ਅੱਜ ਭਾਰਤ ਦੀ ਅਜ਼ਾਦੀ ਨੂੰ 70 ਸਾਲ ਹੋ ਰਹੇ ਹਨ ਇਹ ਅਜ਼ਾਦੀ ਸਾਨੂੰ ਵਰ੍ਹਿਆਂ ਦੇ ਸੰਘਰਸ਼ ਤੇ ਕੁਰਬਾਨੀਆਂ ਦੇਣ ਤੋਂ ਬਾਦ ਹੀ ਮਿਲੀ ਹੈ ਉਹ ਦਿਨ ਅਸੀਂ ਕਦੇ ਨਹੀਂ ਭੁਲਾ ਸਕਦੇ ਜਦੋਂ 9 ਅਗਸਤ 1942 ਨੂੰ ‘ਅੰਗਰੇਜੋ ਭਾਰਤ ਛੱਡੋ’ ਦਾ ਨਾਅਰਾ ਦਿੱਤਾ ਗਿਆ ਅਤੇ ਅੰਗਰੇਜਾਂ ਦੇ ਪੈਰ ਉਖਾੜਨ ਲਈ ਸਾਡੇ ਅਜ਼ਾਦੀ ਦੇ ਦੀਵਾਨਿਆਂ ਨੇ ਆਪਣੀ ਜਾਨ ਦੀ ਬਾਜ਼ੀ ਲਾਈ ਅਤੇ ਖੂਨੀ ਖੇਡ ਖੇਡੇ ਤੇ ਜੰਮ ਕੇ ਸੰਘਰਸ਼ ਕੀਤਾ ਅਤੇ ਅੰਗਰੇਜਾਂ ਨੂੰ ਖਦੇੜ ਦਿੱਤਾ ਅਤੇ ਸਾਨੂੰ 15 ਅਗਸਤ 1947 ਨੂੰ ਅਜ਼ਾਦੀ ਦਿਵਾਈ ਨਾ ਜਾਣੇ ਕਿੰਨੇ ਬਹਾਦਰਾਂ ਨੇ ਆਪਣੇ ਘਰ ਪਰਿਵਾਰ ਛੱਡ ਦਿੱਤੇ ਸਨ ਤੇ ਦੇਸ਼ ਦੀ ਅਜ਼ਾਦੀ ਲਈ ਸੁਤੰਤਰਤਾ ਸੰਗਰਾਮ ‘ਚ ਕੁੱਦ ਪਏ ਸਨ
ਕੁਝ ਸੀਨੀਅਰ ਆਗੂਆਂ ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ, ਚੰਦਰ ਸ਼ੇਖਰ ਅਜ਼ਾਦ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਰਾਮ ਪ੍ਰਸਾਦ ਬਿਸਮਿਲ, ਗੇਂਦਾਲਾਲ ਆਦਿ ਨੂੰ ਤਾਂ ਅਸੀਂ ਅਕਸਰ ਯਾਦ ਕਰ ਲੈਂਦੇ ਹਾਂ ਪਰ ਨਾ ਜਾਣੇ ਕਿੰਨੇ ਹਜ਼ਾਰਾਂ ਬਹਾਦਰ ਸਨ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਉਹ ਸਮਾਂ ਉਸ ਰੌਂਅ ਦਾ ਸੀ ਜਦੋਂ ਹਰ ਵਿਅਕਤੀ ਦੇ ਮਨ ‘ਚ ਰਾਸ਼ਟਰ ਪ੍ਰੇਮ ਦੀ ਭਾਵਨਾ ਸੀ, ਪਰੰਤੂ ਅੱਜ ਸਾਡੀ ਅਜ਼ਾਦੀ ਧੁੰਦਲੀ ਜਿਹੀ ਜਾਪਦੀ ਹੈ ਹਰ ਪਾਸੇ ਅੱਤਵਾਦ ਦਾ ਰਾਜ ਫ਼ੈਲ ਰਿਹਾ ਹੈ ਸਾਰੇ ਨੇਤਾ ਭ੍ਰਿਸ਼ਟਾਚਾਰ ‘ਚ ਸ਼ਾਮਲ ਹੋ ਗਏ ਹਨ ਅੱਜ ਕੁਦਰਤ ਤੋਂ ਸਾਨੂੰ ਮੁਫ਼ਤ ‘ਚ ਮਿਲਣ ਵਾਲਾ ਘਾਹ-ਫੂਸ ਵੀ ਨਹੀਂ ਬਚਿਆ
ਕੀ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਅਜਿਹਾ ਸੋਚਿਆ ਹੋਵੇਗਾ ਕਿ ਆਉਣ ਵਾਲੀ ਪੀੜ੍ਹੀ ਸੁਤੰਤਰ ਹੁੰਦਿਆਂ ਵੀ ਗੁਲਾਮੀ ਦੀਆਂ ਬੇੜੀਆਂ ‘ਚ ਜਕੜ ਜਾਵੇਗੀ ਅੱਜ ਹਾਲਤ ਇਹ ਹੋ ਗਈ ਹੈ ਕਿ ਜਨਤਾ ਦੇ ਨੇਤਾ ਬਣੇ ਲੋਕ ਆਪਣੇ ਫਾਇਦੇ ਲਈ ਆਪਣੇ ਹੀ ਦੇਸ਼ ਨੂੰ ਲੁੱਟ ਰਹੇ ਹਨ ਅਜ਼ਾਦੀ ਦੇ ਸਮੇਂ ਹਿੰਦੂ-ਮੁਸਲਮ ਏਕਤਾ ਸੀ ਦੋਵੇਂ ਹੀ ਮਿਲਜੁਲ ਕੇ ਰਹਿੰਦੇ ਸਨ ਅੱਜ ਹਿੰਦੂ-ਮੁਸਲਮ ਦੰਗੇ ਤੇ ਤਣਾਅ ਹਰ ਸ਼ਹਿਰ ਦੀ ਕਹਾਣੀ ਹੈ ਇਸ ਦੇ ਜ਼ਿੰਮੇਵਾਰ ਹੋਰ ਕੋਈ ਨਹੀਂ , ਅਸੀਂ ਹੀ ਹਾਂ ਅੱਜ ਬੁਰਾਈ ਏਨੀ ਫੈਲ ਚੁੱਕੀ ਹੈ ਕਿ ਸੰਸਦ ਤੇ ਵਿਧਾਨ ਸਭਾਵਾਂ , ਜਿਨ੍ਹਾਂ ਨੂੰ ਸੱਚੇ ਰਾਹਾਂ ‘ਤੇ ਚੱਲਣ ਵਾਲੀ ਕਿਹਾ ਜਾਂਦਾ ਹੈ, ਵੀ ਨਹੀਂ ਬਚੀ ਉਥੇ ਵੀ ਆਪਸੀ ਕਲੇਸ਼, ਭੰਨ ਤੋੜ ਤੇ ਗਾਲ੍ਹਾਂ ਆਦਿ ਚੱਲਦੀਆਂ ਰਹਿੰਦੀਆਂ ਹਨ
ਕੀ ਕੋਈ ਦੱਸ ਸਕਦਾ ਹੈ ਕਿ ਭਗਤ ਤੇ ਰਾਜਗੁਰੂ ਨੇ ਅਜਿਹਾ ਹੀ ਸੋਚਿਆ ਹੋਵੇਗਾ, ਬਿਲਕੁਲ ਨਹੀਂ ਅੱਜ ਪੂਰੇ ਸਮਾਜ ‘ਚ ਭ੍ਰਿਸ਼ਟਾਚਾਰ, ਭੁੱਖਮਰੀ, ਬੇਰੁਜਗਾਰੀ, ਅੱਤਵਾਦ, ਬੁਰਾਈਆਂ, ਬੇਈਮਾਨੀ ਤੇ ਅਰਾਜਕਤਾ, ਨਸ਼ਾ, ਤਸਕਰੀ ਦੀਆਂ ਬੇੜੀਆਂ ਨੇ ਆਪਣਾ ਜਾਲ਼ ਫੈਲਾ ਦਿੱਤਾ ਹੈ ਜੇਕਰ ਅੱਜ ਦੇਸ਼ ‘ਚੋਂ ਬੁਰਾਈਆਂ ਦਾ ਜਾਲ ਨਾ ਕੱਟਿਆ ਗਿਆ ਤਾਂ 70 ਸਾਲ ਕੀ, ਸੈਂਕੜੇ ਸਾਲਾਂ ‘ਚ ਵੀ ਅਸੀਂ ਸਹੀ ਮਾਇਨਿਆਂ ‘ਚ ਅਜ਼ਾਦ ਨਹੀਂ ਹੋ ਸਕਦੇ ਅਜ਼ਾਦੀ ਦੇ ਤਿਓਹਾਰ ‘ਤੇ ਉਨ੍ਹਾਂ ਬਹਾਦਰਾਂ ਨੂੰ ਯਾਦ ਕਰ ਕੇ ਉਨ੍ਹਾਂ ਨੂੰ ਹੰਝੂਆਂ ਭਰੀ ਸ਼ਰਧਾਂਜਲੀ ਦੇਣੀ ਪਵੇਗੀ ਤੇ ਸਹੁੰ ਖਾਣੀ ਪਵੇਗੀ ਕਿ ਅਸੀਂ ਆਪਣੀ ਅਜ਼ਾਦੀ ਨੂੰ ਹਰ ਕੀਮਤ ‘ਚ ਬਚਾ ਕੇ ਰੱਖਾਂਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।