Punjab Government: ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਵੱਡੀ ਰਾਹਤ, ਪਸ਼ੂਆਂ ਨੂੰ ਸੱਪ ਦੇ ਕੱਟਣ ’ਤੇ ਲਗਾਇਆ ਜਾਵੇਗਾ ਮੁਫਤ ਟੀਕਾ

Punjab Government
 ਫ਼ਤਹਿਗੜ੍ਹ ਸਾਹਿਬ ::ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ.ਰਵਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ।ਤਸਵੀਰ: ਅਨਿਲ ਲੁਟਾਵਾ

ਲੰਪੀ ਸਕਿਨ ਤੋਂ ਬਚਾਉਣ ਲਈ 68 ਹਜ਼ਾਰ ਗਊਆਂ ਦਾ ਕੀਤਾ ਜਾਵੇਗਾ ਮੁਫਤ ਟੀਕਾਕਰਨ: ਰਵਿੰਦਰ ਸਿੰਘ | Punjab Government

Punjab Government: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪਸ਼ੂਆਂ ਨੂੰ ਸੱਪ ਦੇ ਕੱਟਣ ਤੇ ਜ਼ਹਿਰ ਰੋਕੂ ਟੀਕੇ ਮੁਫਤ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਰਵਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪਾਲਤੂ ਪਸ਼ੂਆਂ ਜਿਵੇਂ ਕਿ ਬਿੱਲੀਆਂ, ਕੁੱਤੇ ਅਤੇ ਮੱਝਾਂ ਗਾਵਾਂ ਨੂੰ ਸੱਪ ਦੇ ਜ਼ਹਿਰ ਤੋਂ ਬਚਾਉਣ ਵਾਸਤੇ ਜ਼ਿਲ੍ਹੇ ਦੇ ਪਸ਼ੂ ਹਸਪਤਾਲ ਮਹੱਦੀਆਂ ਤੇ ਸਾਰੇ ਤਹਿਸੀਲ ਪੱਧਰ ’ਤੇ ਹਸਪਤਾਲਾਂ ਅੰਦਰ ਇਹ ਟੀਕਾ ਉਪਲੱਬਧ ਹੈ।

ਇਹ ਵੀ ਪੜ੍ਹੋ: Punjab News: ਪੰਜਾਬ ’ਚ ਸਰਕਾਰੀ ਬੱਸਾਂ ’ਚ ਸਫਰ ਕਰਨ ਵਾਲੀਆਂ ਔਰਤਾਂ ਧਿਆਨ ਦੇਣ, ਆ ਗਈ ਜ਼ਰੂਰੀ ਖਬਰ

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਰਕਾਰ ਵੱਲੋਂ ਭੱਠਿਆਂ ’ਤੇ ਰੱਖੇ ਹੋਏ ਘੋੜਿਆਂ, ਖੱਚਰਾਂ ਤੇ ਗਧਿਆਂ ਨੂੰ ਟੈਟਨਸ ਦੀ ਬਿਮਾਰੀ ਤੋਂ ਬਚਾਅ ਲਈ ਵੀ ਮੁਫਤ ਟੀਕੇ ਲਗਾਏ ਜਾਣਗੇ। ਡਾ.ਰਵਿੰਦਰ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਗਊਆਂ ਨੂੰ ਲੰਪੀ ਸਕਿੱਨ ਬਿਮਾਰੀ ਤੋਂ ਬਚਾਉਣ ਵਾਸਤੇ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਆਉਣ ਵਾਲੇ 20 ਦਿਨਾਂ ਅੰਦਰ ਜ਼ਿਲ੍ਹੇ ਦੇ ਲਗਭਗ 68 ਹਜ਼ਾਰ ਗੋਕਿਆਂ ਦਾ ਮੁਫਤ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੋਕਿਆਂ ਦਾ ਟੀਕਾਕਰਨ ਕਰਨ ਲਈ ਜ਼ਿਲ੍ਹੇ ਵਿੱਚ 40 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਟੀਕਾਕਰਨ ਮੁਹਿੰਮ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਗੋਟ ਪੋਕਸ ਵੈਕਸੀਨ ਦੀਆਂ 68 ਹਜ਼ਾਰ ਖੁਰਾਕਾਂ ਭੇਜੀਆਂ ਗਈਆਂ ਹਨ। Punjab Government

ਡਿਪਟੀ ਡਾਇਰੈਕਟਰ ਡਾ. ਰਵਿੰਦਰ ਸਿੰਘ ਨੇ ਜ਼ਿਲ੍ਹੇ ਦੇ ਸਮੁੱਚੇ ਸਟਾਫ ਨੂੰ ਗਊਵੰਸ਼ ਦੇ 100 ਫੀਸਦੀ ਟੀਕਾਕਰਨ ਨੂੰ ਮਿਥੇ ਸਮੇਂ ਵਿੱਚ ਯਕੀਨੀ ਬਣਾਉਣ ਲਈ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਹਦਾਇਤ ਜਾਰੀ ਕੀਤੀ। ਉਨ੍ਹਾਂ ਨੇ ਪਸ਼ੂ ਪਾਲਕਾਂ ਨੂੰ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਟੀਕਾਕਰਨ ਦਾ ਪਸ਼ੂਆਂ ਉੱਪਰ ਕੋਈ ਦੁਰਪ੍ਰਭਾਵ ਨਹੀਂ ਪੈਂਦਾ ਸਗੋਂ ਗੋਕਿਆਂ ਨੂੰ ਅਗਾਊ ਟੀਕਾਕਰਨ ਕਰਵਾਉਣ ਨਾਲ ਇਸ ਬਿਮਾਰੀ ਨਾਲ ਹੋਣ ਵਾਲੇ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਵਿੱਚ ਪਹਿਲੀ ਵਾਰ ਸੱਪ ਦੇ ਕੱਟਣ ਤੇ ਲਈ ਪਸ਼ੂ ਸੰਸਥਾਵਾਂ ਵਿੱਚ ਜ਼ਹਿਰ ਰੋਕੂ ਟੀਕੇ ਅਤੇ ਭੱਠਿਆਂ ਤੇ ਰੱਖੇ ਹੋਏ ਘੋੜੇ, ਖੱਚਰਾਂ ਅਤੇ ਗਧਿਆਂ ਨੂੰ ਟੈਟਨਸ ਬੀਮਾਰੀ ਤੋਂ ਬਚਾਅ ਮੁਫਤ ਲਗਾਏ ਜਾ ਰਹੇ ਹਨ।

LEAVE A REPLY

Please enter your comment!
Please enter your name here