ਕਿੱਕਰਖੇੜਾ ’ਚ ਮੁਫ਼ਤ ਮੈਡੀਕਲ ਚੈਕਅੱਪ ਦੌਰਾਨ 132 ਮਰੀਜ਼ਾਂ ਨੂੰ ਦਿੱਤੀਆਂ ਮੁਫ਼ਤ ਦਵਾਈਆਂ | Abohar News
Abohar News: (ਮੇਵਾ ਸਿੰਘ) ਕਿੱਕਰਖੇੜਾ (ਅਬੋਹਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੀ ਅਗਵਾਈ ਵਿੱਚ 157ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਕਿੱਕੜਖੇੜਾ, ਤਹਿ: ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਵਿਖੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਤੋਂ ਆਏ ਡਾ. ਸੰਦੀਪ ਭਾਦੂ ਇੰਸਾਂ ਐੱਮਡੀ ਦੀ ਅਗਵਾਈ ਵਿੱਚ ਲਾਇਆ ਗਿਆ। ਇਸ ਸਮੇਂ ਉਨ੍ਹਾਂ ਨਾਲ ਡਾ. ਇੰਦਰਪਾਲ ਇੰਸਾਂ ਅੱਖਾਂ ਦੇ ਮਾਹਿਰ ਅਤੇ ਡਾ. ਵਿਕਰਮ ਇੰਸਾਂ ਵੱਲੋਂ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਦਾ ਚੈਕਅੱਪ ਕੀਤਾ। ਇਸ ਮੌਕੇ ਲੋੜਵੰਦ 132 ਮਰੀਜ਼ਾਂ ਦੇ ਚੈਕਅੱਪ ਤੋਂ ਇਲਾਵਾ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ: Farmer Protest Punjab: ਉੱਪ ਰਾਸ਼ਟਰਪਤੀ ਨੇ ਕਿਸਾਨਾਂ ਦੇ ਹੱਕ ’ਚ ਦਿੱਤਾ ਵੱਡਾ ਬਿਆਨ, ਪੜ੍ਹੋ ਤੇ ਜਾਣੋ…
ਇਸ ਮੌਕੇ ਡਾ. ਸੰਦੀਪ ਭਾਦੂ ਇੰਸਾਂ ਨੇ ਕੈਂਪ ਵਿਚ ਪਹੁੰਚੇ ਮਰੀਜ਼ਾਂ ਨੂੰ ਸਲਾਹ ਦਿੱਤੀ ਕਿ ਚੱਲ ਰਹੇ ਠੰਢ ਦੇ ਮੌਸਮ ਵਿਚ ਸੁਰੱਖਿਅਤ ਰਹਿਣ ਲਈ ਲੋੜ ਅਨੁਸਾਰ ਗਰਮ ਕੱਪੜੇ ਸਵੈਟਰ, ਕੋਟੀ, ਕੋਟ, ਗਰਮ ਕੰਬਲ ਵਗੈਰਾ ਲੈਕੇ ਰੱਖਣਾ ਚਾਹੀਦਾ ਹੈ। ਕਈ ਵਾਰ ਠੰਢ ਵਿੱਚ ਲਾਪ੍ਰਵਾਹੀ ਵਰਤਣ ’ਤੇ ਜੁਕਾਮ ਲੱਗ ਜਾਂਦਾ ਹੈ ਤੇ ਜੇਕਰ ਜੁਕਾਮ ਵਿਗੜ ਜਾਵੇ ਤਾਂ ਕਈ ਵਾਰ ਨਮੂਨੀਆਂ ਹੋਣ ਨਾਲ ਸਿਹਤ ਨੂੰ ਖਤਰਨਾਕ ਹਾਲਤ ਵਿਚ ਨੁਕਸਾਨ ਪਹੁੰਚਣ ਦਾ ਡਰ ਬਣ ਜਾਂਦਾ, ਜੋ ਕਈ ਵਾਰ ਜਾਨਲੇਵਾ ਵੀ ਸਾਬਿਤ ਹੁੰਦਾ। Abohar News
ਇਸ ਸਮੇਂ ਬਲਾਕ ਆਜ਼ਮਵਾਲਾ, ਕਿੱਕਰਖੇੜਾ, ਬੱਲੂਆਣਾ, ਅਬੋਹਰ, ਫਾਜ਼ਿਲਕਾ ਅਤੇ ਖੂਈਆਂ ਸਰਵਰ ਬਲਾਕਾਂ ਤੋਂ ਸਾਧ-ਸੰਗਤ ਆਪਣਾ ਮੈਡੀਕਲ ਚੈਕਅੱਪ ਕਰਾਉਣ ਵਾਸਤੇ ਕੈਂਪ ਵਿਚ ਪਹੁੰਚੀ। ਇਸ ਮੌਕੇ ਪੈਰਾ ਮੈਡੀਕਲ ਟੀਮ ਵਿੱਚ ਰਾਜਿੰਦਰ ਸਿੰਘ ਇੰਸਾਂ ਪੀਆਰਓ, ਡਾ. ਗੁਰਮਖ ਇੰਸਾਂ, ਕ੍ਰਿਸ਼ਨ ਕੁਮਾਰ ਕਾਲੜਾ ਇੰਸਾਂ, ਡਾ. ਮਹਿੰਦਰ ਕੁਮਾਰ ਇੰਸਾਂ, ਸੁਰਿੰਦਰ ਕੁਮਾਰ ਇੰਸਾਂ, ਸੁਖਚੈਨ ਸਿੰਘ ਇੰਸਾਂ ਪ੍ਰੇਮੀ ਸੇਵਕ ਬਲਾਕ ਕਿੱਕਰਖੇੜਾ, ਗੁਰਪਵਿੱਤਰ ਸਿੰਘ ਇੰਸਾਂ 15 ਮੈਂਬਰ, ਰਾਮ ਪ੍ਰਤਾਪ ਇੰਸਾਂ 15 ਮੈਂਬਰ, ਜਗਦੀਸ਼ ਕੁਮਾਰ ਇੰਸਾਂ, ਦਿਲਬਾਗ ਸਿੰਘ ਇੰਸਾਂ, ਸੁਭਾਸ਼ ਇੰਸਾਂ 15 ਮੈਂਬਰ, ਰਾਮ ਚੰਦਰ ਜੇਈ ਇੰਸਾਂ, ਪਿਰਥੀ ਰਾਜ ਇੰਸਾਂ 15 ਮੈਂਬਰ, ਧੰਨਾ ਰਾਮ ਇੰਸਾਂ 15 ਮੈਂਬਰ ਵੀ ਮੌਜ਼ੂਦ ਸਨ।