
ਕਿੱਕਰਖੇੜਾ ’ਚ 165ਵੇਂ ਮੁਫ਼ਤ ਮੈਡੀਕਲ ਚੈਕਅੱਪ ਦੌਰਾਨ ਮਰੀਜ਼ਾਂ ਨੂੰ ਦਿੱਤੀਆਂ ਮੁਫ਼ਤ ਦਵਾਈਆਂ
Health Camp: ਕਿੱਕਰਖੇੜਾ/ਅਬੋਹਰ, (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਸੰਗਠਨ ਦੀ ਅਗਵਾਈ ’ਚ 165ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਪ ਐਮ.ਐਸ.ਜੀ. ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ੍ਰੀ ਕਿੱਕੜਖੇੜਾ, ਤਹਿ: ਅਬੋਹਰ, ਜ਼ਿਲ੍ਹਾ ਸ੍ਰੀ ਫਾਜ਼ਿਲਕਾ ਵਿਖੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਪਸਤਾਲ ਸਰਸਾ ਤੋਂ ਆਏ ਡਾ: ਸੰਦੀਪ ਭਾਦੂ ਇੰਸਾਂ ਐਮ.ਡੀ. ਦੀ ਅਗਵਾਈ ਅਤੇ ਡਾ: ਗੌਰਵ ਗਰਗਦੀ ਦੀ ਦੇਖ-ਰੇਖ ਵਿਚ ਲਾਇਆ ਗਿਆ।
ਉਨ੍ਹਾਂ ਦੇ ਨਾਲ ਅੱਖਾਂ ਦੇ ਡਾਕਟਰ ਵਿਸ਼ਾਲ ਇੰਸਾਂ ਅਤੇ ਮੈਡੀਕਲ ਟੀਮ ਮੈਂਬਰ ਰਾਜਿੰਦਰ ਸਿੰਘ ਪੀਆਰਓ ਵੀ ਮੌਜੂਦ ਸਨ। ਇਸ ਮੌਕੇ 165 ਵੇਂ ਮੈਡੀਕਲ ਚੈਕਅੱਪ ਦੌਰਾਨ ਡਾ: ਸਾਹਿਬਾਨਾਂ ਵੱਲੋਂ ਜਨਰਲ ਅਤੇ ਅੱਖਾਂ ਦੇ ਲੋੜਵੰਦ 201 ਮਰੀਜ਼ਾਂ ਦੇ ਚੈਕਅੱਪ ਤੋਂ ਇਲਾਵਾ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਸੰਖੇਪ ਵਿਚ ਬੋਲਦਿਆਂ ਡਾ: ਸੰਦੀਪ ਭਾਦੂ ਇੰਸਾਂ ਨੇ ਕਿਹਾ ਕਿ ਇਹ ਮੈਡੀਕਲ ਚੈਕਅੱਪ ਕੈਂਪ ਪੂਜਨੀਕ ਗੁਰੂ ਜੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੀ.ਐਮ.ਓ. ਫਾਜ਼ਿਲਕਾ ਦੀ ਮਨਜ਼ੂਰੀ ਨਾਲ ਪਿਛਲੇ ਕਾਫੀ ਸਮੇਂ ਤੋਂ ਸ੍ਰੀ ਕਿੱਕਰਖੇੜਾ ’ਚ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Delhi Air Pollution: ਰਾਜਧਾਨੀ ਦਿੱਲੀ ਦੀ ਹਵਾ ’ਚ ਸੁਧਾਰ, ਪਰ AQI ਅਜੇ ਵੀ ‘ਖਰਾਬ’ ਪੱਧਰ ’ਤੇ
ਇਸ ਮੌਕੇ ਡਾ: ਸੰਦੀਪ ਭਾਦੂ ਵੱਲੋਂ ਮੈਡੀਕਲ ਚੈਕਅੱਪ ਕੈਂਪ ਦੌਰਾਨ ਕੈਂਪ ’ਚ ਪਹੁੰਚੇ ਜ਼ਰੂਰਤਮੰਦ ਮਰੀਜ਼ਾਂ ਨੂੰ ਸਲਾਹ ਦਿੱਤੀ ਕਿ ਜੇਕਰ ਤੁਸੀਂ ਬਿਮਾਰੀਆਂ ਤੋਂ ਬਚ ਕੇ ਤੰਦਰੁਸਤੀ ਵਾਲਾ ਜੀਵਨ ਬਤੀਤ ਕਰਨਾ ਚਾਹੁੰਦੇ ਹੋ ਤਾਂ ਆਪਣੇ ਖਾਣ-ਪੀਣ ਦਾ ਉਮਰ ਮੁਤਾਬਕ ਪੂਰਾ ਧਿਆਨ ਰੱਖੋ। ਜੇਗਰ ਤੁਹਾਨੂੰ ਵਾਰ-ਵਾਰ ਸਰੀਰ ਅੰਦਰ ਕਿਸੇ ਬਿਮਾਰੀ ਦੇ ਲੱਛਣ ਦਿਸਣ ਤਾਂ ਆਪਣੇ ਇਲਾਕੇ ਦੇ ਕਿਸੇ ਮਾਹਰ ਡਾਕਟਰ ਤੋਂ ਚੈਕਅੱਪ ਟਾਈਮ ਸਿਰ ਜ਼ਰੂਰ ਕਰਵਾ ਲੈਣਾ ਚਾਹੀਦਾ, ਕਿਉਂਕਿ ਜੇਕਰ ਬਿਮਾਰੀ ਨੂੰ ਸ਼ੁਰੂ ਵਿਚ ਹੀ ਦਵਾਈ ਖਾ ਕੇ ਕਾਬੂ ਕਰ ਲਿਆ ਜਾਵੇ ਤਾਂ ਕਾਫੀ ਹੱਦ ਤੱਕ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਫਾਸਟ ਫੂਡ, ਤਲੀਆਂ ਚੀਜ਼ਾਂ ਨੂੰ ਘੱਟ ਤੋਂ ਘੱਟ ਵਰਤੋਂ ’ਚ ਲਿਆਵੋ।

ਫਾਸਟ ਫੂਡ, ਤਲੀਆਂ ਚੀਜ਼ਾਂ ਨਾ ਖਾਓ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਜ਼ਾਰ ਵਿੱਚੋਂਂ ਦਵਾਈ ਵਗੈਰਾ ਜਾਂ ਘਰੇਲੂ ਸਮਾਨ ਸਬਜ਼ੀ ਵਗੈਰਾ ਵੀ ਖਰੀਦਣੀ ਹੋਵੇ ਤਾਂ ਵਧੀਆ ਕੁਆਲਟੀ ਦੀ ਖਰੀਦਣੀ ਚਾਹੀਦੀ ਹੈ, ਤਾਂ ਜੋ ਉਸ ਦੇ ਖਾਣ ’ਤੇ ਸਰੀਰ ’ਤੇ ਚੰਗਾ ਅਸਰ ਪਵੇ ਤੇ ਸਰੀਰਕ ਤੰਦਰੁਸਤੀ ਬਣੀ ਰਹੇ। ਇਸ ਸਮੇਂ ਬਲਾਕ ਆਜਮਵਾਲਾ, ਕਿੱਕਰਖੇੜਾ, ਬੱਲੂਆਣਾ, ਅਬੋਹਰ, ਫਾਜ਼ਿਲਕਾ ਅਤੇ ਖੂਈਆਂ ਸਰਵਰ ਬਲਾਕਾਂ ਤੋਂ ਸਾਧ-ਸੰਗਤ ਆਪਣਾ ਮੈਡੀਕਲ ਚੈਕਅੱਪ ਕਰਾਉਣ ਵਾਸਤੇ ਸ੍ਰੀ ਕਿੱਕਰਖੇੜਾ ਵਿਖੇ ਕੈਂਪ ’ਚ ਪਹੁੰਚੀ। Health Camp
ਇਸ ਮੌਕੇ ਸੱਚੇ ਨਮਰ ਸੇਵਾਦਾਰਾਂ ’ਚ ਕ੍ਰਿਸ਼ਨ ਲਾਲ ਜੇਈ ਇੰਸਾਂ ਅਤੇ ਸੁਖਚੈਨ ਸਿੰਘ ਇੰਸਾਂ ਪ੍ਰੇਮੀ ਸੇਵਕ ਬਲਾਕ ਕਿੱਕਰਖੇੜਾ ਤੋਂ ਇਲਾਵਾ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ’ਚ ਗੁਰਪਪਿੱਤਰ ਸਿੰਘ ਇੰਸਾਂ, ਰਾਮ ਪ੍ਰਤਾਪ ਇੰਸਾਂ, ਸੁਭਾਸ ਇੰਸਾਂ, ਪ੍ਰਿਥੀ ਰਾਮ ਇੰਸਾਂ, ਪੈਰਾ ਮੈਡੀਕਲ ਟੀਮ ਵਿਚ ਰਾਜਿੰਦਰ ਸਿੰਘ, ਕ੍ਰਿਸਨ ਕੁਮਾਰ ਕਾਲੜਾ ਇੰਸਾਂ, ਸੁਰਿੰਦਰ ਕੁਮਾਰ ਇੰਸਾਂ, ਮਹਿੰਦਰ ਕੁਮਾਰ ਇੰਸਾਂ ਅਤੇ ਕੁਲਵੰਤ ਸਿੰਘ, ਗੁਰਦੇਵ ਸਿੰਘ, ਗੁਰਸਾਹਿਬ ਸਿੰਘ, ਗੁਰਜੰਟ ਸਿੰਘ ਬਹਾਵਾਲਾ, ਬਨਵਾਰੀ ਲਾਲ ਇੰਸਾਂ, ਹਰਬੰਸ ਲਾਲ ਪ੍ਰੇਮੀ ਸੇਵਕ ਖਿੱਪਾਂਵਾਲੀ, ਸੁਰਜੀਤ ਸਿੰਘ ਇੰਸਾਂ ਪ੍ਰੇਮੀ ਸੇਵਕ ਕਿੱਕਰਖੇੜਾ, ਜਗਦੀਸ ਰਾਏ, ਧੰਨਾ ਰਾਮ ਇੰਸਾਂ, ਕਾਲੂ ਰਾਮ ਇੰਸਾਂ, ਰਾਜਬਲੰਬਰ ਸਿੰਘ ਇੰਸਾਂ ਪ੍ਰੇਮੀ ਸੇਵਕ ਆਜਮਵਾਲਾ, ਨਿਰੰਜਨ ਸਿੰਘ ਨੰਬਰਦਾਰ, ਰਾਮ ਚੰਦ ਜੇਈ ਸੇਵਾਦਾਰ ਭੈਣਾਂ ਨੀਰੁੂ ਇੰਸਾਂ, ਸੁਨੀਤਾ ਇੰਸਾਂ, ਰੇਨੂੰ ਇੰਸਾਂ, ਨੀਲਮ ਇੰਸਾਂ, ਸੰਤੋਸ ਰਾਣੀ ਇੰਸਾਂ ਆਦਿ ਮੌਜੂਦ ਸਨ।













