ਜਲਾਲਾਬਾਦ (ਰਜਨੀਸ਼ ਰਵੀ) ਬਲਾਕ ਜਲਾਲਾਬਾਦ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ 31 ਦਸੰਬਰ ਦਿਨ ਐਤਵਾਰ ਨੂੰ ਸਥਾਨਕ ਨਾਮ ਚਰਚਾ ਘਰ ਵਿੱਚ ਮੁਫਤ ਬਲੱਡ ਗਰੁੱਪ ਅਤੇ ਸ਼ੂਗਰ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ 25 ਮੈਂਬਰ ਸੁਭਾਸ਼ ਸੁਖੀਜਾ ਨੇ ਦੱਸਿਆ ਕਿ 31 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸਥਾਨਕ ਨਾਮ ਚਰਚਾ ਘਰ ਵਿਖੇ ਮੁਫਤ ਬਲੱਡ ਗਰੁੱਪ ਅਤੇ ਸ਼ੂਗਰ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਮਹਿਰ ਡਾਕਟਰਾਂ ਵੱਲੋਂ ਚੈਕਅੱਪ ਕੀਤਾ ਜਾਵੇਗਾ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। (Dera Sacha Sauda)
ਜ਼ਿਕਰਯੋਗ ਹੈ ਕਿ ਬਲਾਕ ਦੇ ਡੇਰਾ ਸ਼ਰਧਾਲੂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 133 ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਜੇਕਰ ਕਿਸੇ ਹਸਪਤਾਲ ਵਿੱਚ ਕੋਈ ਮਰੀਜ਼ ਖੂਨ ਦੀ ਕਮੀ ਨਾਲ ਜੂਝ ਰਿਹਾ ਹੁੰਦਾ ਹੈ ਤਾਂ ਇਹ ਸੇਵਾਦਾਰ ਆਪਣੇ ਪੱਲਿਓਂ ਖਰਚ ਕਰਕੇ ਹਸਪਤਾਲ ਵਿੱਚ ਜਾ ਕੇ ਉਸ ਨੂੰ ਖੂਨਦਾਨ ਕਰਦੇ ਹਨ। ਇਸ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ‘ਚ ਆਰਥਿਕ ਮੱਦਦ, ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣ, ਅੱਖਾਂ ਦਾਨ, ਸਰੀਰਦਾਨ, ਲੋੜਵੰਦਾਂ ਨੂੰ ਰਾਸ਼ਨ ਵੰਡਣਾ, ਕੱਪੜੇ ਵੰਡਣਾ, ਜੱਚਾ ਬੱਚਾ ਦੀ ਸਾਂਭ-ਸੰਭਾਲ, ਲੋੜਵੰਦ ਛੋਟੇ ਬੱਚਿਆਂ ਨੂੰ ਖਿਡੌਣੇ ਦੇਣਾ, ਗਰੀਬ ਪੜ੍ਹਨ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਮੁਹੱਈਆ ਕਰਵਾਉਣਾ ਆਦਿ ਭਲਾਈ ਕਾਰਜ ਇਹ ਸੇਵਾਦਾਰ ਵਧ ਚੜ੍ਹ ਕੇ ਕਰਦੇ ਹਨ। (Dera Sacha Sauda)