ਸਾਡੇ ਨਾਲ ਸ਼ਾਮਲ

Follow us

10.2 C
Chandigarh
Sunday, January 18, 2026
More
    Home Breaking News Free Medical ...

    Free Medical Camp: ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ੍ਰੀ ਕਿੱਕਰਖੇੜਾ ‘ਚ 16 ਜੁਲਾਈ ਨੂੰ ਲੱਗੇਗਾ ਮੁਫ਼ਤ ਮੈਡੀਕਲ ਕੈਂਪ

    Free Medical Camp
    ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ਼੍ਰੀ ਕਿੱਕਰਖੇੜਾ ’ਚ ਮੁਫ਼ਤ ਮੈਡੀਕਲ ਕੈਂਪ ਇਸ ਦਿਨ

    Free Medical Camp: ਸ੍ਰੀ ਕਿੱਕਰਖੇੜਾ/ਅਬੋਹਰ (ਮੇਵਾ ਸਿੰਘ)। ਹਰ ਮਹੀਨੇ ਦੀ ਤਰ੍ਹਾਂ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਐਮ.ਐਸ.ਜੀ. ਡੇਰਾ ਸੱਚਾ ਸੌਦਾ ਮਾਨਵਤਾ ਤੇ ਭਲਾਈ ਕੇਂਦਰ ਸ੍ਰੀ ਕਿੱਕਰਖੇੜਾ ਵਿਖੇ 161 ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਮਿਤੀ 16 ਜੁਲਾਈ 2025 ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਇਆ ਜਾ ਰਿਹਾ ਹੈ।

    ਇਹ ਵੀ ਪੜ੍ਹੋ: Punjab Crime News: ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਫਰੀਦਕੋਟ ਪੁਲਿਸ ਨੇ ਕੀਤਾ ਪਰਦਾਫਾਸ

    ਇਸ ਦੀ ਜਾਣਕਾਰੀ ਦਿੰਦਿਆਂ 85 ਮੈਂਬਰ ਕ੍ਰਿਸ਼ਨ ਲਾਲ ਜੇਈ ਅਤੇ ਡਾ: ਗੁਰਮਖ ਇੰਸਾਂ ਅਤੇ ਸੁਖਚੈਨ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ ਕਿੱਕਰਖੇੜਾ ਨੇ ਦੱਸਿਆ ਕਿ ਇਸ ਕੈਂਪ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਸਟੀ ਹਸਪਤਾਲ ਸਰਸਾ ਤੋਂ ਡਾ: ਸੰਦੀਪ ਭਾਦੂ ਦੀ ਅਗਵਾਈ ਵਿਚ ਮੈਡੀਕਲ ਟੀਮ ਵੱਲੋਂ ਲੋੜਵੰਦ ਮਰੀਜਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੀਤਾ ਜਾਵੇਗਾ ਅਤੇ ਜ਼ਰੂਰਤਮੰਦਾਂ ਮਰੀਜ਼ਾਂ ਨੂੰ ਮੈਡੀਕਲ ਦੌਰਾਨ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜ਼ਰੂਰਤਮੰਦ ਮਰੀਜ਼ ਮੈਡੀਕਲ ਚੈਕਅੱਪ ਕੈਂਪ ਵਿਚ ਸਮੇਂ ਸਿਰ ਪਹੁੰਚਕੇ ਲਾਭ ਉਠਾ ਸਕਦੇ ਹਨ।