ਏਜੰਸੀਇੰਦੌਰ (ਏਜੰਸੀ) ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਚਾਰ ਮਹੀਨਿਆਂ ਦੀ ਮਾਸੂਮ ਬੱਚੀ ਨਾਲ ਦੁਰਾਚਾਰ ਤੇ ਉਸ ਦੇ ਕਤਲ ਦੇ ਮਾਮਲੇ ‘ਚ ਸਿਰਫ਼ ਤਿੰਨ ਹਫ਼ਤਿਆਂ ਅੰਦਰ ਸੁਣਵਾਈ ਪੂਰੀ ਕਰਕੇ ਦੋਸ਼ੀ ਨੂੰ ਅੱਜ ਫਾਂਸੀ ਦੀ ਸਜ਼ਾ ਸੁਣਾਈ ਪੰਜਵੀਂ ਅਡੀਸ਼ਨਲ ਸੈਸ਼ਨ ਜੱਜ ਸ੍ਰੀਮਤੀ ਵਰਸ਼ਾ ਸ਼ਰਮਾ ਨੇ 25 ਸਾਲਾ ਦੋਸ਼ੀ ਨਵੀਨ ਨੂੰ ਸਖਤ ਸੁਰੱਖਿਆ ਦਰਮਿਆਨ ਸਜ਼ਾ ਸੁਣਾਉਂਦੇ ਇਸ ਅਪਰਾਧ ਨੂੰ ਜੰਗਲੀ ਕਾਰਾ ਕਰਾਰ ਦਿੱਤਾ। (Crime)
ਨਵੀਨ ਨੂੰ ਅਦਾਲਤ ਤੋਂ ਬਾਹਰ ਲਿਆਂਦੇ ਜਾਣ ‘ਤੇ ਲੋਕਾਂ ਦੀ ਭੀੜ ਨੇ ਉਸ ਨੂੰ ਬੁਰੀ ਤਰ੍ਹਾਂ ਕੁੱੱਟ ਦਿੱਤਾ ਪੁਲਿਸ ਨੇ ਉਸ ਨੂੰ ਬਹੁਤ ਮੁਸ਼ਕਲ ਨਾਲ ਬਚਾਇਆ ਤੇ ਆਪਣੇ ਵਾਹਨ ‘ਚ ਬਿਠਾ ਕੇ ਜੇਲ੍ਹ ਵੱਲ ਲੈ ਗਏ ਇੰਦੌਰ ਜ਼ਿਲ੍ਹਾ ਮੁੱਦਈ ਅਧਿਕਾਰੀ ਅਕਰਮ ਸ਼ੇਖ ਨੇ ਦੱਸਿਆ ਕਿ 20 ਅਪਰੈਲ ਨੂੰ ਮਹਾਤਮਾ ਗਾਂਧੀ ਰੋਡ (ਐਮਜੀ ਰੋਡ) ਥਾਣਾ ਖੇਤਰ ਦੇ ਸ਼ਿਵਵਿਲਾਸ ਪੈਲੇਸ ਦੇ ਤਲ ਘਰ ਤੋਂ ਪੁਲਿਸ ਨੂੰ ਚਾਰ ਮਹੀਨਿਆਂ ਦੀ ਮਾਸੂਮ ਬੱਚੀ ਦੀ ਲਾਸ਼ ਮਿਲੀ ਸੀ ਪੋਸਟਮਾਰਟਮ ਦੀ ਰਿਪੋਰਟ ‘ਚ ਸਪੱਸ਼ਟ ਹੋਇਆ ਸੀ। (Crime)
ਕਿ ਬੱਚੀ ਨਾਲ ਦੁਰਾਚਾਰ ਕਰਕੇ ਉਸ ਦਾ ਕਤਲ ਕੀਤਾ ਗਿਆ ਹੈ ਮਾਮਲਾ ਸਰਾਫਾ ਥਾਣਾ ਪੁਲਿਸ ਨੂੰ ਸੌਂਪ ਦਿੱਤਾ ਗਿਆ ਸੀ ਸ਼ੇਖ ਨੇ ਦੱਸਿਆ ਕਿ ਸਰਾਫਾ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਨਵੀਨ ਨੂੰ ਗ੍ਰਿਫ਼ਤਾਰ ਕੀਤਾ ਸੀ ਪੁੱਛਗਿੱਛ ‘ਚ ਉਸ ਨੇ ਆਪਣਾ ਅਪਰਾਧ ਚਾਰ ਮਹੀਨਿਆਂ ਦੀ ਕਬੂਲ ਕਰ ਲਿਆ ਇਸ ਤੋਂ ਬਾਅਦ ਇੱਕ ਹਫ਼ਤੇ ‘ਚ ਜਾਂਚ ਪੂਰੀ ਕਰਕੇ ਪੁਲਿਸ ਨੇ ਅਦਾਲਤ ਸਾਹਮਣੇ 27 ਅਪਰੈਲ ਨੂੰ ਮੁਦੱਈ ਪੱਤਰ ਪੇਸ਼ ਕੀਤਾ ਸੀ ਅਦਾਲਤ ਨੇ ਦੋ ਦਰਜਨ ਤੋਂ ਵੱਧ ਗਵਾਹਾਂ ਤੇ ਸਬੂਤਾਂ ਤੋਂ ਬਾਅਦ ਅੱਜ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ। (Crime)