Ludhiana Fraud News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਦੋ ਮਹੀਨਿਆਂ ਤੋਂ ਵੱਧ ਸਮੇਂ ਦੀ ਪੜਤਾਲ ਤੋਂ ਬਾਅਦ ਇੱਕ ਮਹਿਲਾ ਸਣੇ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਵਿਦੇਸ਼ ਭੇਜਣ ਦੇ ਨਾਂਅ ’ਤੇ ਕੀਤੀ ਗਈ 10 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ ਵਿੱਚ ਨਾਮਜ਼ਦ ਵਿਕਅਤੀਆਂ ਵਿਰੁੱਧ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Haryana-Punjab Weather Alert: ਹਰਿਆਣਾ-ਪੰਜਾਬ ਦੇ ਲੋਕ ਰਹਿਣ ਸਾਵਧਾਨ, ਤੂਫਾਨੀ ਮੀਂਹ ਦਾ ਅਲਰਟ, ਵਧੇਗੀ ਠੰਢ
ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਸਾਹਿਲ ਸ਼ਰਮਾ ਪੁੱਤਰ ਤਿਰਲੋਕ ਸ਼ਰਮਾ ਵਾਸੀ ਰਾਮ ਨਗਰ ਭਾਮੀਆਂ ਕਲਾਂ ਨੇ ਦੱਸਿਆ ਕਿ ਉਹ ਵਿਦੇਸ਼ ’ਚ ਆਸਟਰੇਲੀਆਂ ਜਾਣਾ ਚਾਹੁੰਦਾ ਸੀ। ਜਿਸ ਦੇ ਲਈ ਉਸਨੇ ਪਰਦੀਪ ਕੁਮਾਰ, ਲੋਕੇਸ਼ ਜੈਨ, ਕੀਮਤੀ ਰਾਵਲ, ਪੂਜਾ ਤੇ ਤਰਲੋਕ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਹਮਮਸਵਰਾ ਹੋ ਕੇ ਉਸਨੂੰ ਆਸਟਰੇਲੀਆ ਭੇਜਣ ਲਈ ਉਸ ਕੋਲੋਂ 10 ਲੱਖ ਰੁਪਏ ਹਾਸਲ ਕਰ ਲਏ।
ਉਨ੍ਹਾਂ ਅੱਗੇ ਦੱਸਿਆ ਕਿ 10 ਲੱਖ ਰੁਪਏ ਹਾਸਲ ਕਰਨ ਤੋਂ ਬਾਅਦ ਵੀ ਉਕਤਾਨ ਵੱਲੋਂ ਉਸਨੂੰ ਨਾ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੀ ਰਕਮ ਉਸਨੂੰ ਵਾਪਸ ਕੀਤੀ। ਇਸ ਲਈ ਉਕਤਾਨ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਮਾਮਲੇ ਦੇ ਜਾਂਚਕਰਤਾ ਅਧਿਕਾਰੀ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਥਾਣਾ ਡਵੀਜਨ ਨੰਬਰ 8 ਦੀ ਪੁਲਿਸ ਨੇ ਸਾਹਿਲ ਸ਼ਰਮਾ ਦੀ ਸ਼ਿਕਾਇਤ ’ਤੇ 5 ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ’ਚ ਨਾਮਜਦ ਵਿਅਕਤੀਆਂ ਦੀ ਭਾਲ ਲਈ ਪੁਲਿਸ ਸਰਗਰਮ ਹੈ।