ਜਲੰਧਰ ‘ਚ ਮਹਿਲਾ ਸਮੇਤ ਚਾਰ ਤਸਕਰ ਗ੍ਰਿਫ਼ਤਾਰ

ਜਲੰਧਰ ‘ਚ ਮਹਿਲਾ ਸਮੇਤ ਚਾਰ ਤਸਕਰ ਗ੍ਰਿਫ਼ਤਾਰ

ਜਲੰਧਰ। ਪੰਜਾਬ ‘ਚ ਜਲੰਧਰ ਪੁਲਿਸ (ਦਿਹਾਤੀ) ਨੇ ਫਿਲੌਰ, ਸ਼ਾਹਕੋਟ ਅਤੇ ਭੋਗਪੁਰ ਦੇ ਇਲਾਕਿਆਂ ਵਿਚ ਇਕ ਔਰਤ ਸਣੇ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਭਾਰੀ ਮਾਤਰਾ ਵਿਚ ਨਸ਼ਾ ਬਰਾਮਦ ਕੀਤਾ ਗਿਆ ਹੈ। ਸੀਨੀਅਰ ਸੁਪਰਡੈਂਟ (ਦਿਹਾਤੀ) ਨਵਜੋਤ ਸਿੰਘ ਮਾਹਲ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਪੁਲਿਸ ਨੇ ਸ਼ਾਹਕੋਟ ਨੇੜੇ ਚੈੱਕ ਪੋਸਟ ਤੋਂ ਇੱਕ ਜੀਰਾ ਨਿਵਾਸੀ ਪਵਨ ਕੁਮਾਰ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

Police arrested

ਪੁਲਿਸ ਨੇ ਉਸਦਾ ਮੋਟਰਸਾਈਕਲ ਵੀ ਕਾਬੂ ਕਰ ਲਿਆ ਹੈ। ਇੱਕ ਹੋਰ ਮਾਮਲੇ ਵਿੱਚ, ਪੁਲਿਸ ਨੇ ਇੱਕ ਔਰਤ, ਜਿਸ ਦੀ ਪਹਿਚਾਣ ਰਾਹਾ ਦੀ ਸਰੋਜ ਰਾਣੀ ਵਜੋਂ ਕੀਤੀ ਹੈ, ਨੂੰ ਗੁਰਾਇਆ ਦੇ ਅੱਟੀ ਪਿੰਡ ਨੇੜੇ ਇੱਕ ਚੈਕ ਪੁਆਇੰਟ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਸ ਕੋਲੋਂ 25 ਕਿਲੋ ਭੁੱਕੀ ਬਰਾਮਦ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here