
205 ਮਰੀਜ਼ਾਂ ਨੂੰ ਦਿੱਤੀਆਂ ਮੁਫ਼ਤ ਦਵਾਈਆਂ | Medical Camp Kikkerakhera
Medical Camp Kikkerakhera: ਕਿੱਕਰਖੇੜਾ/ਅਬੋਹਰ,(ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਸੰਗਠਨ ਦੀ ਅਗਵਾਈ ਵਿਚ 162ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਐਮ.ਐਸ.ਜੀ. ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ੍ਰੀ ਕਿੱਕੜਖੇੜਾ, ਤਹਿ: ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਵਿਖੇ ਸ਼ਾਹ ਸਤਿਨਾਮ ਜੀ ਸ਼ਪੈਸਲਿਸਟੀ ਹਪਸਤਾਲ ਸਰਸਾ ਤੋਂ ਆਏ ਡਾ: ਸੰਦੀਪ ਭਾਦੂ ਇੰਸਾਂ ਐਮ.ਡੀ.ਦੀ ਅਗਵਾਈ ਵਿਚ ਲਾਇਆ ਗਿਆ।
ਇਸ ਵਕਤ ਉਨ੍ਹਾਂ ਦੇ ਨਾਲ ਅੱਖਾਂ ਦੇ ਡਾਕਟਰ ਰਾਮ ਚੰਦਰ ਅਤੇ ਮੈਡੀਕਲ ਟੀਮ ਮੈਂਬਰ ਰਾਜਿੰਦਰ ਸਿੰਘ ਪੀਆਰਓ ਵੀ ਮੌਜ਼ੂਦ ਸਨ। ਇਸ ਮੌਕੇ 162 ਵੇਂ ਮੈਡੀਕਲ ਚੈਕਅੱਪ ਦੌਰਾਨ ਲੋੜਵੰਦ 205 ਮਰੀਜਾਂ ਦੇ ਚੈਕਅੱਪ ਤੋਂ ਇਲਾਵਾ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਸੰਖੇਪ ਵਿਚ ਬੋਲਦਿਆਂ ਡਾ. ਸੰਦੀਪ ਭਾਦੂ ਇੰਸਾਂ ਨੇ ਕਿਹਾ ਕਿ ਇਹ ਮੈਡੀਕਲ ਚੈਕਅੱਪ ਕੈਂਪ ਪੂਜਨੀਕ ਗੁਰੂ ਜੀ ਦੇ ਦਿਸ਼ਾ-ਨਿਰਦੇਸਾਂ ’ਤੇ ਸੀ.ਐਮ.ਓ. ਫਾਜ਼ਿਲਕਾ ਦੀ ਮਨਜ਼ੂਰੀ ਨਾਲ ਪਿਛਲੇ ਕਾਫੀ ਸਮੇਂ ਤੋਂ ਸ੍ਰੀ ਕਿੱਕਰਖੇੜਾ ਵਿਚ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Animal Welfare: ਡੇਰਾ ਸ਼ਰਧਾਲੂਆਂ ਨੇ ਦਰਦ ਨਾਲ ਤੜਫ ਰਹੇ ਕੁੱਤੇ ਦੇ ਬੱਚੇ ਦੀ ਕੀਤੀ ਸੰਭਾਲ
ਉਨ੍ਹਾਂ ਮੈਡੀਕਲ ਚੈਕਅੱਪ ਕੈਂਪ ਦੌਰਾਨ ਕੈਂਪ ’ਚ ਪਹੁੰਚੇ ਜ਼ਰੂਰਤਮੰਦ ਮਰੀਜ਼ਾਂ ਨੂੰ ਸਲਾਹ ਦਿੱਤੀ ਕਿ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਹੁੰਦੇ ਦਰਦ ਤੋਂ ਰਾਹਤ ਲਈ ਐਮਰਜੈਂਸੀ ’ਚ ਪੈਰਾਸੀਟਾਮੋਲ ਗੋਲੀ ਦਾ ਇਸਤੇਮਾਲ ਕੀਤਾ ਜਾ ਸਕਦਾ। ਜੇਕਰ ਸਰੀਰ ਵਿਚ ਜਿਆਦਾ ਤਕਲੀਫ ਹੋਵੇ ਤਾਂ ਫਿਰ ਡਾਕਟਰ ਦੀ ਸਲਾਹ ਨਾਲ ਹੀ ਕੋਈ ਦਵਾਈ ਖਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕਿ ਜਿਸ ਤਰ੍ਹਾਂ ਸਵੇਰ ਦੀ ਸ਼ੈਰ, ਟਾਈਮ ਸਿਰ ਸੌਣਾ, ਜੇਕਰ ਹੋ ਸਕੇ ਤਾਂ ਕਣਕ ਦੇ ਆਟੇ ’ਚ ਵੇਸਣ, ਮੱਕੀ ਜਾਂ ਜੌਂ ਦਾ ਆਟਾ ਮਿਲਾਕੇ ਰਾਤ ਹੋਣ ਤੋਂ ਪਹਿਲਾਂ-ਪਹਿਲਾਂ ਖਾਣਾ ਖਾ ਲੈਣਾ ਜਾਂ ਇਸ ਤੋਂ ਇਲਾਵਾ ਦਿਨ ’ਚ ਕਾਲੇ ਪੱਤਿਆਂ ਵਾਲੀ ਤੁਲਸੀ ਦੇ 2 ਜਾਂ 3 ਪੱਤੇ ਖਾਕੇ ਕਾਫੀ ਹੱਦ ਤੱਕ ਤੰਦਰੁਸਤ ਰਿਹਾ ਜਾ ਸਕਦਾ।

ਇਸ ਸਮੇਂ ਬਲਾਕ ਆਜਮਵਾਲਾ, ਕਿੱਕਰਖੇੜਾ, ਬੱਲੂਆਣਾ, ਅਬੋਹਰ, ਫਾਜਿਲਕਾ ਅਤੇ ਖੂਈਆਂ ਸਰਵਰ ਬਲਾਕਾਂ ਤੋਂ ਸਾਧਸੰਗਤ ਆਪਣਾ ਮੈਡੀਕਲ ਚੈਕਅੱਪ ਕਰਾਉਣ ਵਾਸਤੇ ਸ੍ਰੀ ਕਿੱਕਰਖੇੜਾ ਵਿਖੇ ਕੈਂਪ ’ਚ ਪਹੁੰਚੀ। ਇਸ ਮੌਕੇ ਸੱਚੇ ਨਮਰ ਸੇਵਾਦਾਰਾਂ ਵਿਚ ਕ੍ਰਿਸ਼ਨ ਕੁਮਾਰ ਜੇਈ, ਨਿਰਮਲਾ ਇੰਸਾਂ, ਨੀਰੂ ਇੰਸਾਂ, ਰਿਚਾ ਇੰਸਾਂ, ਗੁਰਪਪਿੱਤਰ ਸਿੰਘ ਇੰਸਾਂ, ਰਾਮ ਪ੍ਰਤਾਪ ਇੰਸਾਂ, ਮੋਹਨ ਲਾਲ ਇੰਸਾਂ, ਜਗਦੀਸ ਰਾਏ ਇੰਸਾਂ, ਪੈਰਾ ਮੈਡੀਕਲ ਟੀਮ ਵਿਚ ਰਾਜਿੰਦਰ ਸਿੰਘ, ਡਾ: ਗੁਰਮਖ ਇੰਸਾਂ, ਕ੍ਰਿਸਨ ਕੁਮਾਰ ਕਾਲੜਾ ਇੰਸਾਂ, ਮਹਿੰਦਰ ਕੁਮਾਰ ਇੰਸਾਂ, ਸੁਰਿੰਦਰ ਕੁਮਾਰ ਇੰਸਾਂ, ਰਾਮ ਚੰਦ ਜੇਈ, ਕਾਲੂ ਰਾਮ ਇੰਸਾਂ, ਜਗਦੀਸ ਰਾਏ, ਪਿਰਥੀ ਇੰਸਾਂ ਸੁਭਾਸ ਇੰਸਾਂ 15 ਮੈਂਬਰ ਮੌਜ਼ੂਦ ਸਨ।