇ ਪਰਿਵਾਰ ਨੂੰ ਦੁਖ ਸਹਿਣ ਕਰਨ ਦੀ ਸ਼ਕਤੀ ਬਖਸ਼ੇ। ਉਹ ਲਖਨਊ ਦੀ ਰਾਜਨੀਤੀ ’ਚ ਸੀਨੀਅਰ ਤੇ ਆਗਿਆਕਾਰੀ ਆਗੂ ਸਨ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਆਪਣੇ ਸ਼ੋਕ ਸੰਦੇਸ਼ ’ਚ ਉਨ੍ਹਾਂ ਪਰਿਵਾਰ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ। ਭਾਜਪਾ ਦੇ ਇੱਕ ਹੋਰ ਵਿਧਾਇਕ ਰਮੇਸ਼ ਦਿਵਾਕਰ ਦਾ ਵੀ ਕੋਰੋਨਾ ਕਾਰਨ ਕੱਲ ਸਵੇਰੇ ਮੇਰਠ ਦੇ ਹਸਪਤਾਲ ’ਚ ਦੇਹਾਂਤ ਹੋਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।