ਰੈਲੀ ਦੌਰਾਨ ਅੱਜ ਤੇ ਭਲਕੇ ਵਿਸ਼ਾਲ ਰੈਲੀ ਤੇ ਝੰਡਾ ਮਾਰਚ ਕਰਨ ਦਾ ਐਲਾਨ-ਦਰਸ਼ਨ ਸਿੰਘ ਲੁਬਾਣਾ | Patiala News
Patiala News : (ਨਰਿੰਦਰ ਸਿੰਘ ਬਠੋਈ) ਪਟਿਆਲਾ। ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵੱਲੋਂ ਵਣਪਾਲ, ਵਣ ਮੰਡਲ ਦਫਤਰਾਂ ਅੱਗੇ ਚੱਲ ਰਹੇ ਅਣਮਿੱਥੇ ਧਰਨੇ ਦੇ ਨਾਲ-ਨਾਲ, ਇੱਥੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਸਮੂਹਿਕ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਭੁੱਖ ਹੜਤਾਲੀ ਕੈਂਪ ਅੱਗੇ ਹੋਈ ਰੈਲੀ ਵਿੱਚ ਐਲਾਨ ਕੀਤਾ ਗਿਆ ਕਿ ਗਣਤੰਤਰ ਦਿਵਸ ’ਤੇ ਆਪ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਿੱਚ ਫੇਲ੍ਹ ਸਾਬਤ ਹੋਈ ਹੈ। ਰੁਜ਼ਗਾਰ ਦੇਣ ਦੀ ਬਜਾਏ ਰੁਜ਼ਗਾਰ ਖੋਹਣ ਵੱਲ ਤੁਰ ਪਈ ਹੈ।
ਇਹ ਵੀ ਪੜ੍ਹੋ: Raw Honey : ਅਸਲੀ ਸ਼ਹਿਦ ਦੀ ਕੀ ਹੈ ਪਛਾਣ? ਕੀ ਤੁਹਾਡਾ ਵੀ ਹੈ ਇਹੀ ਸਵਾਲ? ਤਾਂ ਜ਼ਰੂਰ ਪੜ੍ਹੋ ਪੂਰੀ ਖਬਰ
ਇਸ ਦੇ ਮੰਤਰੀਆਂ ਨੂੰ ਝੰਡਾ ਲਹਿਰਾਉਣ ਦਾ ਨੈਤਿਕ ਤੌਰ ’ਤੇ ਕੋਈ ਹੱਕ ਨਹੀਂ ਹੈ। ਇਸ ਮੌਕੇ ਐਲਾਨ ਕੀਤਾ ਗਿਆ ਕਿ ਜੰਗਲਾਤ ਸਮੇਤ ਸਿਹਤ ਵਿਭਾਗ ਵਿਚੋਂ ਬਗੈਰ ਕੋਈ ਕਾਰਨ ਦੱਸੇ ਕੰਮਾਂ ਤੋਂ ਫਾਰਗ ਕੀਤੇ ਕਰਮੀਆਂ ਨੂੰ ਮੁੜ ਕੰਮਾਂ ’ਤੇ ਲੈਣ ਸਮੇਤ ਮੁਲਾਜ਼ਮਾਂ-ਪੈਨਸ਼ਨਰਾਂ ਅਤੇ ਸਕੀਮ ਵਰਕਰਾਂ ਦੀਆਂ ਮੰਗਾਂ ਮਨਵਾਉਣ ਲਈ ਗਣਤੰਤਰ ਦਿਵਸ ’ਤੇ ਝੰਡਾ ਲਹਿਰਾਉਣ ਆ ਰਹੇ ਮੁੱਖ ਮਤੰਰੀ ਤੇ ਕੈਬਨਿਟ ਮੰਤਰੀਆਂ ਨੂੰ ਝੰਡਾ ਮਾਰਚ ਕਰਕੇ ਮੰਗਾਂ ਦੇ ਯਾਦ ਪੱਤਰ ਦਿੱਤੇ ਜਾਣਗੇ ਅਤੇ 19 ਫਰਵਰੀ ਨੂੰ ਮੋਹਾਲੀ ’ਚ ਰੈਲੀ ਕੀਤੀ ਜਾਵੇਗੀ।
ਐਸ ਐਸ ਪੀ ਡਾ. ਨਾਨਕ ਸਿੰਘ ਨਾਲ ਕੀਤੀ ਗਈ ਮੀਟਿੰਗ, ਉਨ੍ਹਾਂ ਵੱਲੋਂ ਵਣ ਮੰਤਰੀ ਨਾਲ ਗੱਲਬਾਤ ਦਾ ਦਿੱਤਾ ਭਰੋਸ਼ਾ-ਆਗੂ
ਇਸ ਮੌਕੇ ਆਗੂਆਂ ਨੇ ਦੱਸਿਆ ਕਿ ਵਣ ਮੰਡਲ ਦਫਤਰ ਵਿਖੇ ਰੈਲੀ ਸਮੇਂ ਵਣ ਮੰਡਲ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤੇ ਫਾਰਗ ਕੀਤੇ ਕਾਮਿਆਂ ਨੂੰ ਹਾਜ਼ਰ ਕਰਨ ਤੋਂ ਸਬੰਧਤ ਅਧਿਕਾਰੀਆਂ ਵੱਲੋਂ 15 ਜਨਵਰੀ ਨੂੰ ਫਾਰਗ ਕੀਤੇ ਸੈਂਕੜੇ ਡੇਲੀਵੇਜਿਜ਼ ਕਰਮੀਆਂ ਨੂੰ ਕੰਮਾਂ ’ਤੇ ਹਾਜ਼ਰ ਕਰਵਾਉਣ ਸਬੰਧੀ ਨਾਂਹ ਕਰ ਦਿੱਤੀ ਹੈ। Patiala News
ਇਸ ਮੌਕੇ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਲੁਬਾਣਾ, ਮੇਲਾ ਸਿੰਘ ਪੁਨਾਵਾਲ, ਨਾਰੰਗ ਸਿੰਘ, ਜਗਮੋਹਨ ਨੋਲੱਖਾ, ਰਾਮ ਲਾਲ ਰਾਮਾ, ਤਰਲੋਚਨ ਮਾੜੂ, ਸ਼ਿਵ ਚਰਨ, ਦਰਸ਼ਨ ਮਲੇਵਾਲ, ਤਰਲੋਚਨ ਮੰਡੋਲੀ, ਬਲਵਿੰਦਰ ਸਿੰਘ ਨਾਭਾ, ਰਾਜੇਸ਼ ਗੋਲੂ, ਤਿਰਵੈਣੀ ਤਿਵਾੜੀ, ਸ਼ਾਮ ਸਿੰਘ, ਸੁਖਦੇਵ ਸਿੰਘ ਝੰਡੀ ਆਦਿ ਜ਼ਿਲਾ ਪੁਲੀਸ ਮੁੱਖੀ ਡਾ. ਨਾਨਕ ਸਿੰਘ ਨੂੰ ਮਿਲੇ ਅਤੇ ਉਨ੍ਹਾਂ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ ਗਿਆ ਅਤੇ ਇਨ੍ਹਾਂ ਵੱਲੋਂ ਵਣ ਮੰਤਰੀ ਨਾਲ ਗੱਲਬਾਤ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਦਾ ਮੰਗ ਪੱਤਰ ਮੁੱਖ ਮੰਤਰੀ ਨੂੰ ਦਿਵਾਉਣ ਦਾ ਭਰੋਸਾ ਵੀ ਦਿੱਤਾ। ਅੱਜ ਵਿਸ਼ੇਸ਼ ਤੌਰ ’ਤੇ ਸਾਥੀ ਦਰਸ਼ਨ ਸਿੰਘ ਲੁਬਾਣਾ, ਜਗਮੋਹਲ ਨੋਲੱਖਾ ਸਮੇਤ ਤਿੰਨ ਦਰਜਨ ਆਗੂ ਭੁੱਖ ਹੜਤਾਲ ’ਤੇ ਬੈਠੇ ਅਤੇ ਰੋਸ ਰੈਲੀ ਕੀਤੀ ਅਤੇ ਇਸ ਮੌਕੇ 25 ਅਤੇ 26 ਜਨਵਰੀ ਨੂੰ ਵਿਸ਼ਾਲ ਰੈਲੀ ਤੇ ਝੰਡਾ ਮਾਰਚ ਕਰਨ ਦਾ ਐਲਾਨ ਵੀ ਕੀਤਾ ਗਿਆ।