ਚੀਨ ਵਿਰੁੱਧ ਪੈਦਾ ਹੁੰਦੀ ਮਿੱਤਰਤਾ
ਹਿੰਦ ਮਹਾਂਸਾਗਰ ‘ਚ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਭਾਰਤ ਅਤੇ ਅਸਟਰੇਲੀਆ ਨੇ ਇੱਕ-ਦੂਜੇ ਦੇ ਫੌਜੀ ਅੱਡਿਆਂ ਦਾ ਇਸਤੇਮਾਲ ਕਰਨ ਦਾ ਸਮਝੌਤਾ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਵਿਚਕਾਰ ਵਰਚੁਅਲ ਸਿਖ਼ਰ ਬੈਠਕ ਦੌਰਾਨ ਹੋਏ ਇਸ ਸਮਝੌਤੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਜੰਗੀ ਜਹਾਜ਼ ਅਤੇ ਫਾਈਟਰ ਜੈੱਟ ਇੱਕ-ਦੂਜੇ ਦੇ ਫੌਜੀ ਅੱਡਿਆਂ ਦਾ ਇਸਤੇਮਾਲ ਕਰ ਸਕਣਗੇ ਅਤੇ ਨਾਲ ਹੀ ਲੋੜ ਪੈਣ ‘ਤੇ ਈਂਧਨ ਲੈ ਸਕਣਗੇ ਅਸਟਰੇਲੀਆ ਤੋਂ ਪਹਿਲਾਂ ਭਾਰਤ-ਅਮਰੀਕਾ ਦਰਮਿਆਨ ਇਸ ਤਰ੍ਹਾਂ ਦਾ ਸਮਝੌਤਾ ਹੋ ਚੁੱਕਾ ਹੈ
ਇਸ ਸਮੇਂ ਨਾ ਸਿਰਫ਼ ਭਾਰਤ ਨਾਲ ਸਗੋਂ ਅਸਟਰੇਲੀਆ ਨਾਲ ਵੀ ਚੀਨ ਦੇ ਸਬੰਧ ਤਣਾਅ ਦੀ ਸਥਿਤੀ ‘ਚ ਹਨ ਇਹੀ ਕਾਰਨ ਹੈ ਕਿ ਭਾਰਤ ਅਤੇ ਅਸਟਰੇਲੀਆ ਵਿਚਕਾਰ ਹੋਏ ਸਮਝੌਤੇ ਨੂੰ ਰਣਨੀਤਿਕ ਦ੍ਰਿਸ਼ਟੀ ਤੋਂ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਪਿਛਲੇ ਕੁਝ ਸਮੇਂ ਤੋਂ ਆਸਟਰੇਲੀਆ ਨੇ ਚੀਨ ਵਿਰੁੱਧ ਮੋਰਚਾ ਖੋਲ੍ਹ ਰੱਖਿਆ ਹੈ ਕੋਰੋਨਾ ਵਾਇਰਸ ਦੇ ਮਾਮਲੇ ‘ਚ ਉਹ ਚੀਨ ਦੀ ਭੂਮਿਕਾ ਦੀ ਜਾਂਚ ਕੀਤੇ ਜਾਣ ਦੀ ਯੂਰਪੀ ਸੰਘ ਦੀ ਤਜ਼ਵੀਜ਼ ਦੀ ਹਮਾਇਤ ਵੀ ਕਰ ਰਿਹਾ ਹੈ
ਦੱਖਣੀ ਚੀਨ ਸਾਗਰ ਮਾਮਲੇ ‘ਚ ਵੀ ਆਸਟਰੇਲੀਆ ਨੇ ਚੀਨ ਦੀ ਆਲੋਚਨਾ ਕੀਤੀ ਸੀ ਹਾਂਗਕਾਂਗ ਮਸਲੇ ‘ਤੇ ਵੀ ਅਸਟਰੇਲੀਆ ਨੇ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਨਾਲ ਮਿਲ ਕੇ ਚੀਨ ਦੇ ਨਵੇਂ ਸੁਰੱਖਿਆ ਕਾਨੂੰਨ ਦੀ ਨਿੰਦਾ ਕੀਤੀ ਹੈ ਅਸਟਰੇਲੀਆ ਦੇ ਰੁਖ਼ ਤੋਂ ਬੁਖਲਾਏ ਚੀਨ ਨੇ ਉਸ ਨੂੰ ਅਮਰੀਕੀ ਕੁੱਤਾ ਕਹਿ ਕੇ ਆਲੋਚਨਾ ਕੀਤੀ ਹੈ
ਭਾਰਤ ਅਤੇ ਅਸਟਰੇਲੀਆ ਦੁਨੀਆ ਦੇ ਦੋ ਵੱਡੇ ਲੋਕਤੰਤਰਿਕ ਦੇਸ਼ ਹਨ ਸਾਲ 2009 ‘ਚ ਦੋਵੇਂ ਰਣਨੀਤਿਕ ਸਾਂਝੇਦਾਰ ਦੇ ਰੂਪ ‘ਚ ਇੱਕ-ਦੂਜੇ ਦੇ ਨਜ਼ਦੀਕ ਆਏ ਉਸ ਤੋਂ ਬਾਅਦ 2014 ‘ਚ ਪ੍ਰਧਾਨ ਮੰਤਰੀਆਂ ਦੇ ਦੌਰੇ ਨਾਲ ਦੋਵਾਂ ਦੇਸ਼ਾਂ ਦਾ ਰਿਸ਼ਤਾ ਹੋਰ ਮਜ਼ਬੂਤ ਹੋਇਆ ਸਾਲ 2018-19 ‘ਚ ਭਾਰਤ ਅਤੇ ਅਸਟਰੇਲੀਆ ਵਿਚਕਾਰ 20.92 ਅਰਬ ਡਾਲਰ ਦਾ ਦੁਵੱਲਾ ਵਪਾਰ ਹੋਇਆ ਸੀ ਭਾਰਤ ਨੇ ਅਸਟਰੇਲੀਆ ਨੂੰ 5.17 ਅਰਬ ਡਾਲਰ ਦਾ ਨਿਰਯਾਤ ਕੀਤਾ ਸੀ ਜਦੋਂ ਕਿ ਉੱਥੋਂ 15.75 ਅਰਬ ਡਾਲਰ ਦੀਆਂ ਵਸਤੂਆਂ ਦਾ ਆਯਾਤ ਕੀਤਾ ਸੀ
ਸਕਾਟ ਮਾਰੀਸਨ ਜਨਵਰੀ ‘ਚ ਭਾਰਤ ਆਉਣ ਵਾਲੇ ਸਨ, ਪਰ ਅਸਟਰੇਲੀਆ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਕਾਰਨ ਉਸ ਸਮੇਂ ਉਨ੍ਹਾਂ ਦਾ ਦੌਰਾ ਟਲ਼ ਗਿਆ ਸੀ ਮਈ ‘ਚ ਉਨ੍ਹਾਂ ਦਾ ਪ੍ਰੋਗਰਾਮ ਫ਼ਿਰ ਬਣਿਆ ਪਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਉਹ ਇਸ ਦਫ਼ਾ ਵੀ ਨਹੀਂ ਆ ਸਕੇ ਅਜਿਹੇ ‘ਚ ਮੋਦੀ ਅਤੇ ਮਾਰੀਸਨ ਨੇ ਵਰਚੁਅਲ ਬੈਠਕ ਦੇ ਜਰੀਏ ਮਿਲਣ ਦਾ ਫੈਸਲਾ ਕੀਤਾ ਹੁਣ ਅਸਟਰੇਲੀਆ ਪਹਿਲਾ ਅਜਿਹਾ ਦੇਸ਼ ਹੋ ਗਿਆ ਹੈ, ਜਿਸ ਨਾਲ ਭਾਰਤ ਨੇ ਦੁਵੱਲੀ ਵਰਚੁਅਲ ਬੈਠਕ ਕੀਤੀ ਹੈ
ਭਾਰਤ ਅਤੇ ਅਸਟਰੇਲੀਆ ਵਿਚਕਾਰ ਡੂੰਘੀ ਹੁੰਦੀ ਦੋਸਤੀ, ਵਪਾਰ ਅਤੇ ਵਣਜ ਦੇ ਲਿਹਾਜ਼ ਨਾਲ ਤਾਂ ਮਹੱਤਵਪੂਰਨ ਹੈ ਹੀ, ਇੰਡੋ ਪੈਸੇਫ਼ਿਕ ਖੇਤਰ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਪਰ ਸਵਾਲ ਇਹ ਹੈ ਕਿ ਅਮਰੀਕਾ ਵਰਗੇ ਵੱਡੇ ਅਤੇ ਸ਼ਕਤੀ ਸੰਪੰਨ ਦੇਸ਼ ਨਾਲ ਸੁਰੱਖਿਆ ਸਮਝੌਤਾ ਕਰਨ ਤੋਂ ਬਾਅਦ ਭਾਰਤ ਨੂੰ ਅਸਟਰੇਲੀਆ ਵਰਗੇ ਛੋਟੇ ਦੇਸ਼ ਨਾਲ ਇਸ ਤਰ੍ਹਾਂ ਸਮਝੌਤੇ ‘ਚ ਬੱਝਣ ਦੀ ਲੋੜ ਕਿਉਂ ਪਈ?
ਦਰਅਸਲ, ਹਿੰਦ ਪ੍ਰਸ਼ਾਂਤ ਖੇਤਰ ਨੂੰ ਲੈ ਕੇ ਭਾਰਤ ਅਤੇ ਅਸਟਰੇਲੀਆ ਦਾ ਬਰਾਬਰ ਦ੍ਰਿਸ਼ਟੀਕੋਣ ਹੈ ਦੋਵੇਂ ਦੇਸ਼ ਖੁਦਮੁਖਤਿਆਰੀ ਅਤੇ ਕੌਮਾਂਤਰੀ ਕਾਨੂੰਨਾਂ ਦਾ ਸਨਮਾਨ ਕਰਦੇ ਹੋਏ ਨਿਯਮ ਅਧਾਰਿਤ ਸਮੁੰਦਰੀ ਵਿਵਸਥਾ ਦੀ ਹਮਾਇਤ ਕਰਦੇ ਹਨ ਦੋਵਾਂ ਦਾ ਮੰਨਣਾ ਹੈ ਕਿ ਮਹਾਂਸਾਗਰਾਂ ਦੇ ਸ਼ਾਂਤ ਜਲ ਨੂੰ ਕੂਟਨੀਤਿਕ ਦਾਇਰੇ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ ਇਸ ਸਮਝੌਤੇ ਤੋਂ ਬਾਅਦ ਜਿੱਥੇ ਇੱਕ ਪਾਸੇ ਭਾਰਤ ਨੂੰ ਇੰਡੋਨੇਸ਼ੀਆ (ਕੋਕੋਜ਼ ਦੀਪ ਸਮੂਹ) ਕੋਲ ਬਣੇ ਅਸਟਰੇਲੀਆ ਦੇ ਸਮੁੰਦਰੀ ਫੌਜ ਅੱਡਿਆਂ ਦੇ ਇਸਤੇਮਾਲ ਦਾ ਅਧਿਕਾਰ ਪ੍ਰਾਪਤ ਹੋਵੇਗਾ, ਉੱਥੇ ਦੂਜੇ ਪਾਸੇ ਅਸਟਰੇਲੀਆ ਨੂੰ ਭਾਰਤ ਦੇ ਅੰਡਮਾਨ ਨਿਕੋਬਾਰ ਦੀਪ ਸਮੂਹ ‘ਤੇ ਸਥਿਤ ਸਮੁੰਦਰੀ ਫੌਜ ਅੱਡਿਆਂ ਦੀ ਵਰਤੋਂ ਦੀ ਸੁਵਿਧਾ ਪ੍ਰਾਪਤ ਹੋ ਸਕੇਗੀ
ਇਸ ਨਾਲ ਦੋਵਾਂ ਦੇਸ਼ਾਂ ਦੀ ਫੌਜ ਹਿੰਦ ਮਹਾਂਸਾਗਰ ‘ਚ ਸਥਿਤ ਮਲੱਕਾ ਸਟੇਟ ਅਤੇ ਆਸ-ਪਾਸ ਦੇ ਇਲਾਕੇ ‘ਤੇ ਤਿੱਖੀ ਨਜ਼ਰ ਰੱਖ ਸਕੇਗੀ ਮਲੱਕਾ ਸਟੇਟ ਚੀਨ ਦਾ ਇੱਕ ਪ੍ਰਮੁੱਖ ਵਪਾਰਕ ਜਲ ਮਾਰਗ ਹੈ ਇਸ ਜਲ ਮਾਰਗ ਦੇ ਜਰੀਏ ਹੀ ਉਹ ਆਪਣਾ ਸਾਮਾਨ ਅਫ਼ਰੀਕਾ ਅਤੇ ਏਸ਼ੀਆ ਦੇ ਦੇਸ਼ਾਂ ‘ਚ ਪਹੁੰਚਾਉਂਦਾ ਹੈ ਚੀਨ ਸਾਊਥ ਚਾਈਨਾ ਵਾਂਗ ਪੂਰੇ ਇਲਾਕੇ ‘ਤੇ ਆਪਣਾ ਦਬਦਬਾ ਬਣਾਈ ਰੱਖਣਾ ਚਾਹੁੰਦਾ ਹੈ, ਤਾਂ ਕਿ ਉਸ ਦੀਆਂ ਵਪਾਰਿਕ ਗਤੀਵਿਧੀਆਂ ਬਿਨਾਂ ਕਿਸੇ ਅੜਿੱਕੇ ਦੇ ਜਾਰੀ ਰਹਿ ਸਕਣ
ਦੂਜੇ ਪਾਸੇ ਚੀਨ, ਅਮਰੀਕਾ ਅਤੇ ਅਸਟਰੇਲੀਆ ਦੀਆਂ ਰਣਨੀਤਿਕ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਹਿੰਦ ਮਹਾਂਸਾਗਰ ‘ਚ ਅਸਟਰੇਲੀਆ ਕੋਲ ਇੱਕ ਫੌਜੀ ਬੇਸ ਦਾ ਨਿਰਮਾਣ ਕਰਨਾ ਚਾਹੁੰਦਾ ਹੈ ਇਸ ਲਈ ਚੀਨ ਨੇ ਅਸਟਰੇਲੀਆ ਦੇ ਗੁਆਂਢੀ ਦੇਸ਼ ਸੋਲੋਮਨ ਆਈਲੈਂਡ ਅਤੇ ਪਾਪੂਆ ਨਿਊ ਗਿਨੀ ‘ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ
ਕੋਰੋਨਾ ਮਹਾਂਮਾਰੀ ਕਾਰਨ ਆਰਥਿਕ ਸੰਕਟ ਨਾਲ ਜੂਝ ਰਹੇ, ਇਨ੍ਹਾਂ ਦੇਸ਼ਾਂ ਨੂੰ ਚੀਨ ਸ੍ਰੀਲੰਕਾ, ਪਾਕਿਸਤਾਨ ਅਤੇ ਨੇਪਾਲ ਵਾਂਗ ਆਰਥਿਕ ਮੱਦਦ ਦੇਣ ਦੇ ਨਾਂਅ ‘ਤੇ ਕਰਜੇ ਦੇ ਜਾਲ ‘ਚ ਫਸਾਉਣਾ ਚਾਹੁੰਦਾ ਹੈ ਜੇਕਰ ਚੀਨ ਆਪਣੇ ਇਦਾਰਿਆਂ ‘ਚ ਕਾਮਯਾਬ ਹੋ ਜਾਂਦਾ ਹੈ, ਤਾਂ ਫ਼ਿਰ ਉਸ ਨੂੰ ਅਸਟਰੇਲੀਆ ਵੱਲ ਪਹੁੰਚਣ ‘ਚ ਜਿਆਦਾ ਸਮਾਂ ਨਹੀਂ ਲੱਗੇਗਾ ਭਾਰਤ ਦੇ ਨਾਲ ਵੀ ਚੀਨ ਇਸ ਸਮੇਂ ਲੱਦਾਖ਼ ਖੇਤਰ ‘ਚ ਸਰਹੱਦੀ ਵਿਵਾਦ ‘ਚ ਉਲਝਿਆ ਹੋਇਆ ਹੈ
ਅਜਿਹੇ ‘ਚ ‘ਦੁਸ਼ਮਣ ਦਾ ਦੁਸ਼ਮਣ ਦੋਸਤ’ ਵਾਲੀ ਰਣਨੀਤੀ ‘ਤੇ ਚੱਲਦੇ ਹੋਏ ਭਾਰਤ ਨੇ ਅਸਟਰੇਲੀਆ ਨਾਲ ਸਮਝੌਤਾ ਕਰਕੇ ਇੱਕ ਤਰ੍ਹਾਂ ਚੀਨ ਖਿਲਾਫ਼ ਮੋਰਚਾਬੰਦੀ ਦਾ ਕੰਮ ਕੀਤਾ ਹੈ ਕੋਰੋਨਾ ਤੋਂ ਬਾਅਦ ਦੁਨੀਆ ਦੇ ਦੂਜੇ ਦੇਸ਼ ਜਿੱਥੇ ਚੀਨ ਦਾ ਬਦਲ ਲੱਭ ਰਹੇ ਹਨ, ਉੱਥੇ ਭਾਰਤ ਵੀ ਚੀਨ ‘ਤੇ ਆਪਣੀ ਨਿਰਭਰਤਾ ਘੱਟ ਕਰਨਾ ਚਾਹੁੰਦਾ ਹੈ, ਅਜਿਹੇ ‘ਚ ਅਸਟਰੇਲੀਆ ਭਾਰਤ ਲਈ ਇੱਕ ਬਦਲ ਹੋ ਸਕਦਾ ਹੈ
ਚੀਨ ਅਤੇ ਅਸਟਰੇਲੀਆ ਵਿਚਕਾਰ ਸਾਲ 2018 ਤੋਂ ਹੀ ਸਬੰਧਾਂ ‘ਚ ਤਣਾਅ ਦਾ ਦੌਰ ਉਸ ਸਮੇਂ ਸ਼ੁਰੂ ਹੋ ਚੁੱਕਾ ਸੀ ਜਦੋਂ ਅਸਟਰੇਲੀਆ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਚੀਨੀ ਕੰਪਨੀ ਹੁਵੇਈ ਨੂੰ 5ਜੀ ਨੈਟਵਰਕ ਟਾਵਰ ਲਾਉਣ ਤੋਂ ਰੋਕ ਦਿੱਤਾ ਸੀ ਪਿਛਲੇ ਸਾਲ ਵੀ ਅਸਟਰੇਲੀਆ ਨੇ ਚੀਨ ਦੇ ਇੱਕ ਵੱਡੇ ਕਾਰੋਬਾਰੀ ਦਾ ਵੀਜ਼ਾ ਰੱਦ ਕਰ ਦਿੱਤਾ ਸੀ ਅਸਟਰੇਲੀਆ ਦੀ ਕਾਰਵਾਈ ਤੋਂ ਗੁੱਸੇ ‘ਚ ਆਏ ਚੀਨ ਨੇ ਵੀ ਅਸਟਰੇਲੀਆ ਤੋਂ ਆਉਣ ਵਾਲੇ ਕੋਇਲੇ ਨੂੰ ਰੋਕ ਦਿੱਤਾ ਹੁਣ, ਕੋਰੋਨਾ ਵਾਇਰਸ ਦੀ ਜਾਂਚ ਦਾ ਸਮੱਰਥਨ ਕਰਨ ਤੋਂ ਬਾਅਦ ਚੀਨ-ਅਸਟਰੇਲੀਆ ਸਬੰਧ ਹੋਰ ਖ਼ਰਾਬ ਹੋ ਗਏ
ਵਪਾਰਕ ਪਾਬੰਦੀਆਂ ਨੂੰ ਹਮੇਸ਼ਾ ਹਥਿਆਰ ਵਾਂਗ ਇਸਤੇਮਾਲ ਕਰਨ ਵਾਲੇ ਚੀਨ ਨੇ ਅਸਟਰੇਲੀਆ ਖਿਲਾਫ਼ ਹਮਲਾਵਰ ਕਦਮ ਉਠਾਉਂਦੇ ਹੋਏ ਉਸ ‘ਤੇ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਦੀ ਉਲੰਘਣ ਦਾ ਦੋਸ਼ ਲਾਉਂਦੇ ਹੋਏ ਅਸਟਰੇਲੀਆ ਤੋਂ ਆਉਣ ਵਾਲੇ ਜੌ ‘ਤੇ 80 ਫੀਸਦੀ ਤੋਂ ਜਿਆਦਾ ਦੀ ਫੀਸ ਲਈ ਚੀਨ ਇੱਥੇ ਹੀ ਨਹੀਂ ਰੁਕਿਆ ਹਾਲ ਹੀ ‘ਚ ਉਸ ਨੇ ਏਸ਼ੀਆਈ ਲੋਕਾਂ ਨਾਲ ਨਸਲੀ ਭੇਦਭਾਵ ਅਤੇ ਹਿੰਸਾ ਦਾ ਹਵਾਲਾ ਦਿੰਦੇ ਹੋਏ ਆਪਣੇ ਨਾਗਰਿਕਾਂ ਨੂੰ ਅਸਟਰੇਲੀਆ ਦੀ ਯਾਤਰਾ ‘ਤੇ ਨਾ ਜਾਣ ਦੀ ਸਲਾਹ ਦਿੱਤੀ ਹੈ
ਚੀਨ ਦੀ ਹਮਲਾਵਰ ਨੀਤੀ ਨੂੰ ਦੇਖਦੇ ਹੋਏ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਕੀ ਉਹ ਅਸਟਰੇਲੀਆ ਨਾਲ ਵਪਾਰਕ ਰਿਸ਼ਤਾ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ? ਅਸਟਰੇਲੀਆ ‘ਚ ਚੀਨ ਦਾ ਜੋ ਨਿਵੇਸ਼ ਹੈ, ਉਸ ਨੂੰ ਦੇਖਦੇ ਹੋਏ ਫ਼ਿਲਹਾਲ ਇਸ ਦੀ ਸੰਭਾਵਨਾ ਘੱਟ ਹੀ ਹੈ ਵਰਚੁਅਲ ਮੀਟਿੰਗ ਦੌਰਾਨ ਅਸਟਰੇਲੀਆ ਨੇ ਸੁਰੱਖਿਆ ਕੌਂਸਲ ਦੇ ਵਿਸਥਾਰ ਅਤੇ ਇਸ ‘ਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਹਮਾਇਤ ਦਾ ਵਿਸ਼ਵਾਸ ਦਿਵਾਇਆ ਹੈ
ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਨੇ ਨਾਗਰਿਕ ਮਕਸਦਾਂ ਲਈ ਪਰਮਾਣੂ ਪ੍ਰੋਗਰਾਮ ਦੇ ਮੁੱਦੇ ‘ਤੇ ਵੀ ਦੁਵੱਲੇ ਸਹਿਯੋਗ ਦੀ ਗੱਲ ਦੁਹਰਾਈ ਹੈ ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਅਸਟਰੇਲੀਆ ਨਾਲ ਹੋਏ ਸੁਰੱਖਿਆ ਸਮਝੌਤੇ ਨੂੰ ਇੱਕ ਤਰ੍ਹਾਂ ਚੀਨ ਲਈ ਚਿਤਾਵਨੀ ਦੇ ਤੌਰ ‘ਤੇ ਹੀ ਦੇਖਿਆ ਜਾਣਾ ਚਾਹੀਦਾ ਹੈ
ਐਨ. ਕੇ. ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।