ਜਮੀਨ ਵੇਚਣ ਦੇ ਨਾਂਅ ‘ਤੇ ਮਾਰੀ 13 ਲੱਖ ਦੀ ਠੱਗੀ

Fraud

ਜਮੀਨ ਵੇਚਣ ਦੇ ਨਾਂਅ ‘ਤੇ ਮਾਰੀ 13 ਲੱਖ ਦੀ ਠੱਗੀ

ਸਮਾਣਾ (ਸੁਨੀਲ ਚਾਵਲਾ) ਸਮਾਣਾ ਪੁਲਿਸ ਨੇ ਪਿੰਡ ਚੋਂਹਠ ਦੇ ਇੱਕ ਵਿਅਕਤੀ ਦੀ ਸ਼ਿਕਾਇਤ ‘ਤੇ ਪਿੰਡ ਦੇ ਹੀ ਇੱਕ ਹੋਰ ਵਿਅਕਤੀ ਖਿਲਾਫ ਜ਼ਮੀਨ ਵੇਚਣ ਦੇ ਨਾਂਅ ‘ਤੇ 13 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸ਼ਿਕਾਇਤ ਕਰਤਾ ਕੁਲਦੀਪ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਚੋਂਹਠ ਨੇ ਸਮਾਣਾ ਪੁਲਿਸ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਅਜੈਬ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਪਿੰਡ ਚੋਂਹਠ ਨਾਲ ਜ਼ਮੀਨ ਦਾ ਸੌਦਾ 20 ਲੱਖ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਕੀਤਾ ਸੀ ਤੇ ਮੌਕੇ ‘ਤੇ ਬਿਆਨੇ ਵਜੋਂ ਅਜੈਬ ਸਿੰਘ ਨੂੰ 13 ਲੱਖ 10 ਹਜ਼ਾਰ ਰੁਪਏ ਵੀ ਦਿੱਤੇ ਸਨ,

ਪ੍ਰੰਤੂ ਅਜੈਬ ਸਿੰਘ ਨੇ ਜ਼ਮੀਨ ਦੀ ਰਜਿਸਟਰੀ ਤਹਿ ਸਮੇਂ ੦ਤੇ ਨਹੀਂ ਕਰਵਾਈ। ਉਸ ਨੇ ਇਹ ਵੀ ਦੱਸਿਆ ਕਿ ਅਜੈਬ ਸਿੰਘ ਨੇ ਇਸ ਜ਼ਮੀਨ ਦਾ ਸੌਦਾ ਗੁਰਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਚੋਂਹਠ ਅਤੇ ਭੁਪਿੰਦਰ ਕੌਰ ਪਤਨੀ ਅਮਰ ਸਿੰਘ ਵਾਸੀ ਪਿੰਡ ਪ੍ਰੇਮ ਸਿੰਘ ਵਾਲਾ ਨਾਲ ਵੀ ਕੀਤਾ ਹੋਇਆ ਹੈ। ਪੁਲਿਸ ਨੇ ਉਸ ਦੀ ਸ਼ਿਕਾਇਤ ‘ਤੇ ਅਜੈਬ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਪਿੰਡ ਚੋਂਹਠ ਨਾਲ ਧੋਖਾਧੜੀ ਦੀ ਧਾਰਾ 420 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ