ਮੁਫ਼ਤ ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ
(ਭੂਸਨ ਸਿੰਗਲਾ) ਪਾਤੜਾਂ। Free Medical Camp: ਸੰਸਥਾ ਰੋਟਰੀ ਕਲੱਬ ਪਾਤੜਾਂ ਵੱਲੋਂ ਪ੍ਰਧਾਨ ਸੰਦੀਪ ਸਿੰਗਲਾ ਦੀ ਅਗਵਾਈ ਹੇਠ ਰਾਮ ਸਿੰਗਲਾ ਦੀ ਯਾਦ ਵਿੱਚ ਮੁਫਤ ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ ਖਾਟੂ ਸਿਆਮ ਮੰਦਿਰ ਪਾਤੜਾਂ ਵਿਖੇ ਲਗਾਇਆ ਗਿਆ ਅਤੇ ਕੈਂਪ ਵਿਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਇਲਾਕੇ ਦੇ ਲੋੜਵੰਦ ਲੋਕਾਂ ਦਾ ਮੈਡੀਕਲ ਚੈਕਅਪ ਕੀਤਾ, ਟੈਸਟ ਕੀਤੇ ਅਤੇ ਮੁਫਤ ਵਿਚ ਦਵਾਈਆ ਵੀ ਦਿੱਤੀਆ ਗਈਆ।
ਇਹ ਵੀ ਪੜ੍ਹੋ: Punjab News: ਰੱਖੜੀ ’ਤੇ CM ਮਾਨ ਦਾ ਸੂਬਾ ਵਾਸੀਆਂ ਨੂੰ ਖਾਸ ਤੋਹਫ਼ਾ, ਜਾਣੋ
ਇਸ ਕੈਂਪ ਵਿੱਚ 100 ਯੂਨਿਟ ਦੇ ਲਗਭਗ ਖੂਨ ਇੱਕਤਰ ਕੀਤਾ ਜਿਸ ਵਿੱਚ ਵਿਸ਼ੇਸ ਤੌਰ ’ਤੇ ਜ਼ਿਲ੍ਹਾ ਗਵਰਨਰ ਅਮਿਤ ਸਿੰਗਲਾ ਅਤੇ ਉੱਘੇ ਸਮਾਜ ਸੇਵਕ ਐਮ ਡੀ ਗਣਪਤੀ ਫੂਡ ਕੇਵਲ ਕ੍ਰਿਸਨ ਬਾਂਸਲ ਅਤੇ ਸੰਦੀਪ ਮਾਨ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਲੱਬ ਦੇ ਸਰਪ੍ਰਸਤ ਪ੍ਰਸੋਤਮ ਸਿੰਗਲਾ, ਰਜਿੰਦਰ ਪੱਪੂ ਚੇਅਰਮੈਨ, ਅਸੀਸ ਗਰਗ ਖਜ਼ਾਨਚੀ ਜਸਪਾਲ ਸਿੰਗਲਾ ਨੇ ਸਾਝੇ ਤੌਰ ’ਤੇ ਕਿਹਾ ਕੀ ਅੱਜ ਰੋਟਰੀ ਕਲੱਬ ਪਾਤੜਾਂ ਵੱਲੋਂ ਫਰੀ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ ਜਿਸ ਵਿਚ ਇਲਾਕੇ ਦੇ ਅਨੇਕਾਂ ਲੋਕਾਂ ਨੇ ਬਹੁਤ ਲਾਭ ਉਠਾਇਆ। Free Medical Camp
ਖੂਨ ਇੱਕਤਰ ਕਰਨ ਲਈ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਪਹੁੰਚੀ ਜਿਨ੍ਹਾ ਨੇ 100 ਯੂਨਿਟ ਦੇ ਕਰੀਬ ਬਲੱਡ ਇੱਕਤਰ ਕੀਤਾ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਰੋਟਰੀ ਕਲੱਬ ਇਕਨਾਮੀ ਸੰਸਥਾ ਹੈ ਜੋ ਕਿ ਸਮਾਜ ਵਿੱਚ ਕੋਈ ਵੀ ਮਾਨਵਤਾ ਭਲਾਈ ਦਾ ਕੰਮ ਹੋਵੇ ਤਾਂ ਇਹ ਮੋਹਰੀ ਹੋ ਕੇ ਕੰਮ ਕਰਦੀ ਹੈ । ਇਸ ਕੈਂਪ ਵਿੱਚ ਡਾ. ਅਸ਼ੋਕ ਸ਼ਰਮਾ ਨੇ ਖਾਸ ਤੌਰ ’ਤੇ ਯੋਗਦਾਨ ਪਾਇਆ। ਇਸ ਮੌਕੇ ਮੋਹਨ ਲਾਲ ਸਿੰਗਲਾ,ਬੁੱਧ ਰਾਮ ਸਿੰਗਲਾ,ਨਰੇਸ਼ ਕੁਮਾਰ ਸਿੰਗਲਾ,ਉਮੇਸ ਕੁਮਾਰ ਸਿੰਗਲਾ,ਮਨੀਸ਼ ਸਿੰਗਲਾ, ਸੁਨੀਲ ਬਾਂਸਲ,ਵਰਿੰਦਰ ਵਿਰਕ, ਸੁਭਮ ਸਿੰਗਲਾ,ਸੁਨੀਕ ਗਰਗ, ਹਰੀਸ ਮਿੱਤਲ,ਨਾਨਕ ਸਿੰਗਲਾ,ਮਨੋਜ ਗੋਇਲ,ਜੱਸੂ ਬਾਂਸਲ,ਰਮੇਸ ਕੁਮਾਰ ਗੋਗੀ ਆਦਿ ਮੈਂਬਰ ਹਾਜ਼ਰ ਸਨ।