ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More

    Coconut | ਤਾਜ਼ੇ ਨਾਰੀਅਲ ਦੀ ਬਰਫ਼ੀ

    Coconut | ਤਾਜ਼ੇ ਨਾਰੀਅਲ ਦੀ ਬਰਫ਼ੀ

    ਸਮੱਗਰੀ:
    ਤਾਜ਼ੇ ਨਾਰੀਅਲ: 2
    ਕੰਡੈਸਡ ਮਿਲਕ: 1 ਕੱਪ (250 ਗ੍ਰਾਮ)
    ਪਿਸਤੇ: 10-12
    ਇਲਾਇਚੀ ਪਾਊਡਰ: 4-5, ਘਿਓ: 2-3 ਵੱਡੇ ਚਮਚ

    ਤਰੀਕਾ:
    ਤਾਜ਼ਾ (Coconut) ਨਾਰੀਅਲ ਲਓ, ਇਸ ਦੀ ਬ੍ਰਾਊਨ ਛਿੱਲੜ ਛਿੱਲ ਕੇ ਹਟਾ ਦਿਓ ਨਾਰੀਅਲ ਦੀ ਛਿੱਲ ਹਟਾ ਕੇ ਇਸ ਨੂੰ ਧੋ ਲਓ ਨਾਰੀਅਲ ਨੂੰ ਕੱਦੂਕਸ਼ ਕਰ ਲਓ।
    ਕੱਦੂਕਸ਼ ਕੀਤੇ ਹੋਏ ਨਾਰੀਅਲ ਨੂੰ ਮਿਕਸੀ ਵਿਚ ਪਾ ਕੇ 5-10 ਸੈਕਿੰਡ ਚਲਾ ਦੇ ਮੋਟਾ ਪੀਸ ਲਓ ਮਿਕਸਰ ਨੂੰ ਜ਼ਿਆਦਾ ਨਹੀਂ ਚਲਾਉਣਾ ਜੇਕਰ ਜ਼ਿਆਦਾ ਮਿਕਸ ਕਰੋਗੇ ਤਾਂ ਇਹ ਪੇਸਟ ਬਣ ਜਾਵੇਗਾ।

    ਪੈਨ ਨੂੰ ਗੈਸ ‘ਤੇ ਰੱਖੋ, ਇਸ ਵਿਚ 2 ਵੱਡੇ ਚਮਚ ਘਿਓ ਪਾ ਕੇ ਮੈਲਟ ਕਰੋ ਘਿਓ ਦੇ ਮੈਲਟ ਹੋ ਜਾਣ ‘ਤੇ ਇਸ ਵਿਚ 2 ਕੱਪ ਪੀਸਿਆ ਨਾਰੀਅਲ ਪਾ ਦਿਓ (Coconut) ਨਾਰੀਅਲ ਨੂੰ ਲਗਾਤਾਰ ਹਿਲਾਉਂਦੇ ਹੋਏ ਹਲਕਾ ਜਿਹਾ ਭੁੰਨ੍ਹ ਲਓ 5 ਮਿੰਟ ਲਗਾਤਾਰ ਹਿਲਾਉਂਦੇ ਹੋਏ ਭੁੰਨ੍ਹ ਲੈਣ ਤੋਂ ਬਾਅਦ ਇਸ ਵਿਚ ਕੰਡੈਸਡ ਮਿਲਕ ਪਾ ਦਿਓ ਅਤੇ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਉਦੋਂ ਤੱਕ ਪਕਾਓ ਜਦੋਂ ਤੱਕ ਕਿ ਇਹ ਜੰਮਣ ਵਾਲੀ ਕੰਸੀਸਟੈਂਸੀ ਤੱਕ ਨਾ ਪੱਕ ਜਾਵੇ।

    Coconut | ਤਾਜ਼ੇ ਨਾਰੀਅਲ ਦੀ ਬਰਫ਼ੀ

    ਮਿਸ਼ਰਣ ਦੇ ਚੰਗੇ ਗਾੜ੍ਹਾ ਹੋ ਜਾਣ ‘ਤੇ ਇਸ ਵਿਚ ਇਲਾਇਚੀ ਪਾਊਡਰ ਪਾ ਕੇ ਮਿਲਾਓ ਮਿਸ਼ਰਣ ਗਾੜ੍ਹਾ ਹੋ ਕੇ ਤਿਆਰ ਹੈ, ਗੈਸ ਬੰਦ ਕਰ ਦਿਓ ਅਤੇ ਇਸ ਨੂੰ ਜਮਾਉਣ ਲਈ ਇੱਕ ਪਲੇਟ ਲਓ ਇਸ ਨੂੰ ਘਿਓ ਲਾ ਕੇ ਚੀਕਨੀ ਕਰ ਲਓ। ਹੁਣ ਮਿਸ਼ਰਣ ਨੂੰ ਇਸ ਘਿਓ ਲੱਗੀ ਪਲੇਟ ਵਿਚ ਪਾ ਕੇ ਚੰਗੀ ਤਰ੍ਹਾਂ ਫੈਲਾਅ ਲਓ ਇਸ ‘ਤੇ ਥੋੜ੍ਹਾ ਜਿਹਾ ਪਿਸਤਾ ਕੁਤਰਿਆ ਫੈਲਾਅ ਦਿਓ ਅਤੇ ਚਮਚੇ ਨਾਲ ਹਲਕਾ ਜਿਹਾ ਦਬਾ ਦਿਓ, ਜਿਸ ਨਾਲ ਕਿ ਇਹ ਬਰਫ਼ੀ ਵਿਚ ਚੰਗੀ ਤਰ੍ਹਾਂ ਚਿਪ ਜਾਵੇ ਬਰਫ਼ੀ ‘ਤੇ ਕੱਟਣ ਦੇ ਨਿਸ਼ਾਨ ਪਾ ਦਿਓ ਅਤੇ ਬਰਫ਼ੀ ਨੂੰ ਸੈੱਟ ਹੋਣ ਲਈ ਰੱਖ ਦਿਓ। (Coconut) ਬਰਫ਼ੀ ਸੈੱਟ ਹੋ ਕੇ ਤਿਆਰ ਹੈ।

    ਬਰਫ਼ੀ ਦੀ ਪਲੇਟ ਨੂੰ ਗੈਸ ‘ਤੇ ਰੱਖ ਕੇ 5-10 ਸੈਕਿੰਡ ਹਲਕਾ ਜਿਹਾ ਗਰਮ ਕਰ ਲਓ, ਤਾਂ ਕਿ ਬਰਫ਼ੀ ਅਸਾਨੀ ਨਾਲ ਪਲੇਟ ‘ਚੋਂ ਨਿੱਕਲ ਆਵੇ ਬਰਫ਼ੀ ਦੇ ਟੁਕੜਿਆਂ ਨੂੰ ਸਰਵਿੰਗ ਪਲੇਟ ਵਿਚ ਕੱਢ ਕੇ ਰੱਖ ਲਓ। ਨਾਰੀਅਲ ਦੀ ਬਰਫ਼ੀ ਬਣ ਕੇ ਤਿਆਰ ਹੈ ਬਰਫ਼ੀ ਨੂੰ ਫਰਿੱਜ ਵਿਚ ਰੱਖ ਕੇ 7-8 ਦਿਨਾਂ ਤੱਕ ਜਦੋਂ ਤੁਹਾਡਾ ਦਿਲ ਕਰੇ ਖਾ ਸਕਦੇ ਹੋ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.