Medical Camp: (ਮੇਵਾ ਸਿੰਘ) ਸ੍ਰੀ ਕਿੱਕਰਖੇੜਾ/ਅਬੋਹਰ)। ਹਰ ਮਹੀਨੇ ਦੀ ਤਰਾਂ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਐਮ.ਐਸ.ਜੀ. ਡੇਰਾ ਸੱਚਾ ਸੌਦਾ ਮਾਨਵਤਾ ਤੇ ਭਲਾਈ ਕੇਂਦਰ ਸ੍ਰੀ ਕਿੱਕਰਖੇੜਾ ਵਿਖੇ 157ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਮਿਤੀ 15 ਜਨਵਰੀ 2025 ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Gold Price Today: ਸੋਨੇ ਦੀਆਂ ਕੀਮਤਾਂ ’ਚ ਆਈ ਨਵੀਂ ਅਪਡੇਟ, ਇਹ ਹਨ ਅੱਜ ਦੀਆਂ ਤਾਜ਼ਾ ਕੀਮਤਾਂ !
ਇਸ ਦੀ ਜਾਣਕਾਰੀ ਦਿੰਦਿਆਂ 85 ਮੈਂਬਰ ਕ੍ਰਿਸ਼ਨ ਲਾਲ ਜੇਈ, ਸੁਖਚੈਨ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ ਕਿੱਕਰਖੇੜਾ ਅਤੇ ਕਿਸ਼ਨ ਕਾਲੜਾ ਇੰਸਾਂ ਨੇ ਦੱਸਿਆ ਕਿ ਇਸ ਕੈਂਪ ਵਿਚ ਸ਼ਾਹ ਸਤਿਨਾਮ ਜੀ ਸਪੈਸ਼ਲਿਸਟੀ ਹਸਪਤਾਲ ਸਰਸਾ ਤੋਂ ਡਾ: ਸੰਦੀਪ ਭਾਦੂ ਦੀ ਅਗਵਾਈ ਵਿਚ ਮੈਡੀਕਲ ਟੀਮ ਵੱਲੋਂ ਲੋੜਵੰਦ ਮਰੀਜਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਅਤੇ ਜਰੂਰਤਮੰਦਾਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਜਰੂਰਤਮੰਦ ਮਰੀਜ ਮੈਡੀਕਲ ਚੈਕਅੱਪ ਕੈਂਪ ਵਿਚ ਸਮੇਂ ਸਿਰ ਪਹੁੰਚਕੇ ਲਾਭ ਉਠਾ ਸਕਦੇ ਹਨ।














