Axis Bank Customer Care: ਸਰਸਾ (ਸੱਚ ਕਹੂੰ ਨਿਊਜ਼)। ਅੱਜ ਦੇ ਤਕਨੀਕੀ ਯੁੱਗ ’ਚ ਰੋਜ਼ਾਨਾ ਹੀ ਕੋਈ ਨਾ ਕੋਈ ਠੱਗੀ ਦਾ ਸ਼ਿਕਾਰ ਹੋ ਰਿਹਾ ਹੈ। ਰੋਜ਼ਾਨਾ ਹੀ ਨਿੱਤ ਨਵੀਂ ਖ਼ਬਰ ਠੱਗੀ ਸਬੰਧੀ ਹੀ ਪੜ੍ਹਨ ਨੂੰ ਮਿਲ ਰਹੀ ਹੈ। ਇਸੇ ਤਰ੍ਹਾਂ ਦਾ ਹੀ ਪ੍ਰੀਤ ਨਗਰ ਸਰਸਾ ਤੋਂ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਪ੍ਰੀਤ ਨਗਰ ਨਿਵਾਸੀ ਵਿਕਾਸ ਕੁਮਾਰ ਨੂੰ ਫੋਨ ਆਇਆ ਤੇ ਫੋਨ ਕਰਨ ਵਾਲੀ ਔਰਤ ਨੇ ਖੁਦ ਨੂੰ ਐਕਸਿਸ ਬੈਂਕ ਦੀ ਕਰੈਡਿਟ ਕਾਰਡ ਵਿਭਾਗ ਦੀ ਕਰਮਚਾਰੀ ਦੱਸ ਕੇ ਕ੍ਰੇਡਿਟ ਕਾਰਡ ਦੀ ਲਿਮਟ ਵਧਾਉਣ ਤੇ ਰਿਵਾਰਡ ਪੁਆਇੰਟਸ ਨੂੰ ਕੈਸ਼ ’ਚ ਬਦਲਣ ਦੀ ਗੱਲ ਕਹੀ।
ਉਨ੍ਹਾਂ ਜਦੋਂ ਕਿਹਾ ਕਿ ਇਸ ਤਰ੍ਹਾਂ ਫੋਨ ’ਤੇ ਨਾ ਤਾਂ ਲਿਮਟ ਵਧ ਸਕਦੀ ਹੈ ਤੇ ਨਾ ਹੀ ਰਿਵਾਡਰਸ ਪੁਆਇੰਟ ਬਦਲਦੇ ਹਨ। ਤਾਂ ਉਸ ਔਰਤ ਨੇ ਦੇਖਿਆ ਕਿ ਗਾਹਕ (ਵਿਕਾਸ) ਨੂੰ ਸ਼ੱਕ ਨਾ ਹੋ ਜਾਵੇ ਇਸ ਲਈ ਉਕਤ ਕਥਿਤ ਮਹਿਲਾ ਅਧਿਕਾਰੀ ਨੇ ਕਿਹਾ ਕਿ ਉਹ ਲਿਮਟ ਵਧਾਉਣ ਲਈ ਐਕਸਿਸ ਬੈਂਕ ਦੇ ਕ੍ਰੇਡਿਟ ਕਾਰਡ ’ਤੇ ਦਰਜ਼ ਕਸਟਮਰ ਸਰਵਿਸ ਸਪੋਰਟ 1860-419-5555 (ਉੱਪਰ ਫੋਟੋ ’ਤੇ ਐਕਸਿਸ ਬੈਂਕ ਦੇ ਕ੍ਰੇਡਿਟ ਕਾਰਡ ’ਤੇ ਲਾਲ ਘੇਰੇ ’ਚ ਦਰਜ਼) ਨਾਲ ਫੋਨ ਅਰੇਂਜ ਕਰਵਾ ਦਿੰਦੀ ਹੈ। (Axis Bank Customer Care)
ਫਿਰ ਕੁਝ ਦੇਰ ਬਾਅਦ ਐਕਸਿਸ ਬੈਂਕ ਦੇ ਉਂਪਰ ਦੱਸੇ ਨੰਬਰ ਤੋਂ ਫੋਨ ਆਇਆ। ਵਿਕਾਸ ਨੂੰ ਉਕਤ ਫੋਨ ’ਤੇ ਯਕੀਨ ਨਹੀਂ ਸੀ ਹੋ ਰਿਹਾ ਤੇ ਸ਼ੱਕ ਦੇ ਆਧਾਰ ’ਤੇ ਚੱਲਦੀ ਫੋਨ ਕਾਲ ਦੌਰਾਨ ਹੀ ਕਰੈਡਿਟ ਕਾਰਡ ’ਤੇ ਦਰਜ ਕਸਟਮਰ ਸਰਵਿਸ ਨੰਬਰ ਦਾ ਮਿਲਾਨ ਉਸ ਫੋਨ ਵਾਲੇ ਨੰਬਰ ਨਾ ਕੀਤਾ ਤਾਂ ਪਹਿਲੀ ਹੀ ਨਜ਼ਰ ’ਚ ਸਭ ਕੁਝ ਸਹੀ ਲੱਗਿਆ। ਪਰ ਜਦੋਂ ਧਿਆਨ ਨਾਲ ਦੇਖਿਆ ਤਾਂ ਪਤਾ ਲੱਗਿਆ ਕਿ ਆਏ ਹੋਏ ਫੋਨ ਵਾਲੇ ਨੰਬਰ ’ਚ 10 ਨੰਬਰ ਉਹੀ ਹਨ ਪਰ ਪਹਿਲਾਂ ਵਾਲਾ 1 ਗਾਇਬ ਹੈ। ਉਸ ਦੀ ਜਗ੍ਹਾ +91 ਭਾਵ ਇਹ ਨੰਬਰ +91 8604195555 ਬੈਂਕ ਦਾ ਨਾ ਹੋ ਕੇ ਕਿਸੇ ਦਾ ਪ੍ਰਾਈਵੇਟ ਨੰਬਰ ਹੈ। ਇਹ ਸਭ ਦੇਖਦੇ ਹੀ ਵਿਕਾਸ ਐਕਸਿਸ ਬੈਂਕ ਦੇ ਨਾਂਅ ’ਤੇ ਹੋ ਰਹੀ ਠੱਗੀ ਨੂੂੰ ਜਾਣ ਗਿਆ। (Axis Bank Customer Care)
Axis Bank Customer Care
ਜਾਣਕਾਰੀ ਦਿੰਦੇ ਹੋਏ ਵਿਕਾਸ ਕੁਮਾਰ ਨੇ ਦੱਸਿਆ ਕਿ ਜੇਕਰ ਉਹ ਉਕਤ ਫੋਨ ਕਾਲ ’ਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰ ਦਿੰਦੇ ਤਾਂ ਬਿਨਾ ਓਟੀਪੀ ਦੇ ਹੀ ਉਨ੍ਹਾਂ ਦੇ ਕਰੈਡਿਟ ਕਾਰਡ ਵਿੱਚੋਂ ਪੈਸੇ ਕਢਵਾ ਲਏ ਜਾਂਦੇ। ਇਸ ਠੱਗੀ ਤੋਂ ਉਹ ਤਾਂ ਬਚ ਗਏ ਪਰ ਹੋਰ ਲੋਕਾਂ ਨੂੰ ਵੀ ਇਨ੍ਹਾਂ ਧੋਖੇਬਾਜਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
ਇਸ ਸਬੰਧੀ ਜਦੋਂ ਐਕਸਿਸ ਬੈਂਕ ਦੇ ਸਰਸਾ ਤੋਂ ਲੋਕਲ ਅਧਿਕਾਰੀ ਰਾਹੁਲ ਕੁਮਾਰ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਵੀ ਐਕਸਿਸ ਬੈਂਕ ਦੇ ਨਾਂਅ ’ਤੇ ਚੱਲ ਰਹੀ ਠੱਗੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਵੀ ਬੈਂਕ ’ਚ ਰੋਜ਼ਾਨਾ ਗਾਹਕਾਂ ਦੁਆਰਾ ਇਸ ਤਰ੍ਹਾਂ ਦੀਆਂ ਠੱਗੀ ਦੀਆਂ ਕਈ-ਕਈ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਠੱਗੀ ਨੂੰ ਰੋਕਣ ਵਿੱਚ ਤਕਨੀਕੀ ਮਾਹਿਰ ਵੀ ਰੁੱਝੇ ਹੋਏ ਹਨ ਪਰ ਇਸ ਦਾ ਫਿਲਹਾਲ ਕੋਈ ਪੱਕਾ ਹੱਲ ਨਹੀਂ ਲੱਭ ਰਿਹਾ।
Also Read : Fraud alert: ਇੰਸਟਾਗ੍ਰਾਮ ’ਤੇ ਦੋਸਤੀ ਕਰਨ ਪਿੱਛੋਂ ਵਿਆਹ ਦਾ ਝਾਂਸਾ ਦੇ ਕੇ ਹਾਸਲ ਕੀਤੇ 58 ਲੱਖ
ਉਨ੍ਹਾਂ ਗਾਹਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਅਨਜਾਣ ਫੋਨ ’ਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ। ਵਟਸਐਪ ਜਾਂ ਐਸਐਮਐਸ ਰਾਹੀਂ ਆਏ ਹੋਏ ਕਿਸੇ ਵੀ ਅਨਜਾਣ Link ’ਤੇ ਕਲਿੱਕ ਨਾ ਕਰੋ। ਜੇਕਰ ਕੋਈ ਤੁਹਾਨੂੰ ਫੋਨ ’ਤੇ ਤੁਹਾਡੀ ਨਿੱਜੀ ਜਾਣਕਾਰੀ ਮੰਗਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਨੇੜਲੇ ਪੁਲਿਸ ਸਟੇਸ਼ਨ ਜਾਂ ਬੈਂਕ ਬ੍ਰਾਂਚ ਵਿੱਚ ਜ਼ਰੂਰ ਦਿਓ। ਬੈਂਕ ਕਦੇ ਵੀ ਫੋਨ ਕਰਕੇ ਤੁਹਾਡੀ ਕੋਈ ਨਿੱਜੀ ਜਾਣਕਾਰੀ ਜਾਂ ਓਟੀਪੀ ਨਹੀਂ ਮੰਗਦਾ। ਕਿਸੇ ਵੀ ਅਨਜਾਣ Link ’ਤੇ ਕੀਤਾ ਗਿਆ ਇੱਕ ਕਲਿੱਕ ਤੁਹਾਡੀ ਮਿਹਨਤ ਦੀ ਕਮਾਈ ਨੂੰ ਉਡਾ ਕੇ ਲਿਜਾ ਸਕਦਾ ਹੈ। ਇਸ ਲਈ ਸਾਵਧਾਨ ਰਹਿਣਾ ਬਹੁਤ ਹੀ ਜ਼ਰੂਰੀ ਹੈ।