(ਸੱਚ ਕਹੂੰ ਨਿਊਜ਼) ਮਾਨਸਾ। ਵਾਈਸ ਆਫ ਮਾਨਸਾ ਸੰਸਥਾ ਦੀ ਮੀਟਿੰਗ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦੀ ਅਗਵਾਈ ਵਿੱਚ ਹੋਈ। ਇਸ ਵਿੱਚ ਮਾਨਸਾ ਵਿੱਚ ਚੱਲ ਰਹੇ ਕਿਸੇ ਵੀ ਕਿਸਮ ਦੇ ਨਸ਼ੇ ਦੀ ਵਿਕਰੀ ਹੋਣ ਦੀ ਵਾਈਸ ਆਫ ਮਾਨਸਾ ਵੱਲੋਂ ਨਿੰਦਾ ਕੀਤੀ ਗਈ। (Drug Addiction) ਉਹਨਾਂ ਪ੍ਰਸਾਸ਼ਨ ਨੂੰ ਬੇਨਤੀ ਕੀਤੀ ਕਿ ਹਰ ਵਾਰਡ, ਮੁਹੱਲੇ ਵਿੱਚ ਨਸ਼ੇ ਦੀ ਰੋਕਥਾਮ ਲਈ ਸੈਮੀਨਾਰ ਕਰਵਾਉਣ ਲਈ ਵਾਈਸ ਆਫ ਮਾਨਸਾ ਹਮੇਸ਼ਾ ਉਹਨਾਂ ਦਾ ਸਹਿਯੋਗ ਦੇਵੇਗੀ। ਮਾਨਸਾ ਸ਼ਹਿਰ ਦੇ ਮਨੋਵਿਗਿਆਨਕ ਡਾਕਟਰਾਂ ਰਾਹੀਂ ਨਸ਼ੇ ਦੇ ਮਰੀਜ਼ਾਂ ਦੀ ਮੁਫਤ ਕੌਂਸਲਿੰਗ ਕਰਵਾਉਣ ਲਈ ਹਰ ਵੇਲੇ ਉਹ ਤਿਆਰ ਹੈ ਕਿਉਂਕਿ ਨਸ਼ਾ ਸਾਡੇ ਸਮਾਜ ਨੂੰ ਦੀਮਕ ਦੀ ਤਰ੍ਹਾਂ ਖਾ ਰਿਹਾ ਹੈ। ਨਸ਼ੇ ਦੇ ਖਾਤਮੇ ਜਾਂ ਰੋਕਥਾਮ ਤੋਂ ਬਿਨ੍ਹਾਂ ਤੰਦਰੁਸਤ ਸਮਾਜ ਦੀ ਕਲਪਨਾ ਵੀ ਵਿਅਰਥ ਹੈ।
ਇਹ ਵੀ ਪੜ੍ਹੋ : ਪਟਿਆਲਾ ਵਿਖੇ ਬਣ ਰਹੇ ਨਹਿਰੀ ਪਾਣੀ ਪ੍ਰੋਜੈਕਟ ਦਾ ਭਾਜਪਾ ਆਗੂਆਂ ਵੱਲੋਂ ਦੌਰਾ
ਇਸ ਮੌਕੇ ਬੋਲਦਿਆਂ ਡਾ. ਲਖਵਿੰਦਰ ਸਿੰਘ ਮੂਸਾ ਨੇ ਕਿਹਾ ਕਿ ਜਿਹੜੀਆਂ ਪਹਿਲਵਾਨ ਲੜਕੀਆਂ ਇਨਸਾਫ ਲਈ ਦਰ-ਦਰ ਭਟਕ ਰਹੀਆਂ ਹਨ ਵਾਈਸ ਆਫ ਮਾਨਸਾ ਉਹਨਾਂ ਲਈ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਅਤੇ ਕਸੂਰਵਾਰ ਵਿਅਕਤੀਆਂ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਵੇ ਕਿਉਂਕਿ ਸਾਡੇ ਖਿਡਾਰੀ ਸਾਡੇ ਦੇਸ਼ ਦਾ ਸਰਮਾਇਆ ਹਨ। ਇਸ ਮੌਕੇ ਵਾਈਸ ਆਫ ਮਾਨਸਾ ਦੇ ਪ੍ਰੇਮ ਅਗਰਵਾਲ, ਨਰੇਸ਼ ਬਿਰਲਾ, ਦਰਸ਼ਨ ਕੁਮਾਰ, ਅਸ਼ੋਕ ਬਾਂਸਲ, ਬਿੱਕਰ ਸਿੰਘ ਮਘਾਨੀਆਂ, ਰਾਮ ਕਿ੍ਰਸ਼ਨ ਚੁੱਘ ਅਤੇ ਨਰਿੰਦਰ ਕੁਮਾਰ ਵੀ ਮੌਜੂਦ ਸਨ। (Drug Addiction)