ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਨੌਜਵਾਨ ਦੇ ਕਤਲ...

    ਨੌਜਵਾਨ ਦੇ ਕਤਲ ਮਾਮਲੇ ’ਚ ਚਾਰ ਜਣੇ ਗ੍ਰਿਫਤਾਰ

    Murder
    ਗ੍ਰਿਫਤਾਰ ਮੁਲਜ਼ਮ ਪੁਲਿਸ ਪਾਰਟੀ ਨਾਲ। ਤਸਵੀਰ : ਸੱਚ ਕਹੂੰ ਨਿਊਜ਼

    ਬਠਿੰਡਾ (ਸੁਖਜੀਤ ਮਾਨ)। ਸਥਾਨਕ ਸ਼ਹਿਰ ਦੇ ਧੋਬੀਆਣਾ ਬਸਤੀ ’ਚ ਐਤਵਾਰ ਨੂੰ ਇੱਕ ਨੌਜਵਾਨ ਦੇ ਕਤਲ ਮਾਮਲੇ ’ਚ ਪੁਲਿਸ ਨੇ ਚਾਰ ਜਣਿਆਂ ਨੂੰ ਗਿ੍ਰਫਤਾਰ ਕੀਤਾ ਹੈ। ਇਸ ਮਾਮਲੇ ’ਚ ਕਈ ਮੁਲਜ਼ਮ ਹਾਲੇ ਪੁਲਿਸ ਦੀ ਗਿ੍ਰਫਤ ਤੋਂ ਬਾਹਰ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ 22 ਅਕਤੂਬਰ ਨੂੰ ਨੌਜਵਾਨ ਸੰਗਰਾਮ ਸਿੰਘ ਉਰਫ ਕਾਕੂ ਦੇ ਕਤਲ ਮਾਮਲੇ ’ਚ 16 ਜਣਿਆਂ ਨੂੰ ਨਾਮਜਦ ਕਰਕੇ 7 ਅਣਪਛਾਤਿਆਂ ਖਿਲਾਫ਼ ਵੀ ਮਾਮਲਾ ਦਰਜ਼ ਕੀਤਾ ਸੀ। (Murder)

    ਇਹ ਵੀ ਪੜ੍ਹੋ : HTET ਪ੍ਰੀਖਿਆ ਲਈ ਤਰੀਕਾਂ ਦਾ ਐਲਾਨ, ਇਸ ਮਹੀਨੇ ’ਚ ਹੋਵੇਗਾ Exam

    ਉਨ੍ਹਾਂ ਦੱਸਿਆ ਕਿ ਮੁਲਜਮਾਂ ਦੀ ਭਾਲ ’ਚ ਲੱਗੀਆਂ ਟੀਮਾਂ ਵੱਲੋਂ 4 ਜਣਿਆਂ ਨੂੰ ਗਿ੍ਰਫਤਾਰ ਕਰ ਲਿਆ ਹੈ। ਗਿ੍ਰਫਤਾਰ ਮੁਲਜ਼ਮਾਂ ’ਚ ਯਾਦਵਿੰਦਰ ਸਿੰਘ, ਅਰਵਿੰਦ ਕੁਮਾਰ, ਇਸ਼ੂ ਅਤੇ ਜੈਣੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਗਿ੍ਰਫਤਾਰ ਮੁਲਜਮਾਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਰਿਮਾਂਡ ਦੌਰਾਨ ਹਥਿਆਰ ਦੀ ਬਰਾਮਦਗੀ ਕਰਕੇ ਜਲਦੀ ਦੂਜੇ ਮੁਲਜ਼ਮਾਂ ਨੂੰ ਵੀ ਗਿ੍ਰਫਤਾਰ ਕੀਤਾ ਜਾਵੇਗਾ। (Murder)

    LEAVE A REPLY

    Please enter your comment!
    Please enter your name here