IND vs SA: ਕਿਸ ਦੇ ਹਿੱਸੇ ‘ਚ ਆਵੇਗੀ ਸੀਰੀਜ਼, ਫੈਸਲਾ ਅੱਜ

IND vs SA
IND vs SA: ਕਿਸ ਦੇ ਹਿੱਸੇ 'ਚ ਆਵੇਗੀ ਸੀਰੀਜ਼, ਫੈਸਲਾ ਅੱਜ

ਸੀਰੀਜ਼ ’ਚ 1-2 ਨਾਲ ਪਿੱਛੇ ਹੈ ਘਰੇਲੂ ਟੀਮ

  • ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਆਖਿਰੀ ਟੀ20 ਅੱਜ
  • ਜੋਹਾਨਸਬਰਗ ’ਚ ਸਿਰਫ ਇੱਕ ਹੀ ਟੀ20 ਮੈਚ ਹਾਰਿਆ ਹੈ ਭਾਰਤ

ਸਪੋਰਟਸ ਡੈਸਕ। IND vs SA: ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਟੀ-20 ਸੀਰੀਜ਼ ਦਾ ਚੌਥਾ ਤੇ ਆਖਰੀ ਮੈਚ ਅੱਜ ਜੋਹਾਨਸਬਰਗ ’ਚ ਖੇਡਿਆ ਜਾਵੇਗਾ। ਮੈਚ ਵਾਂਡਰਰਜ਼ ਸਟੇਡੀਅਮ ’ਚ ਰਾਤ 8:30 ਵਜੇ ਸ਼ੁਰੂ ਹੋਵੇਗਾ, ਟਾਸ ਰਾਤ 8 ਵਜੇ ਹੋਵੇਗਾ। ਭਾਰਤ ਨੇ ਇੱਥੇ ਦੱਖਣੀ ਅਫਰੀਕਾ ਖਿਲਾਫ 4 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਸ ’ਚ ਉਸ ਨੂੰ ਸਿਰਫ ਇੱਕ ਹਾਰ ਮਿਲੀ ਹੈ। 2018 ’ਚ ਉਸ ਨੂੰ ਇਹ ਇੱਕੋ-ਇੱਕ ਹਾਰ ਮਿਲੀ ਸੀ। ਭਾਰਤ ਚੌਥੀ ਟੀ-20 ਸੀਰੀਜ਼ ’ਚ 2-1 ਨਾਲ ਅੱਗੇ ਹੈ। ਟੀਮ ਇੰਡੀਆ ਨੇ ਪਹਿਲਾ ਮੈਚ 61 ਦੌੜਾਂ ਨਾਲ ਤੇ ਤੀਜਾ ਮੈਚ 11 ਦੌੜਾਂ ਨਾਲ ਜਿੱਤਿਆ ਸੀ। ਦੱਖਣੀ ਅਫਰੀਕਾ ਨੇ ਦੂਜਾ ਟੀ-20 ਮੈਚ 3 ਵਿਕਟਾਂ ਨਾਲ ਜਿੱਤ ਲਿਆ ਸੀ। IND vs SA

Read This : Kabaddi Cup: ਤਿੰਨ ਰੋਜ਼ਾ ਕਬੱਡੀ ਟੂਰਮਾਮੈਂਟ ਕੱਪ ’ਚ ਹਰਿਆਣਾ ਬਣਿਆ ਜੇਤੂ

ਦੱਖਣੀ ਅਫਰੀਕਾ ਖਿਲਾਫ ਭਾਰਤੀ ਟੀਮ ਅੱਗੇ | IND vs SA

ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਹੁਣ ਤੱਕ 30 ਟੀ-20 ਖੇਡੇ ਜਾ ਚੁੱਕੇ ਹਨ। ਭਾਰਤ ਨੇ 17 ਤੇ ਦੱਖਣੀ ਅਫਰੀਕਾ ਨੇ 12 ਜਿੱਤੇ। ਦੋਵਾਂ ਵਿਚਕਾਰ ਸਿਰਫ ਇੱਕ ਮੈਚ ਬੇਨਤੀਜਾ ਰਿਹਾ। ਦੋਵਾਂ ਵਿਚਕਾਰ ਇਸ ਸਾਲ ਟੀ-20 ਵਿਸ਼ਵ ਕੱਪ ਦਾ ਫਾਈਨਲ ਵੀ ਹੋਇਆ ਸੀ, ਜਿਸ ’ਚ ਭਾਰਤ ਨੇ ਜਿੱਤ ਹਾਸਲ ਕੀਤੀ ਸੀ। ਦੋਵਾਂ ਵਿਚਕਾਰ ਆਖਰੀ ਮੈਚ ਪਿਛਲੇ ਸਾਲ ਦਸੰਬਰ ’ਚ ਜੋਹਾਨਸਬਰਗ ’ਚ ਹੋਇਆ ਸੀ, ਜਿਸ ’ਚ ਭਾਰਤ 106 ਦੌੜਾਂ ਨਾਲ ਜਿੱਤਿਆ ਸੀ। ਦੋਵਾਂ ਨੇ ਦੱਖਣੀ ਅਫਰੀਕਾ ’ਚ 12 ਟੀ-20 ਅੰਤਰਰਾਸ਼ਟਰੀ ਮੈਚ ਖੇਡੇ, ਜਿਨ੍ਹਾਂ ’ਚ ਭਾਰਤ ਨੇ 8 ਤੇ ਘਰੇਲੂ ਟੀਮ ਨੇ 4 ਜਿੱਤੇ।

ਤਿਲਕ ਵਰਮਾ ਸੀਰੀਜ਼ ਨੇ ਸਭ ਤੋਂ ਜ਼ਿਆਦਾ ਸੀਰੀਜ਼ ’ਚ ਦੌੜਾਂ ਬਣਾਈਆਂ

ਭਾਰਤੀ ਟੀਮ ਦੇ ਬੱਲੇਬਾਜ਼ ਤਿਲਕ ਵਰਮਾ ਸੀਰੀਜ਼ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ, ਉਨ੍ਹਾਂ ਨੇ ਪਿਛਲੇ ਮੈਚ ’ਚ ਸੈਂਕੜਾ ਲਾਇਆ ਸੀ। ਇਸ ਦੇ ਨਾਲ ਹੀ ਸਪਿਨਰ ਵਰੁਣ ਚੱਕਰਵਰਤੀ ਨੇ 3 ਮੈਚਾਂ ’ਚ 10 ਵਿਕਟਾਂ ਲਈਆਂ ਹਨ। ਉਸ ਨੇ ਦੂਜੇ ਮੈਚ ’ਚ 5 ਵਿਕਟਾਂ ਲੈ ਕੇ ਭਾਰਤ ਨੂੰ ਮੈਚ ਦਿਵਾਇਆ। ਚੱਕਰਵਰਤੀ ਨੇ ਤੀਜੇ ਮੈਚ ’ਚ 2 ਤੇ ਪਹਿਲੇ ਮੈਚ ’ਚ 3 ਵਿਕਟਾਂ ਲਈਆਂ ਸਨ।

ਪਿੱਚ ਸਬੰਧੀ ਰਿਪੋਰਟ | IND vs SA

ਜੋਹਾਨਸਬਰਗ ’ਚ ਹੁਣ ਤੱਕ 33 ਟੀ-20 ਖੇਡੇ ਜਾ ਚੁੱਕੇ ਹਨ, ਜਿਸ ’ਚ 16 ਵਾਰ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਤੇ 17 ਵਾਰ ਗੇਂਦਬਾਜ਼ੀ ਕਰਨ ਵਾਲੀਆਂ ਟੀਮਾਂ ਜਿੱਤੀਆਂ ਹਨ। 260 ਦੌੜਾਂ ਇੱਥੇ ਸਭ ਤੋਂ ਵੱਡਾ ਸਕੋਰ ਹੈ।

ਮੌਸਮ ਸਬੰਧੀ ਜਾਣਕਾਰੀ | IND vs SA

ਜੋਹਾਨਸਬਰਗ ’ਚ ਸ਼ੁੱਕਰਵਾਰ ਨੂੰ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 14 ਤੋਂ 23 ਡਿਗਰੀ ਸੈਲਸੀਅਸ ਵਿਚਕਾਰ ਰਹੇਗਾ। ਪਿਛਲੇ 3 ਟੀ-20 ਮੈਚਾਂ ’ਚ ਵੀ ਮੀਂਹ ਨੇ ਕੋਈ ਵਿਘਨ ਨਹੀਂ ਪਾਇਆ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs SA

ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਰਿੰਕੂ ਸਿੰਘ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਮਨਦੀਪ ਸਿੰਘ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ ਤੇ ਅਰਸ਼ਦੀਪ ਸਿੰਘ।

ਦੱਖਣੀ ਅਫ਼ਰੀਕਾ : ਏਡਨ ਮਾਰਕਰਮ (ਕਪਤਾਨ), ਰੀਜ਼ਾ ਹੈਂਡਰਿਕਸ, ਰਿਆਨ ਰਿਕੈਲਟਨ, ਟ੍ਰਿਸਟਨ ਸਟੱਬਸ, ਹੇਨਰਿਕ ਕਲਾਸਨ (ਵਿਕਟਕੀਪਰ), ਡੇਵਿਡ ਮਿਲਰ, ਐਂਡੀਲੇ ਸਿਮਲੇਨ, ਮਾਰਕੋ ਯੈਨਸਨ, ਗੇਰਾਲਡ ਕੋਏਟਜ਼ੀ, ਐਨ ਪੀਟਰ ਤੇ ਕੇਸ਼ਵ ਮਹਾਰਾਜ।