ਵਿਦੇਸ਼ਾਂ ‘ਚ ਭੇਜਣ ‘ਚ ਧੋਖਾਧੜੀ

Fraud

ਵਿਦੇਸ਼ਾਂ ‘ਚ ਭੇਜਣ ‘ਚ ਧੋਖਾਧੜੀ

ਫ਼ਰਜੀ ਏਜੰਟਾਂ ਵੱਲੋਂ ਵਿਦੇਸ਼ ਜਾਣ ਦੇ ਚਾਹਵਾਨ ਅਣਜਾਣ ਲੋਕਾਂ ਤੋਂ ਪੈਸਾ ਠੱਗਣ ਦੇ ਮਾਮਲੇ ਤਾਂ ਆਮ ਸਨ ਪਰ ਹੁਣ ਔਰਤਾਂ ਨੂੰ ਵਿਦੇਸ਼ਾਂ ‘ਚ ਵੇਚਣ ਦੀਆਂ ਖ਼ਬਰਾਂ ਬੇਹੱਦ ਖੌਫ਼ਨਾਕ ਹਨ ਹੈਦਰਾਬਾਦ ‘ਚ ਅੱਠ ਔਰਤਾਂ ਨੂੰ ਸੰਯੁਕਤ ਅਰਬ ਅਮੀਰਾਤ ‘ਚ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਇਹਨਾਂ ਔਰਤਾਂ ਨੂੰ ਵਿਜਿਟ ਵੀਜਾ ‘ਤੇ ਭੇਜਿਆ ਗਿਆ ਸੀ ਇਸ ਤੋਂ ਪਹਿਲਾਂ ਪੰਜਾਬ ਦੀਆਂ ਔਰਤਾਂ ਨੂੰ ਇੱਕ ਸ਼ੇਖ ਵੱਲੋਂ ਆਪਣੇ ਕਬਜ਼ੇ ‘ਚ ਰੱਖਣ ਦਾ ਮਾਮਲਾ ਚਰਚਾ ‘ਚ ਆਇਆ ਸੀ ਇਹਨਾਂ ਔਰਤਾਂ ਤੋਂ 15-15 ਘੰਟੇ ਪਸ਼ੂਆਂ ਵਾਂਗ ਕੰਮ ਲਿਆ ਜਾਂਦਾ ਹੈ ਤੇ ਪਰਿਵਾਰਾਂ ਨਾਲ ਸੰਪਰਕ ਕਰਨ ਤੋਂ ਵੀ ਰੋਕ ਦਿੱਤਾ ਜਾਂਦਾ ਹੈ

ਕਈ ਏਜੰਟ ਤਾਂ ਔਰਤਾਂ ਨੂੰ ਉਹਨਾਂ ਦੇ ਪਰਿਵਾਰ ਨਾਲ ਮਿਲਵਾਉਣ ਦੇ ਵੀ ਪੈਸੇ ਮੰਗਦੇ ਹਨ ਇਸ ਮਾਮਲੇ ‘ਚ ਵਿਦੇਸ਼ ਮੰਤਰਾਲੇ ਨੂੰ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ ਸਰਕਾਰ ਨੂੰ ਯੂਏਈ ਤੱਕ ਪਹੁੰਚ ਕਰਕੇ ਧੋਖਾਧੜੀ ਦੀਆਂ ਸ਼ਿਕਾਰ ਹੋਈਆਂ ਔਰਤਾਂ ਨੂੰ ਵਾਪਸ ਲਿਆਉਣ ਦੇ ਨਾਲ-ਨਾਲ ਕਸੂਰਵਾਰ ਫ਼ਰਜ਼ੀ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਸਲ ‘ਚ ਵਿਦੇਸ਼ ਮੰਤਰਾਲੇ ਵੱਲੋਂ ਫ਼ਰਜੀ ਏਜੰਟਾਂ ਸਬੰਧ ‘ਚ ਆਮ ਜਨਤਾ ਨੂੰ ਜਾਗਰੂਕ ਕਰਨ ਦੀ ਖਾਸ ਜ਼ਰੂਰਤ ਹੈ ਭਾਵੇਂ ਵਿਦੇਸ਼ ਮੰਤਰਾਲੇ ਵੱਲੋਂ ਪਿਛਲੇ ਸਾਲਾਂ ‘ਚ ਫ਼ਰਜ਼ੀ ਇੰਮੀਗ੍ਰੇਸ਼ਨ ਸੈਂਟਰਾਂ ਦੀ ਸੂਚੀ ਜਾਰੀ ਕੀਤੀ ਗਈ ਸੀ

ਪਰ ਇਸ ਦਾ ਪ੍ਰਚਾਰ ਵੱਡੇ ਪੱਧਰ ‘ਤੇ ਨਹੀਂ ਹੁੰਦਾ ਜਿਲ੍ਹਾ ਪ੍ਰਸ਼ਾਸਨ ਦੇ ਪੱਧਰ  ਕਾਨੂੰਨੀ ਤੌਰ ‘ਤੇ ਕੰਮ ਕਰ ਰਹੇ ਇੰਮੀਗ੍ਰੇਸ਼ਨ ਸੈਂਟਰਾਂ ਦੀ ਸੂਚੀ ਨੂੰ ਜਨਤਕ  ਥਾਵਾਂ ‘ਤੇ ਲਾਇਆ ਜਾਵੇ ਤਾਂ ਜੋ ਲੋਕ ਗੁੰਮਰਾਹ ਹੋਣ ਤੋਂ ਬਚ ਸਕਣ ਅਸਲ ‘ਚ ਫ਼ਰਜੀ ਏਜੰਟਾਂ ਨੇ ਜਾਲ ਇੰਨਾ ਜਿਆਦਾ ਵਿਛਾ ਦਿੱਤਾ ਹੈ ਕਿ ਲੋਕ ਬੜੀ ਆਸਾਨੀ ਨਾਲ  ਫਸ ਜਾਂਦੇ ਹਨ ਸਾਡਾ ਦੇਸ਼ ਗੈਰ ਕਾਨੂੰਨੀ ਪ੍ਰਵਾਸ ਲਈ ਪਹਿਲੇ ਪੰਜ ਦੇਸ਼ਾਂ ‘ਚ ਆ ਚੁੱਕਾ ਹੈ  ਰੇਲਾਂ, ਬੱਸ ‘ਚ ਵਿਦੇਸ਼ ਜਾਣ ‘ਤੇ ਭਰਤੀ ਹੋਣ ਦੇ ਇਸਤਿਹਾਰ ਆਮ ਵੇਖੇ ਜਾਂਦੇ ਹਨ,

ਜਿਨ੍ਹਾਂ ‘ਚ ਨਾ ਤਾਂ ਸਬੰਧਿਤ ਕੰਪਨੀ ਦੇ ਦਫ਼ਤਰ ਦਾ ਕੋਈ ਪਤਾ ਹੁੰਦਾ ਹੈ ਤੇ ਨਾ ਹੀ ਲਾਇਸੰਸ ਨੰਬਰ  ਸਿਰਫ਼ ਮੋਬਾਇਲ ਫੋਨ ‘ਤੇ ਹੀ ਬਾਹਰ ਭੇਜਣ ਦਾ ਧੰਦਾ ਚਲਾਇਆ ਜਾਂਦਾ ਹੈ ਰੇਲਵੇ ਦਾ ਕੋਈ ਵੀ ਅਧਿਕਾਰੀ ਇਨ੍ਹਾਂ ਇਸਤਿਹਾਰਾਂ ਨੂੰ ਹਟਵਾਉਣ ਦੀ ਖੇਚਲ ਨਹੀਂ ਕਰਦਾ ਅੱਜ ਵਿਦੇਸ਼ ਜਾਣ ਦਾ ਬਹੁਤ ਜਿਆਦਾ ਰੁਝਾਨ ਹੈ ਜਿਸ ਦਾ ਨਜਾਇਜ਼ ਫਾਇਦਾ ਫ਼ਰਜੀ ਏਜੰਟ ਉਠਾ ਰਹੇ ਹਨ ਰੇਡੀਓ ਤੇ ਟੈਲੀਵੀਜਨ ‘ਤੇ ਸਰਕਾਰ ਜਾਗਰੂਕਤਾ ਦੇ ਇਸਤਿਹਾਰ ਜਾਰੀ ਕਰੇ ਤਾਂ ਦੇਸ਼ ਦਾ ਅਰਬਾਂ ਰੁਪਇਆ ਇਸ ਦੋ ਨੰਬਰ ਦੇ ਧੰਦੇ ਤੋਂ ਬਚਾਇਆ ਜਾ ਸਕਦਾ ਹੈ  ਘੱਟੋ ਘੱਟ ਹੁਣ ਔਰਤਾਂ ਨੂੰ ਵੇਚਣ ਦਾ ਮਾਮਲੇ ‘ਚ ਤਾਂ ਸਰਕਾਰ ਨੂੰ ਸਖ਼ਤ ਕਦਮ ਚੁੱਕਣ ‘ਚ ਦੇਰ ਨਹੀਂ ਕਰਨੀ ਚਾਹੀਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.