Jammu News: ਜੰਮੂ-ਕਸ਼ਮੀਰ ’ਚ 4 ਦਿਨਾਂ ’ਚ 4 ਅੱਤਵਾਦੀ ਹਮਲੇ, ਡੋਡਾ ’ਚ ਹੀ ਦੂਜਾ ਹਮਲਾ

Jammu News

6 ਜਵਾਨ ਹੋਏ ਹਨ ਜਖ਼ਮੀ | Jammu News

  • ਇਸ ਤੋਂ ਪਹਿਲਾਂ ਕਠੂਆ ’ਚ ਹੌਲਦਾਰ ਸ਼ਹੀਦ
  • 2 ਅੱਤਵਾਦੀ ਵੀ ਕੀਤੇ ਢੇਰ

ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਰਿਆਸੀ, ਕਠੂਆ ਤੇ ਡੋਡਾ ’ਚ ਪਿਛਲੇ ਚਾਰ ਦਿਨਾਂ ’ਚ ਚਾਰ ਅੱਤਵਾਦੀ ਘਟਨਾਵਾਂ ਹੋ ਗਈਆਂ ਹਨ। ਜਿਸ ਵਿੱਚ 9 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। 1 ਜਵਾਨ ਸ਼ਹੀਦ ਹੋਇਆ ਹੈ ਤੇ 2 ਅੱਤਵਾਦੀ ਮਾਰੇ ਗਏ ਹਨ। ਚਾਰੇ ਘਟਨਾਵਾਂ ’ਚ 6 ਜਵਾਨਾਂ ਸਮੇਤ ਕੁਲ 49 ਲੋਕ ਜਖਮੀ ਹੋਏ ਹਨ। ਕੁਪਵਾੜਾ ’ਚ ਸ਼ਬੀਰ ਅਹਿਮਦ ਨਾਂਅ ਦੇ ਇੱਕ ਓਵਰ ਗਰਾਉਂਡ ਵਰਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹੜਾ ਅੱਤਵਾਦੀਆਂ ਦੀ ਮੱਦਦ ਕਰ ਰਿਹਾ ਸੀ। ਉਸ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ।

ਚਾਰੇ ਘਟਨਾਵਾਂ ਬਾਰੇ ਲੜੀਵਾਰ ਪੜ੍ਹੋ… | Jammu News

  • ਮਿਤੀ : 12 ਜੂਨ, ਰਾਤ 8:20 ਵਜੇ
  • ਸਥਾਨ : ਡੋਡਾ, ਜੰਮੂ

ਕੀ ਹੋਇਆ : ਡੋਡਾ ਦੇ ਗੰਡੋਹ ਦੇ ਕੋਟਾ ਟਾਪ ’ਤੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਹੋਇਆ। ਇਸ ਵਿੱਚ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਦਾ ਇੱਕ ਕਾਂਸਟੇਬਲ ਫਰੀਦ ਅਹਿਮਦ ਜਖਮੀ ਹੋ ਗਿਆ। ਫਿਲਹਾਲ ਉਸ ਨੂੰ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਦੋਦਾ ਵਿਖੇ ਦਾਖਲ ਕਰਵਾਇਆ ਗਿਆ ਹੈ। ਇਲਾਕੇ ’ਚ ਸਰਚ ਆਪ੍ਰੇਸ਼ਨ ਜਾਰੀ ਹੈ।

IND vs USA: ਭਾਰਤ ਨੇ ਲਾਈ ਜਿੱਤ ਦੀ ਹੈਟ੍ਰਿਕ, ਸੂਰਿਆ-ਦੁਬੇ ਦੀਆਂ ਪਾਰੀਆਂ ਦੀ ਮੱਦਦ ਨਾਲ ਸੁਪਰ-8 ਲਈ ਕੁਆਲੀਫਾਈ
  • ਮਿਤੀ : 11 ਜੂਨ, ਦੁਪਹਿਰ 1-2 ਵਜੇ
  • ਸਥਾਨ : ਡੋਡਾ, ਜੰਮੂ

ਕੀ ਹੋਇਆ : ਡੋਡਾ ’ਚ ਭਦਰਵਾਹ-ਪਠਾਨਕੋਟ ਰੋਡ ’ਤੇ 4 ਰਾਸ਼ਟਰੀ ਰਾਈਫਲਜ ਤੇ ਪੁਲਿਸ ਦੀ ਸਾਂਝੀ ਜਾਂਚ ਚੌਕੀ ’ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। 5 ਸਿਪਾਹੀ ਤੇ ਇੱਕ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ) ਜਖਮੀ ਹੋ ਗਏ। ਅੱਤਵਾਦੀ ਸੰਗਠਨ ਕਸ਼ਮੀਰ ਟਾਈਗਰਸ (ਜੇਈਐਮ/ਜੈਸ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। (Jammu News)

  • ਮਿਤੀ : 11 ਜੂਨ, ਰਾਤ 8 ਵਜੇ
  • ਸਥਾਨ : ਕਠੂਆ, ਜੰਮੂ

ਕੀ ਹੋਇਆ : ਪਾਕਿਸਤਾਨ ਸਰਹੱਦ ਨੇੜੇ ਹੀਰਾਨਗਰ ਦੇ ਸੈਦਾ ਸੁਖਲ ਪਿੰਡ ’ਚ ਦੋ ਅੱਤਵਾਦੀਆਂ ਨੇ ਘਰਾਂ ਦੇ ਦਰਵਾਜੇ ਖੜਕਾਏ ਤੇ ਪਾਣੀ ਮੰਗਿਆ। ਜਦੋਂ ਪਿੰਡ ਵਾਸੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਦਰਵਾਜੇ ਬੰਦ ਕਰ ਕੇ ਰੌਲਾ ਪਾਇਆ। ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਇੱਕ ਪਿੰਡ ਵਾਸੀ ਜਖਮੀ ਹੋ ਗਿਆ। ਜਦੋਂ ਡੀਆਈਜੀ ਤੇ ਐਸਐਸਪੀ ਪਹੁੰਚੇ ਤਾਂ ਇੱਕ ਅੱਤਵਾਦੀ ਨੇ ਉਨ੍ਹਾਂ ਦੀ ਗੱਡੀ ’ਤੇ ਗੋਲੀਬਾਰੀ ਕੀਤੀ। ਉਹ ਗ੍ਰੇਨੇਡ ਸੁੱਟਦੇ ਸਮੇਂ ਮਾਰਿਆ ਗਿਆ। 12 ਜੂਨ ਨੂੰ ਲਗਾਤਾਰ ਦੂਜੇ ਦਿਨ ਚੱਲੇ ਮੁਕਾਬਲੇ ’ਚ ਇੱਕ ਹੋਰ ਅੱਤਵਾਦੀ ਮਾਰਿਆ ਗਿਆ। ਪੁਲਿਸ ਨੇ ਅੱਤਵਾਦੀ ਕੋਲੋਂ ਅਮਰੀਕਨ ਬਣੀ ਐਮ4 ਕਾਰਬਾਈਨ ਬਰਾਮਦ ਕੀਤੀ ਹੈ। ਆਪਰੇਸ਼ਨ ਅਜੇ ਵੀ ਜਾਰੀ ਹੈ, ਕਿਉਂਕਿ ਸੁਰੱਖਿਆ ਬਲਾਂ ਨੂੰ ਡਰ ਹੈ ਕਿ ਕੋਈ ਹੋਰ ਅੱਤਵਾਦੀ ਲੁਕਿਆ ਹੋਇਆ ਹੈ। (Jammu News)

  • ਮਿਤੀ : 9 ਜੂਨ, ਸ਼ਾਮ 6:15 ਵਜੇ
  • ਸਥਾਨ : ਰਿਆਸੀ, ਜੰਮੂ

ਕੀ ਹੋਇਆ : ਮੋਦੀ ਸਰਕਾਰ ਦੇ ਸਹੁੰ ਚੁੱਕ ਦਿਨ ਕਾਂਡਾ ਇਲਾਕੇ ’ਚ ਸ਼ਿਵ ਖੋੜੀ ਤੋਂ ਕਟੜਾ ਜਾ ਰਹੀ ਬੱਸ ’ਤੇ ਅੱਤਵਾਦੀਆਂ ਨੇ 25-30 ਰਾਉਂਡ ਫਾਇਰ ਕੀਤੇ। ਇਸ ਦੌਰਾਨ ਡਰਾਈਵਰ ਨੂੰ ਗੋਲੀ ਲੱਗ ਗਈ। ਬੱਸ ਖੱਡ ’ਚ ਜਾ ਡਿੱਗੀ। 9 ਸ਼ਰਧਾਲੂਆਂ ਦੀ ਮੌਤ ਹੋ ਗਈ। 41 ਜਖਮੀ ਹੋ ਗਏ। ਪੁਲਿਸ ਨੇ ਸ਼ੱਕੀ ਅੱਤਵਾਦੀ ਦਾ ਸਕੈਚ ਜਾਰੀ ਕੀਤਾ ਹੈ। 20 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। 200 ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਗਈ। ਤਲਾਸ਼ੀ ਮੁਹਿੰਮ ਜਾਰੀ ਹੈ। (Jammu News)

ਵੈਸ਼ਨੋ ਦੇਵੀ ਮਾਰਗ ’ਤੇ ਸੁਰੱਖਿਆ ਵਧਾਈ, ਸ਼ਰਧਾਲੂਆਂ ਨੂੰ ਸਾਵਧਾਨ ਰਹਿਣ ਦੀ ਸਲਾਹ

  1. ਰਿਆਸੀ ਤੋਂ ਕਟੜਾ ਤੱਕ 30 ਕਿਲੋਮੀਟਰ ਦੇ ਰਸਤੇ ’ਤੇ ਸੁਰੱਖਿਆ ਬਲਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ।
  2. ਇਸ ਰੂਟ ’ਤੇ ਚੱਲਣ ਵਾਲੀ ਹਰ ਬੱਸ ’ਚ ਦੋ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
  3. ਰਿਆਸੀ ਤੇ ਕਟੜਾ ਵਿਚਕਾਰ 5 ਹੋਰ ਥਾਵਾਂ ’ਤੇ ਬੈਰਕ ਬਣਾਏ ਜਾ ਰਹੇ ਹਨ।
  4. ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ।
  5. ਇਸ ’ਚ ਰਾਤ ਨੂੰ ਯਾਤਰਾ ਕਰਨ ਤੋਂ ਪਰਹੇਜ ਕਰਨਾ, ਜੰਗਲਾਂ ਦੇ ਨੇੜੇ ਨਾ ਰੁਕਣਾ ਤੇ ਸਿਰਫ ਰਿਹਾਇਸ਼ੀ ਖੇਤਰਾਂ ’ਚ ਹੀ ਰਹਿਣਾ ਸ਼ਾਮਲ ਹੈ।
  6. ਵਾਹਨਾਂ ਤੇ ਯਾਤਰੀਆਂ ਨੂੰ ਟਰੈਕ ਕਰਨ ਲਈ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਟੈਗਿੰਗ ’ਤੇ ਕਰਨ ’ਤੇ ਵਿਚਾਰ।