ਸ਼ੋਪੀਆਂ ‘ਚ ਮੁਕਾਬਲੇ ਦੌਰਾਨ ਚਾਰ ਅੱਤਵਾਦੀ ਢੇਰ
ਸ੍ਰੀਨਗਰ। ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਵਿਚ ਸ਼ਨਿੱਚਰਵਾਰ ਨੂੰ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਚਾਰ ਅੱਤਵਾਦੀ ਮਾਰੇ ਗਏ। ਪਿਛਲੇ 24 ਘੰਟਿਆਂ ਦੌਰਾਨ ਦੱਖਣੀ ਕਸ਼ਮੀਰ ‘ਚ ਇਹ ਦੂਜਾ ਮੁਕਾਬਲਾ ਹੈ। ਸ਼ੁੱਕਰਵਾਰ ਨੂੰ ਕੁਲਗਾਮ ਜ਼ਿਲ੍ਹੇ ਵਿੱਚ ਇੱਕ ਮੁਕਾਬਲੇ ਵਿੱਚ ਜੈਸ਼-ਮੁਹੰਮਦ ਦੇ ਤਿੰਨ ਅੱਤਵਾਦੀ ਮਾਰੇ ਗਏ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਦੇ ਅਧਾਰ ਤੇ ਰਾਸ਼ਟਰੀ ਰਾਈਫਲਜ਼, ਕੇਂਦਰੀ ਰਿਜ਼ਰਵ ਪੁਲਿਸ ਫੋਰਸ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਇੱਕ ਵਿਸ਼ੇਸ਼ ਅਪ੍ਰੇਸ਼ਨ ਸਮੂਹ ਨੇ ਅਸ਼ਮੀਪੋਰਾ ਪਿੰਡ ਵਿੱਚ ਇੱਕ ਸੰਯੁਕਤ ਅਭਿਆਨ ਸ਼ੁਰੂ ਕੀਤਾ ਸੀ। ਸੁਰੱਖਿਆ ਬਲ ਇਕ ਨਿਸ਼ਾਨਾ ਖੇਤਰ ਵੱਲ ਵਧ ਰਹੇ ਸਨ ਜਦੋਂ ਉਥੇ ਲੁਕੇ ਅੱਤਵਾਦੀਆਂ ਨੇ ਆਟੋਮੈਟਿਕ ਹਥਿਆਰਾਂ ਨਾਲ ਫਾਇਰ ਕਰ ਦਿੱਤੇ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਵਿਚ ਗੋਲੀਆਂ ਚਲਾਈਆਂ।
ਮੁਕਾਬਲੇ ਵਿਚ ਚਾਰ ਅੱਤਵਾਦੀ ਮਾਰੇ ਗਏ ਸਨ। ਮਾਰੇ ਗਏ ਅੱਤਵਾਦੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਗੋਲੀਬਾਰੀ ਹਾਲੇ ਵੀ ਬੰਦ ਹੈ, ਪਰ ਆਸ ਪਾਸ ਦੇ ਬਾਗਾਂ ਵਿੱਚ ਆਪ੍ਰੇਸ਼ਨ ਜਾਰੀ ਹੈ। ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਅਤਿਰਿਕਤ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ