ਅਸਟਰੇਲੀਆ ਦੀ ਆਖਿਰੀ ਜੋੜੀ ਅਰਧਸੈਂਕੜੇ ਵਾਲੀ ਸਾਂਝੇਦਾਰੀ ਕਰ ਚੁੱਕੀ
ਸਪੋਰਟਸ ਡੈਸਕ। Boxing Day Test: ਭਾਰਤ ਤੇ ਅਸਟਰੇਲੀਆ ਵਿਚਕਾਰ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਤੇ ਬਾਕਸਿੰਗ ਡੇ ਟੈਸਟ ਮੈਲਬੌਰਨ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਜਿੱਥੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਅਸਟਰੇਲੀਆ ਨੇ ਦੂਜੀ ਪਾਰੀ ‘ਚ ਆਪਣੀਆਂ 9 ਵਿਕਟਾਂ ਗੁਆ ਕੇ 228 ਦੌੜਾਂ ਬਣਾ ਲਈਆਂ ਹਨ। ਨਾਥਨ ਲਿਓਨ ਤੇ ਸਕਾਟ ਬੋਲੈਂਡ ਕ੍ਰੀਜ ‘ਤੇ ਨਾਬਾਦ ਹਨ। ਇਹ ਅਸਟਰੇਲੀਆ ਦੀ ਆਖਿਰੀ ਜੋੜੀ 50 ਦੌੜਾਂ ਦੀ ਸਾਂਝੇਦਾਰੀ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਪਹਿਲੀ ਪਾਰੀ ‘ਚ 369 ਦੌੜਾਂ ‘ਤੇ ਆਲਆਊਟ ਹੋ ਗਈ ਸੀ।
ਇਹ ਖਬਰ ਵੀ ਪੜ੍ਹੋ : Diabetes Symptoms: ਸ਼ੂਗਰ ਹੋਣ ’ਤੇ ਸਰੀਰ ’ਚ ਦਿਖਾਈ ਦਿੰਦੇ ਹਨ ਇਹ ਲੱਛਣ, ਨਜ਼ਰਅੰਦਾਜ਼ ਕਰਨ ’ਤੇ ਹੋ ਸਕਦੀ ਹੈ ਗੰਭੀਰ ਸਮ…
ਨੀਤੀਸ਼ ਕੁਮਾਰ ਰੈੱਡੀ ਨੇ 114 ਦੌੜਾਂ ਦੀ ਪਾਰੀ ਖੇਡੀ, ਇਸ ਤੋਂ ਇਲਾਵਾ ਓਪਨਰ ਯਸ਼ਸਵੀ ਜਾਇਸਵਾਲ ਨੇ 82 ਦੌੜਾਂ ਬਣਾਈਆਂ ਸਨ, ਤੇ ਆਲਰਾਉਂਡਰ ਵਾਸਿੰਗਟਨ ਸੁੰਦਰ ਨੇ 50 ਦੌੜਾਂ ਦੀ ਪਾਰੀ ਖੇਡੀ ਸੀ, ਵਿਰਾਟ ਕੋਹਲੀ ਨੇ 38 ਦੌੜਾਂ ਦਾ ਯੋਗਦਾਨ ਦਿੱਤਾ ਸੀ। ਅਸਟਰੇਲੀਆ ਦੀ ਪਹਿਲੀ ਪਾਰੀ 4 74 ਦੌੜਾਂ ‘ਤੇ ਆਲਆਊਟ ਹੋ ਗਈ ਸੀ। ਦੂਜੀ ਪਾਰੀ ‘ਚ ਭਾਰਤੀ ਟੀਮ ਵੱਲੋਂ ਜਸਪ੍ਰੀਤ ਬੁਮਰਾਹ ਨੇ 4, ਜਦਕਿ ਮੁਹੰਮਦ ਸਿਰਾਜ਼ ਨੇ 3 ਤੇ ਰਵਿੰਦਰ ਜਡੇਜ਼ਾ ਨੇ 1 ਵਿਕਟ ਲਈ ਹੈ। ਅਸਟਰੇਲੀਆ ਵਲੋਂ ਮਾਰਨਸ ਲਾਬੁਸ਼ੇਨ ਨੇ 70 ਦੌੜਾਂ ਦੀ ਪਾਰੀ ਖੇਡੀ ਹੈ। ਇਸ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਜਿਆਦਾ ਸਕੋਰ ਨਹੀਂ ਬਣਾ ਸਕਿਆ। Boxing Day Test
ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ ਇਤਿਹਾਸ ਰਚਿਆ ਹੈ। ਜਸਪ੍ਰੀਤ ਬੁਮਰਾਹ ਨੇ 200 ਵਿਕਟ ਲੈਣ ਦੇ ਮਾਮਲੇ ‘ਚ ਹਰਭਜਨ ਸਿੰਘ ਤੇ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ ਹੈ, ਕਿਉਂਕਿ ਬੁਮਰਾਹ ਦਾ ਗੇਂਦਬਾਜ਼ ਔਸਤ ਉਨ੍ਹਾਂ ਤੋਂ ਕਾਫੀ ਘੱਟ ਹੈ। ਇਸ ਤੋਂ ਪਹਿਲਾਂ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ 1-1 ਨਾਲ ਬਰਾਬਰ ਹੈ। ਪਹਿਲਾ ਮੈਚ ਭਾਰਤ ਨੇ 295 ਦੌੜਾਂ ਨਾਲ ਜਿੱਤਿਆ ਸੀ, ਜਦਕਿ ਦੂਜਾ ਟੈਸਟ ਮੈਚ ਅਸਟਰੇਲੀਆ ਨੇ 10 ਵਿਕਟਾਂ ਨਾਲ ਜਿੱਤਿਆ ਸੀ। ਸੀਰੀਜ਼ ਦਾ ਤੀਜਾ ਬ੍ਰਿਸਬੇਨ ਟੈਸਟ ਮੀਂਹ ਕਾਰਨ ਡਰਾਅ ਰਿਹਾ ਸੀ।
ਦੋਵਾਂ ਟੀਮਾਂ ਦੀ ਪਲੇਇੰਗ-11 | Boxing Day Test
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐੱਲ ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ, ਰਵਿੰਦਰ ਜਡੇਜ਼ਾ, ਨੀਤੀਸ਼ ਕੁਮਾਰ ਰੈੱਡੀ, ਵਾਸਿ਼ੰਗਟਨ ਸੁੰਦਰ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ਼।
ਅਸਟਰੇਲੀਆ : ਪੈਟ ਕੰਮਿਸ (ਕਪਤਾਨ), ਉਸਮਾਨ ਖਵਾਜ਼ਾ, ਸੈਮ ਕੌਸਟਾਸ, ਮਾਰਨਸ ਲਾਬੁਸ਼ੇਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਅਲੈਕਸ ਕੈਰੀ, ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।