ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਮੁਫ਼ਤ ਕੈਂਸਰ ਜਾਂਚ ਕੈਂਪ
Free Medical Camp: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ, ਐਸ.ਐਸ.ਪੀ ਫਰੀਦਕੋਟ, ਜਿਹਨਾਂ ਨੂੰ ਆਪਣੇ ਨਵੇਂ ਤੇ ਪ੍ਰਭਾਵਸ਼ਾਲੀ ਉਪਰਾਲਿਆਂ ਲਈ ਜਾਣਿਆਂ ਜਾਂਦਾ ਹੈ, ਉਨ੍ਹਾਂ ਦੀ ਅਗਵਾਈ ਹੇਠ ਅੱਜ ਪੁਲਿਸ ਲਾਈਨ ਫਰੀਦਕੋਟ ਵਿਖੇ ਪੁਲਿਸ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰ ਮੈਬਰਾਂ ਅਤੇ ਆਮ ਪਬਲਿਕ ਦੀ ਸਿਹਤ ਸੰਭਾਲ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਡੇ ਪੱਧਰ ਉੱਤੇ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਇਹ ਕੈਂਪ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਲਾਇਆ ਗਿਆ।
ਇਸ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਪੁਲਿਸ ਮੁਲਾਜ਼ਮਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਆਮ ਜਨਤਾ ਦੀ ਸਰੀਰਕ ਜਾਂਚ ਕੀਤੀ ਗਈ। ਕੈਂਪ ਵਿੱਚ ਕੈਸਰ ਦੀ ਪਛਾਣ ਲਈ ਵਿਸ਼ੇਸ਼ ਟੈਸਟ, ਹੱਡੀਆਂ, ਬਲੱਡ ਕੈਂਸਰ, ਬੀਪੀ, ਸ਼ੂਗਰ ਆਦਿ ਦੀ ਚੈਕਿੰਗ, ਸਿਹਤ ਸਬੰਧੀ ਉਚਿਤ ਸਲਾਹ, ਜਾਂਚਾਂ ਅਤੇ ਮੁਫ਼ਤ ਦਵਾਈਆਂ ਦੀ ਸਹੂਲਤ ਉਪਲੱਬਧ ਕਰਵਾਈ ਗਈ। ਮਹਿਲਾਵਾਂ ਅਤੇ ਪੁਰਸ਼ਾਂ ਦੋਵਾਂ ਲਈ ਕੈਸਰ ਦੀ ਵਿਸ਼ੇਸ਼ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ: Drug Smuggling Busted: ਥਾਰ ਗੱਡੀ ਰਾਹੀਂ ਚੱਲ ਰਹੀ ਹੈਰੋਇਨ ਤਸਕਰੀ ਨੂੰ ਕੀਤਾ ਨਾਕਾਮ, ਦੋ ਮੁਲਜ਼ਮ ਕਾਬੂ
ਇਸ ਦੌਰਾਨ ਸਕਰੀਨਿੰਗ ਟੈਸਟ ਲਈ ਵਿਸ਼ੇਸ਼ ਤੌਰ ’ਤੇ ਮੈਡੀਕਲ ਵੈਨਾਂ ਵੀ ਮੌਜੂਦ ਸਨ। ਜਿਹਨਾਂ ਦੀ ਵਰਤੋਂ ਕਰਕੇ ਮੌਕੇ ’ਤੇ ਹੀ ਜ਼ਰੂਰਤਮੰਦਾਂ ਦੀ ਤੁਰੰਤ ਜਾਂਚ ਕੀਤੀ ਗਈ। ਇਹ ਮੋਬਾਈਲ ਵੈਨਾਂ ਸਾਰੇ ਆਧੁਨਿਕ ਟੈਸਟ ਸਾਜੋ-ਸਾਮਾਨ ਨਾਲ ਲੈਸ ਸਨ, ਜਿਸ ਨਾਲ ਕੈਂਪ ਵਿੱਚ ਆਏ ਹੋਏ ਲੋਕਾਂ ਨੂੰ ਲੰਬੀ ਉਡੀਕ ਤੋਂ ਬਿਨਾਂ ਤੁਰੰਤ ਸਿਹਤ ਸੇਵਾਵਾਂ ਮਿਲ ਸਕੀਆਂ। Free Medical Camp


ਇਸ ਮੌਕੇ ਐਸ.ਪੀ (ਸਥਾਨਕ) ਸ਼੍ਰੀ ਮਨਵਿੰਦਰ ਬੀਰ ਸਿੰਘ ਨੇ ਕਿਹਾ ਕਿ ਸਿਹਤ ਸਭ ਤੋਂ ਵੱਡੀ ਦੌਲਤ ਹੈ ਅਤੇ ਸਿਹਤਮੰਦ ਰਹਿਣਾ ਨਾ ਸਿਰਫ਼ ਜੀਵਨ ਦੀ ਕੁਆਲਟੀ ਨੂੰ ਨਿਖਾਰਦਾ ਹੈ, ਸਗੋਂ ਡਿਊਟੀ ਦੇ ਨਿਭਾਅ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਰਾਹੀਂ ਸਮੇਂ-ਸਿਰ ਬਿਮਾਰੀਆਂ ਦੀ ਪਛਾਣ ਕਰਕੇ ਲਾਜ਼ਮੀ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ, ਜੋ ਲੰਮੀ ਉਮਰ ਅਤੇ ਚੰਗੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਅਤੇ ਡਾਕਟਰੀ ਟੀਮ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਕੈਂਪ ਦੌਰਾਨ ਮੌਜੂਦ ਪੁਲਿਸ ਕਰਮਚਾਰੀਆਂ ਵੱਲੋਂ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਦੇ ਇਸ ਉਚਤ ਅਤੇ ਲਾਭਕਾਰੀ ਉਪਰਾਲੇ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਗਈ। ਇਸ ਮੌਕੇ ਐਡਵੋਕੇਟ ਅਨਿਲ ਕੁਮਾਰ ਸਾਗਰ, ਡਾ. ਪਰਮਿੰਦਰ ਢਿੱਲੋ ਅਤੇ ਹੋਰ ਸਿਹਤ ਅਧਿਕਾਰੀ ਵੀ ਹਾਜ਼ਰ ਰਹੇ।














