ਹਾਦਸੇ ਪਿੱਛੇ ਅੱਤਵਾਦੀ ਸੰਗਠਨ ਦੇ ਹੱਥ ਹੋਣ ਦਾ ਸ਼ੱਕ
ਮੈਮਾਨਾ, ਏਜੰਸੀ। ਅਫਗਾਨਿਸਤਾਨ ਦੇ ਉਤਰੀ ਫਾਰਯਾਬ ਪ੍ਰਾਂਤ ‘ਚ ਇੱਕ ਬਾਰੂਦੀ ਸੁਰੰਗ ਦੀ ਲਪੇਟ ‘ਚ ਆ ਕੇ ਚਾਰ ਮਹਿਲਾਵਾਂ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੈਨਾ ਦੀ ਡਿਵੀਜਨ 20 ਪਾਮੀਰ ਨੇ ਜਨ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਸਾਰੇ ਸ਼ੁੱਕਰਵਾਰ ਨੂੰ ਇੱਕ ਸੜਕ ‘ਤੋਂ ਲੰਘ ਰਹੇ ਸਨ ਅਤੇ ਇਸੇ ਦੌਰਾਨ ਉਹਨਾਂ ਦਾ ਪੈਰ ਉਥੇ ਲੁਕਾ ਕੇ ਰੱਖੀ ਗਈ ਬਾਰੂਦੀ ਸੁਰੰਗ ‘ਤੇ ਟਿਕ ਗਿਆ ਜਿਸ ‘ਚ ਹੋਏ ਜ਼ੋਰਦਾਰ ਧਮਾਕੇ ਨਾਲ ਚਾਰ ਮਹਿਲਾਵਾਂ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਇਸ ‘ਚ ਇੱਕ ਮਹਿਲਾ ਵੀ ਜ਼ਖਮੀ ਹੋਈ ਹੈ।
ਉਹਨਾਂ ਨੇ ਇਸ ਦੇ ਪਿੱਛੇ ਅੱਤਵਾਦੀ ਸੰਗਠਨ ਤਾਲਿਬਾਨ ਦਾ ਹੱਥ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਸੰਯੁਕਤ ਰਾਸ਼ਟਰ ਸੰਘ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਸਾਲ ਦੇ ਪਹਿਲੇ 9 ਮਹੀਨਿਆਂ ‘ਚ ਅਫਗਾਨਿਸਤਾਨ ‘ਚ ਅੱਤਵਾਦੀ ਘਟਨਾਵਾਂ ‘ਚ 2790 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














