ਕੇਂਦਰੀ ਜ਼ੇਲ੍ਹ ‘ਚੋਂ ਚਾਰ ਮੋਬਾਇਲ ਮਿਲੇ

ਕੇਂਦਰੀ ਜ਼ੇਲ੍ਹ ‘ਚੋਂ ਚਾਰ ਮੋਬਾਇਲ ਮਿਲੇ

ਬਠਿੰਡਾ, (ਸੁਖਜੀਤ ਮਾਨ) ਇੱਥੋਂ ਦੀ ਕੇਂਦਰੀ ਜ਼ੇਲ੍ਹ ‘ਚ ਜ਼ੇਲ੍ਹ ਸਟਾਫ਼ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਚਾਰ ਮੋਬਾਇਲ ਮਿਲੇ ਹਨ। ਥਾਣਾ ਕੈਂਟ ਪੁਲਿਸ ਨੇ ਇਸ ਸਬੰਧੀ ਜ਼ੇਲ੍ਹ ‘ਚ ਬੰਦ 5 ਜਣਿਆਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ।

ਥਾਣਾ ਕੈਂਟ ਪੁਲਿਸ ਕੋਲ ਕੇਂਦਰੀ ਜ਼ੇਲ੍ਹ ਬਠਿੰਡਾ ਦੇ ਸਹਾਇਕ ਸੁਪਰਡੈਂਟ ਬਿਕਰਮਜੀਤ ਸਿੰਘ ਨੇ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਬੀਤੇ ਦਿਨੀਂ ਜ਼ੇਲ੍ਹ ਦੀ ਤਲਾਸ਼ੀ ਦੌਰਾਨ ਸੌਰਭ ਪ੍ਰਤਾਪ ਪੁੱਤਰ ਨੰਦ ਕਿਸ਼ੋਰ ਵਾਸੀ ਅੰਮ੍ਰਿਤਸਰ, ਅਜੇ ਕੁਮਾਰ ਪੁੱਤਰ ਰਾਮ ਚੰਦਰ ਵਾਸੀ ਫਰੀਦਕੋਟ, ਅੰਮ੍ਰਿਤਪਾਲ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਗੰਗਾ ਅਬਲੂ, ਰਾਹੁਲ ਸੂਦ ਪੁੱਤਰ ਅਮਰੀਕ ਸਿੰਘ ਵਾਸੀ ਜਲੰਧਰ ਅਤੇ ਰਾਕੇਸ਼ ਕੁਮਾਰ ਪੁੱਤਰ ਰਾਮ ਚੰਦਰ ਵਾਸੀ ਗੋਬਿੰਦਪੁਰਾ ਕੋਲੋਂ ਇੱਕ ਕਾਲੇ ਰੰਗ ਦਾ ਮੋਬਾਇਲ ਅਤੇ ਤਿੰਨ ਟੱਚ ਮੋਬਾਇਲ ਤੇ ਇੱਕ ਚਾਰਜ਼ਰ ਬਰਾਮਦ ਹੋਇਆ ਹੈ। ਪੁਲਿਸ ਨੇ ਇਸ ਸਬੰਧੀ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ ‘ਤੇ ਉਪਰੋਕਤ ਪੰਜ ਜਣਿਆਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here