ਸਾਡੇ ਨਾਲ ਸ਼ਾਮਲ

Follow us

13.6 C
Chandigarh
Sunday, February 1, 2026
More
    Home Breaking News ਨਸ਼ੀਲੀਆਂ ਗੋਲੀਆ...

    ਨਸ਼ੀਲੀਆਂ ਗੋਲੀਆਂ ਦੇ ਭੰਡਾਰ ਸਮੇਤ ਚਾਰ ਜਣੇ ਗ੍ਰਿਫ਼ਤਾਰ

    Bathinda News
    ਬਠਿੰਡਾ : ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਤੇ ਮੌਜੂਦ ਹੋਰ ਪੁਲਿਸ ਅਧਿਕਾਰੀ।

    (ਸੱਚ ਕਹੂੰ ਨਿਊਜ਼) ਬਠਿੰਡਾ। ਬਠਿੰਡਾ ਪੁਲਿਸ ਦੇ ਐਂਟੀਨਾਰਕੋਟਿਕ ਸੈਲ ਨੇ ਚਾਰ ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਲਗਭੱਗ ਇੱਕ ਲੱਖ ਗੋਲੀਆਂ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਹੁਣ ਇਨਾਂ ਨਸ਼ਾ ਤਸਕਰਾਂ ਦੇ ਨੈਟਵਰਕ ਦਾ ਪਤਾ ਲਾਉਣ ਵਿੱਚ ਜੁੱਟ ਗਈ ਹੈ। ਇਹ ਜਾਣਕਾਰੀ ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। (Bathinda News)

    ਇਸ ਮੌਕੇ ਐਸਐਸਪੀ ਨੇ ਦੱਸਿਆ ਕਿ ਐਸਪੀ ਡੀ ਅਜੇ ਗਾਂਧੀ ਦੀ ਅਗਵਾਈ ਹੇਠ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਐਂਟੀ ਨਾਰਕੋਟਿਕ ਸੈੱਲ ਬਠਿੰਡਾ ਦੇ ਇੰਚਾਰਜ ਸਬ ਇੰਸਪੈਕਟਰ ਜਗਰੂਪ ਸਿੰਘ ਬਠਿੰਡਾ ਨੇ ਬਰਨਾਲਾ ਸੜਕ ’ਤੇ ਪੈਂਦੇ ਪਿੰਡ ਜੇਠੂਕੇ ਕੋਲ ਗਸ਼ਤ ਦੌਰਾਨ ਅਨਿਲ ਕੁਮਾਰ ਪੁੱਤਰ ਬਲਵਾਨ ਸਿੰਘ, ਅਮਿਤ ਕੁਮਾਰ ਦੇਸਵਾਲ ਪੁੱਤਰ ਬਜਿੰਦਰ ਸਿੰਘ ਵਾਸੀਆਨ ਬਹਾਦਰਗੜ੍ਹ ਅਤੇ ਸੁਨੀਲ ਕੁਮਾਰ ਪੁੱਤਰ ਦੀਪ ਚੰਦ ਸ਼ਰਮਾ ਵਾਸੀ ਨਗੂਰਣ ਜਿਲ੍ਹਾ ਜੀਂਦ ਹਾਲ ਵਾਸੀ ਕੁੰਵਰ ਸਿੰਘ ਨਗਰ ਨਗਲੋਈ ਦਿੱਲੀ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵੱਖ-ਵੱਖ ਮਾਰਕਿਆਂ ਦੀਆਂ ਨਸ਼ੇ ਵਾਲੀਆਂ ਸ਼ੀਸ਼ੀਆਂ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।

    ਇਹ ਵੀ ਪੜ੍ਹੋ : ਗਊ ਸੇਵਾ ਦੇ ਨਾਂਅ ’ਤੇ ਠੱਗਣ ਵਾਲੇ ਤਿੰਨ ਗ੍ਰਿਫਤਾਰ

    ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਲਏ ਤਿੰਨ ਦਿਨ ਦੇ ਰਿਮਾਂਡ ਦੌਰਾਨ ਅਨਿਲ ਕੁਮਾਰ ਨੇ ਮੰਨਿਆ ਕਿ ਫੜੀਆਂ ਗਈਆਂ ਇਹ ਨਸ਼ੀਲੀਆਂ ਗੋਲੀਆਂ ਅਤੇ ਸ਼ੀਸ਼ੀਆਂ ਦੀ ਡਿਲੀਵਰੀ ਉਹਨਾਂ ਨਵੀਂ ਦਿੱਲੀ ਦੇ ਗੁਰਵਿੰਦਰ ਦਈਆ ਨਾਂਅ ਦੇ ਵਿਅਕਤੀ ਕੋਲੋਂ ਲਈ ਹੈ। ਉਨ੍ਹਾਂ ਦੱਸਿਆ ਕਿ ਅਨਿੱਲ ਕੁਮਾਰ ਦੀ ਨਿਸ਼ਾਨਦੇਹੀ ’ਤੇ ਸੈਕਟਰ 5 ਇੰਡਸਟਰੀਅਲ ਏਰੀਆ ਬਬਾਨਾ ਨਵੀਂ ਦਿੱਲੀ ਵਿਖੇ ਸਵਿਫਟ ਡਿਜ਼ਾਇਰ ਕਾਰ ਵਿੱਚੋਂ ਗੁਰਵਿੰਦਰ ਸਿੰਘ ਦਈਆ ਨੂੰ ਕਾਬੂ ਕਰਕੇ ਗੋਲੀਆਂ ਦਾ ਵੱਡਾ ਭੰਡਾਰ ਬਰਾਮਦ ਕੀਤਾ ਗਿਆ।

    ਐਸਐਸਪੀ ਨੇ ਦੱਸਿਆ ਕਿ ਬਠਿੰਡਾ ਪੁਲਿਸ ਨੇ ਨਸ਼ਿਆਂ ਖਿਲਾਫ ਆਪਣੀ ਮੁਹਿੰਮ ਦੌਰਾਨ ਇਸ ਅਪਰੇਸ਼ਨ ਤਹਿਤ 97500 ਨਸ਼ੀਲੀਆਂ ਗੋਲੀਆਂ, 665 ਨਸ਼ੀਲੀਆਂ ਸ਼ੀਸ਼ੀਆਂ ਅਤੇ 2400 ਨਸ਼ੀਲੇ ਇੰਜੈਕਸ਼ਨ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਗੁਰਵਿੰਦਰ ਦਈਆ ਖਿਲਾਫ ਥਾਣਾ ਕਜਾਲਾ ਦਿੱਲੀ ਵਿਖੇ ਇੱਕ ਮੁਕੱਦਮਾ ਦਰਜ ਹੈ। ਗਿ੍ਰਫ਼ਤਾਰ ਮੁਲਜ਼ਮਾਂ ’ਚੋਂ ਮੁਲਜ਼ਮ ਅਨਿੱਲ ਕੁਮਾਰ ( 36 ) ਸਟਰਿੰਗ ਦਾ ਕੰਮ ਕਰਦਾ ਹੈ ਜਦੋਂ ਕਿ ਅਮਿਤ ਕੁਮਾਰ ਦੇਸਵਾਲ (31) ਕੋਈ ਕੰਮ ਨਹੀਂ ਕਰਦਾ ਹੈ ਸੁਨੀਲ ਕੁਮਾਰ (41) ਢਾਬਾ ਚਲਾਉਂਦਾ ਹੈ ਅਤੇ ਗੁਰਵਿੰਦਰ ਦਈਆ ( 28) ਦੀ ਮੈਡੀਕਲ ਫਰਮ ਹੈ। (Bathinda News)

    LEAVE A REPLY

    Please enter your comment!
    Please enter your name here