ਚਾਰ ਲੁਟੇਰਿਆਂ ਨੇ ਏਟੀਐਮ ਤੇ ਕੀਤਾ ਹੱਥ ਸਾਫ, ਏਟੀਐਮ ਪੁੱਟ ਕੇ ਹੀ ਨਾਲ ਲੈ ਗਏ ਲੁਟੇਰੇ
ਸੁਨਾਮ, ਊਧਮ ਸਿੰਘ ਵਾਲਾ (ਕਰਮ ਥਿੰਦ) ਥਾਣਾ ਚੀਮਾ ਵਿੱਚ ਪੈਂਦੇ ਨੇੜਲੇ ਪਿੰਡ ਸੇਰੋਂ ਦੇ ਐੱਸਬੀਆਈ ਬੈਂਕ ਦੇ ਬਾਹਰ ਮੇਨ ਬੱਸ ਸਟੈਂਡ ਤੇ ਲੱਗਿਆ ਐਸਬੀਆਈ ਬੈਂਕ ਦਾ ਏਟੀਐੱਮ ਚਾਰ ਲੁਟੇਰਿਆਂ ਵੱਲੋਂ ਪੁੱਟ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਲੁਟੇਰਿਆਂ ਨੇ ਰਾਤ 2 ਵਜੇ ਦੇ ਕਰੀਬ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਸਬੰਧੀ ਐੱਸਬੀਆਈ ਬਰਾਂਚ ਸ਼ੇਰੋਂ ਦੇ ਮੈਨੇਜਰ ਕੁਮਾਰ ਵਿਵੇਕ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਾਤ ਤਕਰੀਬਨ ਦੋ ਵਜੇ ਚਾਰ ਲੁਟੇਰੇ ਪਿਕਅੱਪ ਗੱਡੀ ਰਾਹੀਂ ਆਏ ਜਿਨ੍ਹਾਂ ਨੇ ਏਟੀਐਮ ਦੇ ਬਾਹਰ ਲੱਗੇ ਕੈਮਰੇ ਤੋੜ ਦਿੱਤੇ ਤੇ ਨਾਲ ਲੱਗਦੀ ਦੁਕਾਨ ਦੇ ਬਾਹਰ ਲੱਗੇ ਦੋ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਜਿਸ ਤੋਂ ਬਾਅਦ ਲੁਟੇਰੇ ਏਟੀਐਮ ਦਾ ਸ਼ਟਰ ਤੋੜ ਕੇ ਅੰਦਰ ਵੜੇ ਤੇ ਅੰਦਰ ਲੱਗਾ ਸੀਸੀਟੀਵੀ ਕੈਮਰਾ ਤੋੜਣ ਤੋਂ ਬਾਅਦ ਏਟੀਐਮ ਪੁੱਟ ਕੇ ਨਾਲ ਲੈ ਗਏ
ਇਹ ਘਟਨਾ ਐੱਸਬੀਆਈ ਬੈਂਕ ਦੇ ਬਾਹਰ ਲੱਗੇ ਕੈਮਰੇ ਵਿੱਚ ਕੈਦ ਹੋ ਗਈ ਅਤੇ ਇਸ ਏਟੀਐਮ ਵਿੱਚ ਰਾਤ ਵੇਲੇ ਕੋਈ ਵੀ ਸਕਿਓਰਿਟੀ ਗਾਰਡ ਨਹੀਂ ਹੈ, ਏਟੀਐੱਮ ਵਿੱਚ ਕਿੰਨਾ ਕੈਸ਼ ਹੋਣ ਦੀ ਜਾਣਕਾਰੀ ਪ੍ਰਾਪਤ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਏਟੀਐੱਮ ਵਿੱਚ ਕਿੰਨਾ ਕੈਸ ਹੋਣ ਦੀ ਪੁਖਤਾ ਜਾਣਕਾਰੀ ਨਹੀਂ ਹੈ ਅਤੇ ਇਹ ਏਟੀਐੱਮ ਐੱਸਬੀਆਈ ਮੇਨ ਬ੍ਰਾਂਚ ਵੱਡਾ ਚੌਕ ਸੰਗਰੂਰ ਦੇ ਅਧੀਨ ਆਉਂਦਾ ਹੈ ਅਤੇ ਉਨ੍ਹਾਂ ਕਿਹਾ ਕਿ ਐੱਸਬੀਆਈ ਬੈਂਕ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਪੁਲਸ ਨੂੰ ਚੈੱਕ ਕਰਵਾ ਦਿੱਤੀ ਹੈ
ਅਗਲੀ ਕਾਰਵਾਈ ਹੁਣ ਪੁਲਸ ਕਰ ਰਹੀ ਹੈ। ਇਸ ਸਬੰਧੀ ਥਾਣਾ ਚੀਮਾ ਦੇ ਮੁਖੀ ਜਸਵੀਰ ਸਿੰਘ ਤੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਘਟਨਾ ਰਾਤ ਤਕਰੀਬਨ ਦੋ ਵਜੇ ਦੀ ਹੈ ਚਾਰ ਲੁਟੇਰੇ ਪਿਕਅੱਪ ਗੱਡੀ ਰਾਹੀਂ ਏਟੀਐਮ ਪੁੱਟ ਕੇ ਲੈ ਗਏ ਹਨ ਅਤੇ ਉਹ ਸੀਸੀਟੀਵੀ ਫੁਟੇਜ ਤੋਂ ਬਰੀਕੀ ਨਾਲ ਜਾਂਚ ਕਰ ਰਹੇ ਹਨ ਅਤੇ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.