ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home ਪਟਿਆਲਾ Patiala News:...

    Patiala News: ਸਮਾਜ ਕਲਿਆਣ ਕਲੱਬ ਸਨੌਰ ਵੱਲੋਂ ਅੱਖਾਂ ਦਾ ਮੁਫਤ ਕੈਂਪ 8 ਜੂਨ ਨੂੰ

    Patiala News
    Patiala News: ਸਮਾਜ ਕਲਿਆਣ ਕਲੱਬ ਸਨੌਰ ਵੱਲੋਂ ਅੱਖਾਂ ਦਾ ਮੁਫਤ ਕੈਂਪ 8 ਜੂਨ ਨੂੰ

    ਆਪ੍ਰੇਸ਼ਨ ਗਲੋਬਲ ਅੱਖਾਂ ਦਾ ਹਸਪਤਾਲ ਐਸਐਸਟੀ ਨਗਰ ਪਟਿਆਲਾ ਵਿਖੇ ਫੇਕੋ ਤਕਨੀਕ ਨਾਲ ਕੀਤੇ ਜਾਣਗੇ : ਪ੍ਰਧਾਨ ਵਰਿੰਦਰ ਸਿੰਘ ਬੱਲੂ | Patiala News

    ਪਟਿਆਲਾ (ਨਰਿੰਦਰ ਸਿੰਘ ਬਠੋਈ)। Patiala News: ਸਮਾਜ ਕਲਿਆਣ ਕਲੱਬ ਸਨੌਰ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਖਾਂ ਦਾ ਮੁਫਤ ਚੈੱਕਅੱਪ ਤੇ ਆਪ੍ਰੇਸ਼ਨ ਕੈਂਪ ਮਿਤੀ 8 ਜੂਨ 2025 ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ 1 ਵਜੇ ਤੱਕ ਫਾਈਨ ਆਈਜ਼ ਆਪਟੀਕਲ, ਨੇੜੇ ਸ਼ਹੀਦ ਲਛਮਣ ਦਾਸ ਪਾਰਕ, ਪੁਲਿਸ ਥਾਣਾ ਦੇ ਪਿੱਛੇ ਸਨੌਰ, ਪਟਿਆਲਾ ਵਿਖੇ ਲਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ ਬੱਲੂ ਨੇ ਦੱਸਿਆ ਕਿ ਇਸ ਕੈਂਪ ’ਚ ਅੱਖਾਂ ਦੇ ਮਾਹਿਰ ਡਾ. ਮਨਪ੍ਰੀਤ ਸਿੰਘ (ਗਲੋਬਲ ਅੱਖਾਂ ਦੇ ਹਸਪਤਾਲ ਦੀ ਟੀਮ) ਵੱਲੋਂ ਅੱਖਾਂ ਦਾ ਮੁਫ਼ਤ ਚੈਕਅੱਪ ਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।

    ਇਹ ਖਬਰ ਵੀ ਪੜ੍ਹੋ : Virat Kohli FIR: ਵਿਰਾਟ ਕੋਹਲੀ ’ਤੇ FIR ਦਰਜ਼

    ਉਨ੍ਹਾਂ ਕਿਹਾ ਕਿ ਮਰੀਜ ਆਪਣੇ ਅੱਖਾਂ ’ਚ ਚਿੱਟੇ ਮੋਤੀਏ, ਕਾਲੇ ਮੋਤੀਏ, ਅੱਖਾਂ ਦਾ ਟੇਢਾਪਣ, ਲੇਸੀਕ ਲੇਜ਼ਰ, ਅੱਖਾਂ ’ਚ ਮਾਸ ਦਾ ਵੱਧਣਾ, ਅੱਖਾਂ ’ਚ ਲਾਲੀ ਦਾ ਰਹਿਣਾ ਤੇ ਅੱਖਾਂ ਦੀ ਹਰ ਬਿਮਾਰੀ ਦੀ ਮੁਫ਼ਤ ਸਲਾਹ ਲੈਣ ਲਈ ਇਸ ਕੈਂਪ ਜਰੂਰ ਪਹੁੰਚਣ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਵਾਲੇ ਮਰੀਜ਼ ਆਪਣਾ ਆਧਾਰ ਕਾਰਡ ਜਰੂਰ ਨਾਲ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਇਹ ਸਾਰੇ ਆਪ੍ਰੇਸ਼ਨ ਗਲੋਬਲ ਅੱਖਾਂ ਦਾ ਹਸਪਤਾਲ ਐਸਐਸਟੀ ਨਗਰ ਪਟਿਆਲਾ ਵਿਖੇ ਫੇਕੋ ਤਕਨੀਕ ਨਾਲ ਕੀਤੇ ਜਾਣਗੇ। Patiala News

    ਜ਼ਿਕਰਯੋਗ ਹੈ ਕਿ ਸਮਾਜ ਕਲਿਆਣ ਕਲੱਬ ਪਿਛਲੇ ਲੰਮੇ ਸਮੇਂ ਤੋਂ ਸਨੌਰ ਇਲਾਕੇ ’ਚ ਸਮਾਜ ਸੇਵਾ ਦੇ ਕੰਮ ਕਰਦਾ ਆ ਰਿਹਾ ਹੈ। ਕਲੱਬ ਪ੍ਰਧਾਨ ਨੇ ਦੱਸਿਆ ਕਿ ਕਲੱਬ ਵੱਲੋਂ ਲਾਏ ਗਏ ਹੁਣ ਤੱਕ ਕੈਂਪਾਂ ’ਚ ਸੈਂਕੜੇ ਹੀ ਮਰੀਜ਼ਾਂ ਨੂੰ ਨਵੀਂ ਨਿਗਹਾ ਪ੍ਰਦਾਨ ਕੀਤੀ ਜਾ ਚੁੱਕੀ ਹੈ ਤੇ ਇਹ ਸੇਵਾ ਆਉਣ ਵਾਲੇ ਸਮੇਂ ’ਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਕੈਂਪ ਨੂੰ ਲਾਉਣ ’ਚ ਸਮੂਹ ਸਮਾਜ ਕਲਿਆਣ ਕਲੱਬ ਸਨੌਰ ਦੇ ਮੈਂਬਰ ਵੱਧ-ਚੜ੍ਹ ਕੇ ਸਹਿਯੋਗ ਕਰ ਰਹੇ ਹਨ। Patiala News