ਸੜਕ ਹਾਦਸੇ ‘ਚ ਚਾਰ ਵਿਦਿਆਰਥੀਆਂ ਦੀ ਮੌਤ
ਮੁੱਲਾਂਪੁਰ ਦਾਖਾ (ਮਲਕੀਤ ਸਿੰਘ) ਸਥਾਨਕ ਕਸਬੇ ਨੇੜਿਉ ਲੰਘਦੀ ਸਿੱਧਵਾਂ ਨਹਿਰ ‘ਤੇ ਪੈਂਦੇ ਪਿੰਡ ਈਸੇਵਾਲ-ਬੀਰਮੀ ਪੁੱਲ ਵਿਚਕਾਰ ਲੁਧਿਆਣਾ ਸਾਈਡ ਤੋਂ ਆ ਰਹੀ ਇਕ ਤੇਜ਼ ਰਫਤਾਰ ਹੌਂਡਾ ਸਿਟੀ ਕਾਰ ਇੱਕ ਵੱਡੇ ਸਫੈਦੇ ਦੇ ਦਰਖੱਤ ਵਿੱਚ ਵੱਜਣ ਨਾਲ ਕਾਰ ਵਿੱਚ ਸਵਾਰ ਵਿਦਿਆਰਥੀਆਂ ਵਿੱਚੋਂ 2 ਲੜਕੀਆਂ ਸਮੇਤ 4 ਲੜਕਿਆਂ (ਸਾਰੇ 22 ਤੋਂ 24 ਸਾਲ ) ਦੀ ਮੌਤ ਹੋ ਗਈ ਜਦਕਿ ਕਾਰ ਵਿੱਚ ਸਵਾਰ ਪੰਜਵਾਂ ਵਿਦਿਆਰਥੀ (23 ਸਾਲ) ਗੰਭੀਰ ਰੂਪ ਵਿੱਚ ਜ਼ਖਮੀ ਹੋ। ਘਟਨਾ ਸਥਾਨ ਤੋਂ ਲੰਘਦੇ
ਰਾਹਗੀਰਾਂ ਨੇ ਇਸ ਹਾਦਸੇ ਦੀ ਸੂਚਨਾ ਦਾਖਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਸਾਰ ਡੀ.ਐਸ.ਪੀ ਦਾਖਾ ਜਸਵਿੰਦਰ ਸਿੰਘ ਬਰਾੜ ਅਤੇ ਥਾਣਾ ਮੁੱਖੀ ਗੁਰਪ੍ਰੀਤ ਸਿੰਘ ਸਰਾਂ ਅਤੇ ਏ.ਐਸ.ਆਈ ਜਨਕ ਰਾਜ ਆਪਣੀ ਪੁਲਿਸ ਪਰਾਟੀ ਸਮੇਤ ਘਟਨਾ ਸਥਾਨ ‘ਤੇ ਪੁੱਜੇ ਅਤੇ ਲੋਕਾਂ ਦੀ ਸਹਾਇਤਾ ਨਾਲ ਗੰਭੀਰ ਜਖਮੀ ਨੌਜਵਾਨ ਨੂੰ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ । ਮ੍ਰਿਤਕਾਂ ਦੀ ਪਛਾਣ ਲੁਧਿਆਣਾ ਦੇ ਰਹਿਣ ਵਾਲੇ ਸਈਅਨ ਅਰੋੜਾ, ਗੋਰਿਸ਼, ਇਸ਼ਾਨੀ ਅਤੇ ਰਿਸ਼ੀਕਾ ਬਸੀ ਵਜੋਂ ਹੋਈ ਜਦਕਿ ਜਖਮੀ ਨੌਜਵਾਨ ਦੀ ਪਛਾਣ ਅਰਕਿਸ਼ ਗਰੋਵਰ ਵਾਸੀ ਲੁਧਿਆਣਾ ਵਜੋਂ ਹੋਈ ।
ਜਾਣਕਾਰੀ ਅਨੁਸਾਰ ਉਕੱਤ ਵਿਦਿਆਰਥੀ ਹੋਡਾਂ ਸਿੱਟੀ ਕਾਰ ਵਿੱਚ ਸਵਾਰ ਹੋਕੇ ਲੁਧਿਆਣਾ ਤੋਂ ਆਉਂਦੀ ਸਿੱਧਵਾਂ ਨਹਿਰ ‘ਤੇ ਘੁੰਮਣ ਆਏ ਸਨ ਤਾਂ ਕਾਰ ਦੀ ਰਫਤਾਰ ਤੇਜ ਹੋਣ ਕਰਕੇ ਇਸਦਾ ਸੰਤੂਲਨ ਵਿਗੜ ਗਿਆ, ਜਿਹੜੀ ਸਾਹਮਣੇ ਖੜੇ ਵੱਡੇ ਸਫੈਦੇ ਦੇ ਦਰਖੱਤ ਨਾਲ ਟਕਰਾ ਗਈ ਤੇ ਇਹ ਹਾਦਸਾ ਵਾਪਰ ਗਿਆ । ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰਾਂ ਨਾਲ ਨੁਕਸਾਨੀ ਗਈ ਅਤੇ ਕਾਰ ਸਵਾਰਾਂ ਦੇ ਚੀਥੜੇ ਉਡ ਗਏ। ਖਬਰ ਲਿਖੇ ਜਾਣ ਤੱਕ ਪੁਲਿਸ਼ ਨੇ ਹਾਦਸਾਗ੍ਰਸਤ ਕਾਰ ਅਤੇ ਲਾਸ਼ਾ ਨੂੰ ਆਪਣੇ ਕਬਜੇ ਵਿੱਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ । ਦਸਣਯੋਗ ਹੈ ਕਿ ਇਹਨਾਂ ਪੰਜਾ ਵਿਦਿਆਰਥੀ ਨੇ ਦੋ ਘੰਟੇ ਪਹਿਲਾਂ ਆਪਣੀ ਦੋ ਮਿੰਟ ਦੀ ਬਣਾਕੇ ਸ਼ੋਸ਼ਲ ਮੀਡੀਏ (ਸਨੈਪ ਚੈਟ) ਰਾਹੀਂ ਆਪਣੇ ਦੋਸਤਾਂ ਨੂੰ ਪਾਈ ਸੀ, ਜਿਹਨਾ ਤੋਂ ਇਹਨਾਂ ਦੀ ਪਛਾਣ ਕੀਤੀ ਗਈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ