ਸਾਡੇ ਨਾਲ ਸ਼ਾਮਲ

Follow us

11.6 C
Chandigarh
Saturday, January 17, 2026
More
    Home Breaking News Free Treatmen...

    Free Treatment Scheme: ਮੁਫ਼ਤ ਇਲਾਜ਼ ਤੋਂ ਪਹਿਲਾਂ ਪੰਜਾਬੀਆਂ ਸਬੰਧੀ ਕੇਂਦਰ ਦਾ ਖੁਲਾਸਾ, ਹੋਸ਼ ਉਡਾ ਦੋਵੇਗੀ ਇਹ ਰਿਪੋਰਟ

    Free Treatment Scheme
    Free Treatment Scheme: ਮੁਫ਼ਤ ਇਲਾਜ਼ ਤੋਂ ਪਹਿਲਾਂ ਪੰਜਾਬੀਆਂ ਸਬੰਧੀ ਕੇਂਦਰ ਦਾ ਖੁਲਾਸਾ, ਹੋਸ਼ ਉਡਾ ਦੋਵੇਗੀ ਇਹ ਰਿਪੋਰਟ

    ਚੰਡੀਗੜ੍ਹ (ਸੱਚ ਕਹੂੰ ਨਿਊਜ਼)। Free Treatment Scheme: ਪੰਜਾਬ ਸਰਕਾਰ 2 ਅਕਤੂਬਰ ਤੋਂ ਸੂਬੇ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਨਕਦੀ ਰਹਿਤ ਇਲਾਜ ਮੁਹੱਈਆ ਕਰਵਾਉਣ ਜਾ ਰਹੀ ਹੈ, ਪਰ ਇਸ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਬਾਰੇ ਇੱਕ ਵੱਡਾ ਖੁਲਾਸਾ ਹੋਇਆ ਹੈ। ਦਰਅਸਲ, ਕੇਂਦਰ ਸਰਕਾਰ ਦੀ ਇੱਕ ਰਿਪੋਰਟ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਰਿਪੋਰਟ ਅਨੁਸਾਰ, ਪੰਜਾਬ ਦੇ ਲੋਕ ਇਲਾਜ ਲਈ ਰਾਸ਼ਟਰੀ ਦਰ ਤੋਂ ਵੱਧ ਖਰਚ ਕਰ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਇਲਾਜ ਲਈ ਆਪਣੀਆਂ ਜੇਬਾਂ ਬਹੁਤ ਜ਼ਿਆਦਾ ਢਿੱਲੀਆਂ ਕਰਨੀਆਂ ਪੈਂਦੀਆਂ ਹਨ ਕਿਉਂਕਿ ਸਿਹਤ ਸੇਵਾਵਾਂ ’ਤੇ ਜ਼ਿਆਦਾ ਪੈਸਾ ਖਰਚ ਕੀਤਾ ਜਾ ਰਿਹਾ ਹੈ।

    ਇਹ ਖਬਰ ਵੀ ਪੜ੍ਹੋ : IND vs ENG: ਲਾਰਡਜ਼ ਟੈਸਟ, ਮੁਸ਼ਕਲ ’ਚ ਟੀਮ ਇੰਡੀਆ, ਦਿਨ ਦੀ ਖੇਡ ਖਤਮ ਹੋਣ ਤੱਕ ਗੁਆਈਆਂ 4 ਵਿਕਟਾਂ

    ਪਿੰਡਾਂ ਦਾ ਹਰ ਪਰਿਵਾਰ ਹਰ ਸਾਲ ਹਸਪਤਾਲਾਂ ’ਚ ਇਲਾਜ ਲਈ ਔਸਤਨ 7,374 ਰੁਪਏ ਖਰਚ ਕਰ ਰਿਹਾ ਹੈ, ਜੋ ਕਿ ਰਾਸ਼ਟਰੀ ਦਰ ਤੋਂ ਵੱਧ ਹੈ, ਜਦੋਂ ਕਿ ਰਾਸ਼ਟਰੀ ਪੱਧਰ ’ਤੇ, ਪੇਂਡੂ ਪਰਿਵਾਰ ਸਿਰਫ 4,129 ਰੁਪਏ ਖਰਚ ਕਰ ਰਹੇ ਹਨ। ਸਿਹਤ ਸੇਵਾਵਾਂ ’ਤੇ ਜ਼ਿਆਦਾ ਖਰਚ ਕਰਨ ਦੇ ਮਾਮਲੇ ’ਚ ਪੰਜਾਬ ਕੇਰਲਾ ਤੇ ਹਰਿਆਣਾ ਤੋਂ ਬਾਅਦ ਤੀਜੇ ਸਥਾਨ ’ਤੇ ਹੈ। ਪੰਜਾਬ ਦੇ ਸ਼ਹਿਰੀ ਪਰਿਵਾਰਾਂ ਨੂੰ ਹਸਪਤਾਲਾਂ ’ਚ ਇਲਾਜ ਲਈ ਹਰ ਸਾਲ ਔਸਤਨ 6,963 ਰੁਪਏ ਖਰਚ ਕਰਨੇ ਪੈਂਦੇ ਹਨ। Free Treatment Scheme

    ਇਲਾਜ ’ਤੇ ਜ਼ਿਆਦਾ ਖਰਚ ਦਾ ਕਾਰਨ ਇਹ ਹੈ ਕਿ ਨਿੱਜੀ ਹਸਪਤਾਲਾਂ ’ਚ ਇਲਾਜ ਮਹਿੰਗਾ ਹੁੰਦਾ ਹੈ ਤੇ ਕਈ ਵਾਰ ਇਹ ਬੀਮਾ ਪਾਲਿਸੀ ’ਚ ਵੀ ਸ਼ਾਮਲ ਨਹੀਂ ਹੁੰਦਾ। ਸ਼ਹਿਰਾਂ ਵਾਂਗ, ਪਿੰਡਾਂ ’ਚ ਵੀ ਜ਼ਿਆਦਾਤਰ ਲੋਕਾਂ ਕੋਲ ਸਿਹਤ ਬੀਮਾ ਨਹੀਂ ਹੈ, ਜਿਸ ਕਾਰਨ ਲੋਕਾਂ ਨੂੰ ਆਪਣੀ ਜੇਬ ਵਿੱਚੋਂ ਜ਼ਿਆਦਾ ਪੈਸੇ ਖਰਚ ਕਰਨੇ ਪੈਂਦੇ ਹਨ। ਇਸ ਤੋਂ ਇਲਾਵਾ, ਪਿੰਡਾਂ ’ਚ ਅਜੇ ਵੀ ਸਿਹਤ ਸੇਵਾਵਾਂ ਦੀ ਘਾਟ ਹੈ ਤੇ ਲੋਕਾਂ ਨੂੰ ਇਲਾਜ ਲਈ ਸ਼ਹਿਰਾਂ ’ਚ ਆਉਣਾ ਪੈਂਦਾ ਹੈ, ਜਿਸ ਨਾਲ ਲਾਗਤ ਵੱਧ ਜਾਂਦੀ ਹੈ। Free Treatment Scheme