ਦਿੱਲੀ ਦੇ 6 ਹਸਪਤਾਲਾਂ ਵਿੱਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਮੁਫ਼ਤ ਭੋਜਨ

Prasadam Rath Sachkahoon

ਦਿੱਲੀ ਦੇ 6 ਹਸਪਤਾਲਾਂ ਵਿੱਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਮੁਫ਼ਤ ਭੋਜਨ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਲੋਕ ਸਭਾ ਸਪੀਕਰ ਓਮ ਬਿਰਲਾ ਸੋਮਵਾਰ ਨੂੰ “ਪ੍ਰਸਾਦਮ ਰਥ” (Prasadam Rath) ਨਾਮਕ ਪਹਿਲਕਦਮੀ ਦੀ ਸ਼ੁਰੂਆਤ ਕਰਨਗੇ। ਇਸ ਤਹਿਤ ਦਿੱਲੀ ਦੇ ਛੇ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਪਰਿਵਾਰਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਐਤਵਾਰ ਨੂੰ ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਬਿਆਨ ਮੁਤਾਬਕ ਬਿਰਲਾ ਵੱਲੋਂ ਭੇਜੇ ਗਏ ਰੱਥ ਦਿੱਲੀ ਦੇ ਛੇ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਪਰਿਵਾਰਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਉਣਗੇ। ‘ਪ੍ਰਸਾਦਮ ਰਥ’ ਨਾਮ ਦੀ ਪਹਿਲਕਦਮੀ ਇੱਥੇ ਸਪੀਕਰ ਦੇ ਨਿਵਾਸ ਤੋਂ ਸ਼ੁਰੂ ਕੀਤੀ ਜਾਵੇਗੀ। ਇਨ੍ਹਾਂ ਰੱਥਾਂ ‘ਤੇ ਖਾਣਾ ਪਕਾਉਣ ਅਤੇ ਗਰਮ ਕਰਨ ਦੀ ਸੁਵਿਧਾ ਹੋਵੇਗੀ। ਬਿਆਨ ਵਿੱਚ ਕਿਹਾ ਗਿਆ ਹੈ, “ਉਹ ਸ਼ਹਿਰ ਦੇ ਰਾਮ ਮਨੋਹਰ ਲੋਹੀਆ ਹਸਪਤਾਲ, ਸਫਦਰਜੰਗ ਹਸਪਤਾਲ, ਲੇਡੀ ਹਾਰਡਿੰਗ ਹਸਪਤਾਲ ਸਮੇਤ ਛੇ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਸੇਵਾਦਾਰਾਂ ਨੂੰ ਗਰਮ, ਸਵੱਛ ਅਤੇ ਪੌਸ਼ਟਿਕ ਭੋਜਨ ਪ੍ਰਦਾਨ ਕਰਨਗੇ।” Prasadam Rath

ਪ੍ਰਸਾਦਮ ਰੱਥ ਬਿਰਲਾ ਨੇ ਖੁਦ ਮਹੁੱਈਆ ਕਰਵਾਏ

ਲੋਕ ਸਭਾ ਸਕੱਤਰੇਤ ਮੁਤਾਬਕ ਪ੍ਰਸਾਦਮ ਰੱਥ ਬਿਰਲਾ ਨੇ ਖੁਦ ਮੁਹੱਈਆ ਕਰਵਾਇਆ ਹੈ। ਇਹ ਪਹਿਲਕਦਮੀ ਫੂਡ ਪੈਕਟਾਂ ਦੀ ਸੇਵਾ ਦੀ ਥਾਂ ਲਵੇਗੀ ਜੋ ਹੁਣ ਤੱਕ ‘ਆਓ ਸਾਥ ਚਲੇ’ ਸੰਸਥਾ ਦੁਆਰਾ ਹਰ ਰੋਜ਼ ਚਾਰ ਹਸਪਤਾਲਾਂ ਵਿੱਚ 1,000 ਮਰੀਜ਼ਾਂ ਦੇ ਸੇਵਾਦਾਰਾਂ ਨੂੰ ਪ੍ਰਦਾਨ ਕੀਤੀ ਜਾਂਦੀ ਸੀ, ਅਤੇ ਜਲਦੀ ਹੀ ਇਸ ਦਾ ਹੋਰ ਹਸਪਤਾਲਾਂ ਵਿੱਚ ਵਿਸਥਾਰ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ