(ਅਨਿਲ ਲੁਟਾਵਾ) ਅਮਲੋਹ। Free Medical Camp ਭਾਰਤ ਵਿਕਾਸ ਪਰਿਸ਼ਦ ਬਰਾਂਚ ਅਮਲੋਹ ਵੱਲੋ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਫਤ ਮੈਡੀਕਲ ਚੈੱਕਅਪ ਕੈਂਪ ਫੋਰਟੀਜ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਸਥਾਨਕ ਰਾਮਲੀਲਾ ਹਾਲ ਵਿਖੇ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸਮਾਜ ਸੇਵੀ ਡਾਕਟਰ ਕਰਨੈਲ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ। ਉਹਨਾਂ ਵੱਲੋਂ ਰੀਬਨ ਕੱਟ ਕੇ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ ਗਿਆ,ਜੋਤੀ ਪ੍ਰਚੰਡ ਕਰਨ ਉਪਰੰਤ ਮੈਡੀਕਲ ਕੈਂਪ ਦਾ ਆਰੰਭ ਕਰਵਾਇਆ ਗਿਆ।
ਉਨਾਂ ਵੱਲੋਂ ਪਰਿਸ਼ਦ ਨੂੰ ਮਾਲੀ ਸਹਾਇਤਾ ਵੀ ਦਿੱਤੀ ਗਈ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਅਮਲੋਹ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਉਹਨਾਂ ਅੱਗੇ ਕਿਹਾ ਕਿ ਡਾਕਟਰੀ ਪੇਸ਼ਾ ਇਮਾਨਦਾਰੀ ਨਾਲ ਨਿਭਾਉਣਾ ਚਾਹੀਦਾ ਹੈ ਅਤੇ ਘੱਟ ਤੋਂ ਘੱਟ ਖਰਚੇ ’ਤੇ ਮਰੀਜ਼ਾਂ ਦਾ ਇਲਾਜ ਕਰਨਾ ਚਾਹੀਦਾ ਹੈ। ਇਸ ਕੈਂਪ ਵਿੱਚ ਡਾਕਟਰ ਮੁਦਿਤ ਕੁਮਾਰ ਪੇਟ ਅਤੇ ਜਿਗਰ ਦੇ ਰੋਗਾਂ ਦੇ ਮਾਹਰ, ਡਾਕਟਰ ਸ਼ਿਵਾਨੀ ਗਰਗ ਜਨਾਨਾ ਰੋਗਾਂ ਦੇ ਮਾਹਰ ਡਾਕਟਰ, ਅੰਕਿਤ ਗੁਪਤਾ ਗਦੂਦਾਂ ਅਤੇ ਪਿਸ਼ਾਬ ਰੋਗਾਂ ਦੇ ਮਾਹਰ, ਡਾਕਟਰ ਮਨਦੀਪ ਸਿੰਘ ਸੈਣੀ ਮੈਡੀਸਨ ਦੇ ਸਪੈਸ਼ਲਿਸਟ ਡਾਕਟਰ ਦੀਪ ਚੰਦ ਅੱਖਾਂ ਦੇ ਸਪੈਸ਼ਲਿਸਟ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। Free Medical Camp
ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਰਿਫਰੈਸ਼ਮੈਂਟ ਵੀ ਮੁਹਈਆ ਕਰਵਾਈ
ਇਸ ਮੌਕੇ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਈਸੀਜੀ ਟੈਸਟ ਮੌਕੇ ’ਤੇ ਹੀ ਕੀਤੇ ਗਏ। ਭਾਰਤ ਵਿਕਾਸ ਪਰੀਸ਼ਦ ਵੱਲੋਂ ਆਉਣ ਵਾਲੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਰਿਫਰੈਸ਼ਮੈਂਟ ਵੀ ਮੁਹਈਆ ਕਰਵਾਈ ਗਈ ਕੈਂਪ ਵਿੱਚ 223 ਦੇ ਕਰੀਬ ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ। ਪਰੀਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਣ ਗਰਗ ਨੇ ਸਮੂਹ ਮੈਂਬਰਾਨ ਅਤੇ ਇਲਾਕਾ ਨਿਵਾਸੀਆਂ ਦਾ ਭਰਪੂਰ ਸਹਿਯੋਗ ਕਰਨ ’ਤੇ ਧੰਨਵਾਦ ਕੀਤਾ। ਕੈਂਪ ਵਿੱਚ ਉਚੇਚੇ ਤੌਰ ’ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਵੀ ਪਰੀਸ਼ਦ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ‘ਤੇ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ ਗਿਆ। Free Medical Camp
ਇਹ ਵੀ ਪੜ੍ਹੋ: ਸੁਨਾਮ ਦੀ ਟਿੱਬੀ ’ਚ ਮੌਤਾਂ ਦੀ ਗਿਣਤੀ 9 ਪਹੁੰਚੀ
ਇਸ ਕੈਂਪ ਵਿੱਚ ਐਕਸੀਅਨ ਬਿਜਲੀ ਬੋਰਡ ਇੰਜਨੀਅਰ ਗੁਰਪ੍ਰੀਤ ਸਿੰਘ ਐਸਡੀਓ ਗੁਰਦਰਸ਼ਨ ਸਿੰਘ, ਰਿਟਾਇਰਡ ਤਹਿਸੀਲਦਾਰ ਜਸਪਾਲ ਸਿੰਘ, ਡਾਕਟਰ ਬਗਿਸ਼ ਸਵਰੂਪ ਬ੍ਰਹਮਚਾਰੀ, ਐਡਵੋਕੇਟ ਯਾਦਵਿੰਦਰ ਸਿੰਘ, ਜਤਿੰਦਰ ਸਿੰਘ ਦਿਓਲ, ਸਤਿੰਦਰਪਾਲ ਬਾਂਸਲ, ਐਨ. ਆਰ.ਆਈ ਸਪੋਰਟਸ ਕਲੱਬ ਦੇ ਪ੍ਰਧਾਨ ਸਿੰਦਰ ਮੋਹਣ ਪੁਰੀ, ਐਡਵੋਕੇਟ ਅਸ਼ਵਨੀ ਅਬਰੋਲ, ਜਥੇ.ਜਰਨੈਲ ਸਿੰਘ ਮਾਜਰੀ, ਕੈਪਟਨ ਜਸਵੰਤ ਸਿੰਘ ਬਾਜਵਾ, ਹਰਬੰਸ ਸਿੰਘ ਬਡਾਲੀ ਬਲਤੇਜ ਸਿੰਘ ਮਹਿਮੂਦਪੁਰ, ਭਾਜਪਾ ਆਗੂ ਪ੍ਰਦੀਪ ਗਰਗ ਰਾਜਪਾਲ ਗਰਗ, ਸਚਿਨ ਕੁਮਾਰ ਪੀਆਰਓ ਫੋਰਟਿਸ ਹਸਪਤਾਲ ਲੁਧਿਆਣਾ,
ਭਾਰਤ ਵਿਕਾਸ ਪ੍ਰੀਸ਼ਦ ਸ਼ਹੀਦ ਭਗਤ ਸਿੰਘ ਬਰਾਂਚ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਗੁਰਜੀਤ ਸਿੰਘ ਕੈਸ਼ੀਅਰ ਰੁਪਿੰਦਰ ਸਿੰਘ ਤੋਂ ਇਲਾਵਾ ਇਸ ਮੌਕੇ ਡਾਕਟਰ ਨਰੇਸ਼ ਚੌਹਾਨ ਅੱਖਾਂ ਦੇ ਰੋਗਾਂ ਦੇ ਮਾਹਰ ਡਾਕਟਰ,ਉਦੀਪ ਅਰੋੜਾ ਦੰਦਾਂ ਦੇ ਰੋਗਾਂ ਦੇ ਮਾਹਰ,ਬਰਾਚ ਅਮਲੋਹ ਦੇ ਸੈਕਟਰੀ ਚਰਨਜੀਤ ਕੁਮਾਰ, ਕੈਸ਼ੀਅਰ ਮੁਹੰਮਦ ਸਮੀਰ, ਡਾਕਟਰ ਰਾਮ ਸਰੂਪ, ਅਨਿਲ ਗੋਇਲ, ਅਸ਼ੋਕ ਮਿੱਤਲ, ਜਗਤਾਰ ਸਿੰਘ ਸੋਨੀ, ਪ੍ਰਮੋਦ ਅਬਰੋਲ, ਯੋਗੇਸ਼ ਬਾਂਸਲ, ਸ਼ਿਵ ਕੁਮਾਰ ਗਰਗ, ਰਾਜ ਕੁਮਾਰ ਵਰਮਾ, ਡਾਕਟਰ ਜਸਵੰਤ ਸਿੰਘ,ਗੁਰਪਾਲ ਸਿੰਘ ਬੋਬੀ, ਦਰਸ਼ਨ ਸਿੰਘ ਬੱਬੀ, ਜਰਨੈਲ ਸਿੰਘ ਸਹੋਤਾ ਪੀਆਰਓ, ਪਰਮਿੰਦਰ ਸਿੰਘ ਸਲਾਨਾ, ਜਸਵੰਤ ਸਿੰਘ ਗੋਲਡ, ਜਤਿੰਦਰ ਸਿੰਘ ਐਮਸੀ ਰਾਜਨ ਐਸਪੀ ਮੋਟਰ, ਗੁਲਸ਼ਨ ਰਾਏ ਪਿੰਕੀ, ਹੈਪੀ ਸੇਡਾ ਵਾਈਸ ਪ੍ਰਧਾਨ ਨਗਰ ਕੌਂਸਲ, ਰਾਜੀਵ ਵਰਮਾ, ਹਰਪ੍ਰੀਤ ਸਿੰਘ ਸੋਨੂ ਰਾਏਪੁਰ, ਸੁਖਵਿੰਦਰ ਸਿੰਘ ਕਾਲਾ ਅਰੋੜਾ, ਅਮਨਦੀਪ ਧੀਮਾਨ, ਨੀਰਜ ਕਰਕਰਾ, ਕੁਲਜਿੰਦਰ ਸਿੰਘ ਨਰਵਾਲ, ਡਾਕਟਰ ਅਰਜਨ ਸਿੰਘ, ਰਾਜ ਕੁਮਾਰ ਪਜਣੀ,ਸੰਜੀਵ ਕੁਮਾਰ ਜੇਈ ਪਵਨ ਕੁਮਾਰ ਜਿੰਦਲ, ਦੀਪਕ ਗੋਇਲ, ਸੀਤਲਾ ਮਾਤਾ ਮੰਦਰ ਕਮੇਟੀ ਦੇ ਵਿਨੈ ਪੂਰੀ,ਜਗਦੀਸ਼ ਸਿੰਘ ਲੋਟੇ, ਰਾਕੇਸ਼ ਸੇਢਾ, ਮੋਨੂੰ ਪੰਜਾਬ ਟੈਂਟ ਵੀ ਹਾਜਰ ਸਨ। Free Medical Camp