ਗੁਰੂਗ੍ਰਾਮ ’ਚ ਬੇਰਹਿਮੀ ਨਾਲ ਦੋਸਤ ਦਾ ਕਤਲ

Murder Accused Sachkahoon

ਕਤਲ ਦਾ ਕਾਰਨ ਪੁਰਾਣੀ ਰੰਜਿਸ਼ | Murder

ਗੁਰੂਗ੍ਰਾਮ (ਸੱਚ ਕਹੂੰ ਨਿਊਜ਼)। ਗੁਰੂਗ੍ਰਾਮ ਜ਼ਿਲ੍ਹੇ ਦੇ ਸੋਹਣਾ ਦੇ ਪਿੰਡ ਖੇੜਲਾ ’ਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਹੋ ਗਈ ਹੈ, ਉਸ ਦੀ ਪਛਾਣ ਪਿੰਡ ’ਚ ਹੀ ਰਹਿਣ ਵਾਲੇ ਜੈਯਸਟ੍ਰੀ ਉਰਫ ਟੋਨੀ ਦੇ ਰੂਪ ’ਚ ਹੋਈ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਸੋਹਣਾ ਸਦਰ ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜੇ ’ਚ ਲਿਆ। ਉਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ’ਚ ਪੁਲਿਸ ਨੇ ਕਤਲ (Murder) ਕਰਨ ਵਾਲੇ ਤਿੰਨਾਂ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

ਪਿੰਡ ਵਾਲਿਆਂ ਨੇ ਦਿੱਤੀ ਪੁਲਿਸ ਨੂੰ ਇਸ ਦੀ ਸੂਚਨਾ | Murder

ਪੁਲਿਸ ਮੁਤਾਬਿਕ, ਪਿੰਡ ਖੇੜਲਾ ਦਾ ਰਹਿਣ ਵਾਲਾ ਟੋਨੀ ਮਜ਼ਦੂਰੀ ਦਾ ਕੰਮ ਕਰਦਾ ਸੀ। ਉਹ ਆਪਣੇ 3 ਦੋਸਤਾਂ ਲਲਿਤ, ਦਿਨੇਸ਼ ਅਤੇ ਅਸ਼ੋਕ ਨਾਲ ਪਹਾੜੀ ’ਤੇ ਬੈਠ ਕੇ ਸ਼ਰਾਬ ਪੀ ਰਿਹਾ ਸੀ। ਸ਼ਰਾਬ ਪੀਣ ਤੋਂ ਬਾਅਦ ਤਿੰਨਾਂ ਦਾ ਆਪਸ ’ਚ ਝਗੜਾ ਹੋ ਗਿਆ, ਜਿਸ ਤੋਂ ਬਾਅਦ ਤਿੰਨਾਂ ਨੇ ਟੋਨੀ ’ਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੱਥਰ ਨਾਲ ਹਮਲਾ ਕਰਕੇ ਤਿੰਨਾਂ ਨੇ ਉਸ ਨੂੰ ਮੌਤ ਤੇ ਘਾਟ ਉਤਾਰਿਆ ਹੈ। ਸਵੇਰੇ ਜਦੋਂ ਪਿੰਡ ਵਾਲੇ ਪਹਾੜਾ ਵੱਲ ਗਏ ਤਾਂ ਲਾਸ਼ ਲਹੂਲੁਹਾਨ ਹਾਲਤ ’ਚ ਮਿਲੀ ਅਤੇ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਪੁਲਿਸ ਨੂੰ ਇਸ ਵਾਰੇ ਦੱਸਿਆ। (Murder)

ਦੋ ਸਾਲ ਪਹਿਲਾਂ ਹੋਇਆ ਸੀ ਝਗੜਾ | Murder

ਦੱਸਿਆ ਜਾ ਰਿਹਾ ਹੈ ਕਿ ਕਰੀਬ 2 ਸਾਲ ਪਹਿਲਾਂ ਟੋਨੀ ਦਾ ਤਿੰਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਉਸ ਤੋਂ ਬਾਅਦ ਤਿੰਨ ਟੋਨੀ ਨਾਲ ਰੰਜਿਸ਼ ਰੱਖਣ ਲੱਗ ਗਏ ਸਨ। ਪੁਲਿਸ ਦੀ ਮੰਨਿਏਂ ਤਾਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਤਿੰਨਾਂ ’ਤੇ ਕਤਲ ਕਰਨ ਦਾ ਦੋਸ਼ ਲਾਇਆ ਹੈ। ਪੁਲਿਸ ਨੇ ਇਸ ਮਾਮਲੇ ’ਚ ਤਿੰਨਾਂ ਨੂੰ ਨਾਮਜਦ ਕਰਕੇ ਕੇਸ ਦਰਜ ਕਰ ਲਿਆ ਹੈ। ਮਾਮਲੇ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਤਿੰਨਾਂ ਮੁਲਜ਼ਮਾਂ ਨੂੰ ਕੁਝ ਹੀ ਘੰਟਿਆਂ ’ਚ ਗ੍ਰਿਫਤਾਰ ਕਰ ਲਿਆ ਹੈ। (Murder)

LEAVE A REPLY

Please enter your comment!
Please enter your name here