ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ (Mohali Police)
(ਐੱਮਕੇ ਸ਼ਾਇਨਾ) ਮੋਹਾਲੀ। ਮੋਹਾਲੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਵਾਹਨਾਂ ਦੇ ਜਾਅਲੀ ਰਜਿਸਟਰੇਸ਼ਨ ਸਰਟੀਫਿਕੇਟ (ਆਰਸੀ) ਤਿਆਰ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਗਿਰੋਹ ਸਬੰਧੀ ਜਾਣਕਾਰੀ ਦਿੰਦਿਆਂ ਆਈ.ਪੀ.ਐਸ ਡਾ. ਜੋਤੀ ਯਾਦਵ ਨੇ ਦੱਸਿਆ ਕਿ ਪੁਲਿਸ ਟੀਮ ਨੇ ਜਾਅਲੀ ਰਜਿਸਟਰੇਸ਼ਨ ਸਰਟੀਫਿਕੇਟ ਤਿਆਰ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਸੀ। Mohali Police
ਮੁਲਜ਼ਮਾਂ ਕੋਲੋਂ 17 ਜਾਅਲੀ ਰਜਿਸਟਰੇਸ਼ਨ ਸਰਟੀਫਿਕੇਟ ਬਰਾਮਦ (Mohali Police)
ਇਸ ਮਾਮਲੇ ਦੀ ਤਫਤੀਸ਼ ਦੌਰਾਨ ਉਨ੍ਹਾਂ ਵੱਡੀ ਸਫਲਤਾ ਹਾਸਲ ਕਰਦੇ ਹੋਏ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਦੀ ਤਫ਼ਤੀਸ਼ ਦੌਰਾਨ ਮੁਲਜ਼ਮ ਹਰਸ਼ ਅਤੇ ਅਰਜੁਨ ਕੁਮਾਰ ਤੋਂ ਪੁੱਛਗਿੱਛ ਕੀਤੀ ਗਈ ਅਤੇ ਮਾਮਲੇ ਵਿੱਚ ਸਰਵਣ ਪ੍ਰਜਾਪਤੀ ਪੁੱਤਰ ਲੇਟ ਖੁਰਚਨ ਪ੍ਰਜਾਪਤੀ ਵਾਸੀ ਦਸਮੇਸ਼ ਕਲੋਨੀ, ਬਲੌਗੀ, ਮੋਹਾਲੀ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: ਕੇਂਦਰ ’ਚ ਆਏਗੀ ਇੰਡੀਆ ਗਠਜੋੜ ਦੀ ਸਰਕਾਰ, ਖ਼ਤਮ ਹੋਵੇਗੀ ਬੇਰੁਜ਼ਗਾਰੀ : ਮਲਿਕਾਰਜੁਨ ਖੜਗੇ
ਹੀਰਾ ਸਿੰਘ ਹੈਰੀ ਉਰਫ ਹਨੀ ਪੁੱਤਰ ਭੁਪਿੰਦਰ ਸਿੰਘ ਵਾਸੀ ਗੁਰੂ ਨਾਨਕ ਕਲੋਨੀ, ਪਿੰਡ ਥਾਣਾ ਸੰਗਰੀਆ, ਜ਼ਿਲਾ ਹਨੂੰਮਾਨਗੜ੍ਹ (ਰਾਜਸਥਾਨ) ਜਿਸ ਖਿਲਾਫ ਪਹਿਲਾ ਥਾਣਾ ਜ਼ੀਰਕਪੁਰ ਅਤੇ ਥਾਣਾ ਸਿਟੀ ਖਰੜ, ਮੋਹਾਲੀ ਵਿਖੇ ਦਰਜ, ਜੋ ਕਿ ਨਾਭਾ ਜੇਲ੍ਹ ਵਿਚ ਬੰਦ ਸੀ, ਨੂੰ ਇਸ ਕੇਸ ਵਿਚ 18 ਮਈ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰੀ ਮੌਕੇ ਮੁਲਜ਼ਮਾਂ ਕੋਲੋਂ 17 ਜਾਅਲੀ ਰਜਿਸਟਰੇਸ਼ਨ ਸਰਟੀਫਿਕੇਟ, 2 ਕੰਪਿਊਟਰ ਪ੍ਰਿੰਟਰ, ਇਕ ਲੈਪਟਾਪ, ਇਕ ਕੰਪਿਊਟਰ ਕੀ ਬੋਰਡ ਬਰਾਮਦ ਕੀਤਾ ਗਿਆ ਹੈ। Mohali Police