ਚਾਰ ਅਨਮੋਲ ਸਿੱਖਿਆਵਾਂ
ਇੱਕ ਸਾਧੂ ਸਨ ਉਨ੍ਹਾਂ ਤੋਂ ਸਿੱਖਿਆ ਲੈਣ ਲਈ ਬਹੁਤ ਸਾਰੇ ਲੋਕ ਆਉਂਦੇ ਸਨ ਸਾਧੂ ਉਨ੍ਹਾਂ ਨੂੰ ਬੜੀਆਂ ਹੀ ਉਪਯੋਗੀ ਗੱਲਾਂ ਦੱਸਿਆ ਕਰਦੇ ਸਨ ਇੱਕ ਦਿਨ ਉਨ੍ਹਾਂ ਨੇ ਕਿਹਾ, ‘‘ਤੁਸੀਂ ਲੋਕ ਚਾਰ ਗੱਲਾਂ ਯਾਦ ਰੱਖੋ ਤਾਂ ਜੀਵਨ ਦਾ ਅਨੰਦ ਲੈ ਸਕਦੇ ਹੋ’’ ਲੋਕਾਂ ਨੇ ਪੁੱਛਿਆ, ‘‘ਸਵਾਮੀ ਜੀ, ਉਹ ਚਾਰ ਗੱਲਾਂ ਕੀ ਹਨ?’’ ਸਵਾਮੀ ਜੀ ਬੋਲੇ, ‘‘ਪਹਿਲੀ ਗੱਲ, ਤੁਸੀਂ ਜਿੱਥੇ ਵੀ ਰਹੋ, ਖੁਦ ਨੂੰ ਲਾਜ਼ਮੀ ਬਣਾ ਦਿਓ ਇੰਨਾ ਕੰਮ ਕਰੋ ਕਿ ਲੋਕ ਸਮਝਣ ਕਿ ਜੇਕਰ ਤੁਸੀਂ ਚਲੇ ਗਏ ਤਾਂ ਉਨ੍ਹਾਂ ਦਾ ਕੰਮ ਰੁਕ ਜਾਵੇਗਾ ਕਹਿਣ ਦਾ ਭਾਵ ਹੈ ਕਿ ਤੁਸੀਂ ਕਿਸੇ ’ਤੇ ਬੋਝ ਨਾ ਬਣੋ, ਸਗੋਂ ਦੂਸਰਿਆਂ ਦੇ ਬੋਝ ਨੂੰ ਹੌਲਾ ਕਰੋ ਦੂਜੀ ਗੱਲ, ਖੁਦ ਨੂੰ ਸਿਹਤਮੰਦ ਰੱਖੋ ਕੰਮ ਕਰਨ ਲਈ ਸਰੀਰ ਨੂੰ ਤੰਦਰੁਸਤ ਰੱਖਣਾ ਜ਼ਰੂਰੀ ਹੈ
ਤੀਜੀ ਗੱਲ, ਆਲਸ ਨੂੰ ਆਪਣੇ ਕੋਲ ਕਦੇ ਵੀ ਆਉਣ ਨਾ ਦਿਓ ਜੋ ਆਦਮੀ ਆਲਸ ਕਰਦਾ ਹੈ ਉਹ ਨਿਕੰਮਾ ਹੋ ਜਾਂਦਾ ਹੈ ਅਤੇ ਆਖ਼ਰ ਵਿਚ ਚੌਥੀ ਗੱਲ ਇਹ ਕਿ ਇੱਕ-ਇੱਕ ਪੈਸੇ ਦੀ ਸੁਚੱਜੀ ਵਰਤੋਂ ਕਰੋ ਯਾਦ ਰੱਖੋ ਤੁਹਾਨੂੰ ਜੋ ਪੈਸਾ ਮਿਲਿਆ ਹੈ, ਉਹ ਭਗਵਾਨ ਦਾ ਦਿੱਤਾ ਹੋਇਆ ਹੈ, ਤੇ ਭਗਵਾਨ ਦੀ ਦਿੱਤੀ ਹੋਈ ਹਰ ਚੀਜ਼ ਦੀ ਕਿਸੇ ਵੀ ਤਰ੍ਹਾਂ ਦੁਰਵਰਤੋਂ ਨਹੀਂ ਕਰਨੀ ਚਾਹੀਦੀ’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ