Freedom Fighters: ਸੁਤੰਤਰਤਾ ਸੰਗਰਾਮੀ ਦੀ ਵਿਧਵਾ ਧੀ ਮਨਰੇਗਾ ’ਚ ਕਰ ਰਹੀ ਹੈ ਕੰਮ

Freedom Fighters
ਅਮਲੋਹ :ਸੁਤੰਤਰਤਾ ਸੰਗਰਾਮੀ ਦੀ ਪੁੱਤਰੀ ਹੋਣ ਦਾ ਸਰਟੀਫਿਕੇਟ ਦਿਖਾਉਂਦੇ ਹੋਏ ਸ਼ਮਸ਼ੇਰ ਕੌਰ। ਤਸਵੀਰ : ਅਨਿਲ ਲੁਟਾਵਾ

74 ਸਾਲਾਂ ਮਾਂ ਕਰ ਰਹੀ ਹੈ 50 ਸਾਲਾ ਪੁੱਤਰ ਦੀ ਸਾਂਭ-ਸੰਭਾਲ | Freedom Fighters

Freedom Fighters: (ਅਨਿਲ ਲੁਟਾਵਾ) ਅਮਲੋਹ। ਪ੍ਰਸ਼ਾਸਨ ਵੱਲੋਂ ਸੁਤੰਤਰਤਾ ਸੰਗਰਾਮੀਆਂ ਦਾ ਕੰਮ ਪਹਿਲ ’ਤੇ ਕਰਨ ਦੀ ਤਕੀਦ ਕੀਤੀ ਹੋਈ ਹੈ ਪਰ ਇਸ ਦੇ ਬਾਵਜ਼ੂਦ ਵੀ ਸੁਤੰਤਰਤਾ ਸੰਗਰਾਮੀ ਦੀ 74 ਸਾਲਾ ਦੀ ਵਿਧਵਾ ਧੀ ਮਨਰੇਗਾ ਵਿੱਚ ਕੰਮ ਕਰਕੇ ਆਪਣਾ ਤੇ ਆਪਣੇ 50 ਸਾਲਾਂ ਪੁੱਤਰ ਦਾ ਪੇਟ ਪਾਲ ਰਹੀ ਹੈ। ਭਾਵੇਂ ਕਿ ਪ੍ਰਸ਼ਾਸਨ ਵੱਲੋਂ ਹਰ ਸਾਲ 26 ਜਨਵਰੀ ਅਤੇ 15 ਅਗਸਤ ਨੂੰ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਦਾ ਸਨਮਾਨ ਇੱਕ ਮਠਿਆਈ ਦਾ ਡੱਬਾ ਅਤੇ ਸਾਲ ਜਾਂ ਲੋਈ ਕੀਤਾ ਜਾਂਦਾ ਹੈ। ਪ੍ਰੰਤੂ ਸੁਤੰਤਰਤਾ ਸੰਗਰਾਮੀਆਂ ਦੇ ਕਈ ਪਰਿਵਾਰਾਂ ਦੀ ਹਾਲਤ ਅੱਜ ਬਹੁਤ ਪਤਲੀ ਬਣੀ ਹੋਈ ਜਾਪਦੀ ਹੈ। ਬਲਾਕ ਅਮਲੋਹ ਦੇ ਪਿੰਡ ਭੱਟੋਂ ਦੀ 74 ਸਾਲਾਂ ਵਿਧਵਾ ਸ਼ਮਸ਼ੇਰ ਕੌਰ ਨੇ ਭਰੇ ਮਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਪਿਤਾ ਕਰਤਾਰ ਸਿੰਘ ਪੁੱਤਰ ਸੰਪੂਰਨ ਸਿੰਘ ਵਾਸੀ ਖਮਾਣੋ ਕਲਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਸੁਤੰਤਰਤਾ ਸੰਗਰਾਮੀ ਦੀ ਪੈਨਸ਼ਨ ਲੈਂਦੇ ਸਨ।

ਇਹ ਵੀ ਪੜ੍ਹੋ: Government in Delhi: ਦਿੱਲੀ ’ਚ ਭਾਜਪਾ ਦੀ ਸਰਕਾਰ ਬਣਾਉਣ ਦੀਆਂ ਸਰਗਰਮੀਆਂ ਤੇਜ਼

ਮੇਰੀ ਸ਼ਾਦੀ ਜ਼ਿਮੀਦਾਰ ਪਰਿਵਾਰ ਵਿੱਚ ਪਿੰਡ ਭੱਟੋ ਵਿਖੇ ਹੋਈ ਸੀ ਅਤੇ ਮੇਰੇ ਦੋ ਲੜਕੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ ਸੀ। ਮੇਰੀਆਂ ਦੋਵੇਂ ਲੜਕੀਆਂ ਵਿਆਹੀਆਂ ਹੋਈਆਂ ਹਨ ਜੋ ਆਪੋ-ਆਪਣੇ ਘਰ ਖੁਸ਼ ਵਸ ਰਹੀਆਂ ਹਨ। ਸਾਡੀ ਜ਼ਮੀਨ ਜਾਇਦਾਦ ਪਹਿਲਾਂ ਹੀ ਵਿਕ ਚੁੱਕੀ ਸੀ ਹੁਣ ਸਾਡੇ ਕੋਲ ਕੋਈ ਜ਼ਮੀਨ ਨਹੀਂ ਹੈ ਪ੍ਰੰਤੂ ਮੇਰਾ 50 ਸਾਲਾ ਪੁੱਤਰ ਅਜੇ ਕੁਆਰਾ ਹੀ ਹੈ ਤੇ ਸੱਟ ਲੱਗਣ ਕਾਰਨ ਕੋਈ ਕੰਮ ਨਹੀਂ ਕਰ ਸਕਦਾ। ਮੇਰੇ ਪਤੀ ਗੁਰਨਾਮ ਸਿੰਘ ਦੀ 8 ਮਈ 1992 ਨੂੰ ਮੌਤ ਹੋ ਚੁੱਕੀ ਹੈ ਅਤੇ ਮੇਰੇ ਪਿਤਾ ਕਰਤਾਰ ਸਿੰਘ ਦੀ ਵੀ 12 ਨਵੰਬਰ 1996 ਨੂੰ ਮੌਤ ਹੋ ਗਈ ਸੀ। Freedom Fighters

ਹੁਣ ਮੈਨੂੰ ਸਿਰਫ 1500 ਰੁਪਏ ਮਹੀਨਾ ਵਿਧਵਾ ਪੈਨਸ਼ਨ ਮਿਲਦੀ ਹੈ ਜਿਸ ਨਾਲ ਮੈਨੂੰ ਅਤੇ ਮੇਰੇ ਨਾਲ ਰਹਿੰਦੇ ਪੁੱਤਰ ਨੂੰ ਆਪਣਾ ਘਰ ਦਾ ਗੁਜ਼ਾਰਾ ਕਰਨਾ ਵੀ ਬਹੁਤ ਮੁੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣਾ ਘਰ ਦਾ ਗੁਜ਼ਾਰਾ ਚਲਾਉਣ ਲਈ ਪਿਛਲੇ ਕੁਝ ਸਮੇਂ ਤੋਂ ਮਨਰੇਗਾ ਵਿੱਚ ਕੰਮ ਕਰ ਰਹੀ ਹਾਂ। ਮੇਰੇ ਪੁੱਤਰ ਦੇ ਸੱਟ ਲੱਗਣ ਕਾਰਨ ਉਸ ਦਾ ਇਲਾਜ ਵੀ ਮੈਂ ਹੀ ਕਰਵਾ ਰਹੀ ਹਾਂ ਅਤੇ ਹੁਣ ਮੈਂ ਇੱਕ ਸਾਲ ਜੱਦੋ ਜਹਿਦ ਕਰਕੇ ਸਰਕਾਰੀ ਦਫ਼ਤਰਾਂ ਵਿੱਚ ਗੇੜੇ ਮਾਰ-ਮਾਰ ਕੇ ਆਪਣੇ ਪਿਤਾ ਕਰਤਾਰ ਸਿੰਘ ਸੁਤੰਤਰਤਾ ਸੰਗਰਾਮੀ ਦੀ ਪੁੱਤਰੀ ਹੋਣ ਦਾ ਸਰਟੀਫਿਕੇਟ ਹਾਸਿਲ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੀ ਮੈਨੂੰ ਸੁਤੰਤਰਤਾ ਸੰਗਰਾਮੀ ਦੀ ਧੀ ਹੋਣ ਦੇ ਨਾਤੇ ਪੈਨਸ਼ਨ ਲਗਾਈ ਜਾਵੇ ਅਤੇ ਸਰਕਾਰ ਵੱਲੋਂ ਬਣਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਮੈਂ ਆਪਣਾ ਗੁਜ਼ਾਰਾ ਚੰਗੀ ਤਰ੍ਹਾਂ ਕਰ ਸਕਾ।

LEAVE A REPLY

Please enter your comment!
Please enter your name here