ਲਸ਼ਕਰ ਲਈ ਕੰਮ ਕਰਨ ਵਾਲੇ ਚਾਰ ਅੱਤਵਾਦੀ ਗ੍ਰਿਫ਼ਤਾਰ

ਲਸ਼ਕਰ ਲਈ ਕੰਮ ਕਰਨ ਵਾਲੇ ਚਾਰ ਅੱਤਵਾਦੀ ਗ੍ਰਿਫ਼ਤਾਰ

ਸ਼੍ਰੀਨਗਰ (ਏਜੰਸੀ)। ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸੋਪੋਰ ਉਪ-ਜ਼ਿਲੇ ’ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਇਕ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ ਸੰਗਠਨ ਲਈ ਕੰਮ ਕਰ ਰਹੇ ਚਾਰ ਅੱਤਵਾਦੀਆਂ ਨੂੰ ਗਿ੍ਰਫਤਾਰ ਕੀਤਾ। ਪੁਲਿਸ, ਸੈਨਾ ਅਤੇ ਕੇਂਦਰੀ ਰਿਜ਼ਰਵ ਪੁਲਿਸ (ਸੀਆਰਪੀਐਫ) ਦੇ ਜਵਾਨਾਂ ਨੇ ਗੌਸੀਆਬਾਦ ਚੌਕ, ਚਿੰਕੀਪੋਰਾ ਵਿਖੇ ਇੱਕ ਸਾਂਝੀ ਚੌਕੀ ਤੋਂ ਦੋ ਅੱਤਵਾਦੀਆਂ ਨੂੰ ਗਿ੍ਰਫਤਾਰ ਕੀਤਾ, ਇੱਕ ਪੁਲਿਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ। ਤਲਾਸ਼ੀ ਦੌਰਾਨ ਦੋ ਵਿਅਕਤੀਆਂ ਨੂੰ ਸ਼ੱਕੀ ਗਤੀਵਿਧੀਆਂ ਕਾਰਨ ਰੁਕਣ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਚੌਕਸ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਫੜੇ ਗਏ ਵਿਅਕਤੀਆਂ ਕੋਲੋਂ ਦੋ ਹੈਂਡ ਗ੍ਰੇਨੇਡ ਬਰਾਮਦ ਹੋਏ ਹਨ। ਦੋਵਾਂ ਦੀ ਪਛਾਣ ਕੁਲੋਸਾ ਬਾਂਦੀਪੋਰਾ ਦੇ ਸ਼ਾਕਿਰ ਅਕਬਰ ਗੋਜਰੀ ਅਤੇ ਚਿਨਾਡ ਬਾਰਾਮੂਲਾ ਦੇ ਮੋਹਸਿਨ ਵਾਨੀ ਵਜੋਂ ਹੋਈ ਹੈ।

ਅਧਿਕਾਰੀ ਨੇ ਕਿਹਾ, ‘‘ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਰਫਤਾਰ ਕੀਤੇ ਗਏ ਵਿਅਕਤੀ ਪਾਬੰਦੀਸ਼ੁਦਾ ਸੰਗਠਨ ਲਸ਼ਕਰ ਲਈ ਕੰਮ ਕਰਦੇ ਹਨ। ਉਹ ਲਗਾਤਾਰ ਸੁਰੱਖਿਆ ਬਲਾਂ ਅਤੇ ਆਮ ਨਾਗਰਿਕਾਂ ’ਤੇ ਹਮਲਾ ਕਰਨ ਦੇ ਮੌਕੇ ਦੀ ਤਲਾਸ਼ ’ਚ ਸਨ। ਫੜੇ ਗਏ ਅੱਤਵਾਦੀਆਂ ਨੇ ਜਾਂਚ ਦੌਰਾਨ ਆਪਣੇ ਦੋ ਹੋਰ ਮੈਂਬਰਾਂ ਦੇ ਨਾਵਾਂ ਦਾ ਖੁਲਾਸਾ ਕੀਤਾ। ਜਿਸ ਤੋਂ ਬਾਅਦ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਹਥਿਆਰਾਂ ਵਿੱਚ ਚੀਨ ਦੀ ਬਣੀ ਪਿਸਤੌਲ, ਇੱਕ ਮੈਗਜ਼ੀਨ, 25 ਏਕੇ-47 ਰਾਉਂਡ, ਵਿਸਫੋਟਕ ਸਮੱਗਰੀ ਆਦਿ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਹੋਰ ਦੋ ਲੋਕਾਂ ਦੀ ਪਛਾਣ ਗੋਸੀਆਬਾਦ ਚਿਨਕੀਪੋਰਾ ਸੋਪੋਰ ਦੇ ਹਿਮਾਯੂਨ ਸ਼ਰੀਕ ਅਤੇ ਨਦੀਹਾਲ ਰਫੀਆਬਾਦ ਦੇ ਫੈਜ਼ਾਨ ਅਸ਼ਰਫ ਵਾਨੀ ਵਜੋਂ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ