ਅਤਿ ਗਮਗੀਨ ਮਾਹੌਲ ‘ਚ ਹੋਇਆ ਚਾਰੇ ਮਾਸੂਮ ਬਾਲੜਿਆਂ ਦਾ ਅੰਤਮ ਸਸਕਾਰ

ਹਰ ਅੱਖ ‘ਚੋਂ ਨਿੱਕਲ ਰਹੇ ਸੀ ਅੱਥਰੂ

ਲੌਂਗੋਵਾਲ, (ਕ੍ਰਿਸ਼ਨ ਲੌਂਗੋਵਾਲ) ਬੀਤੇ ਦਿਨੀਂ ਬੜੇ ਹੀ ਦਰਦਨਾਕ ਭਿਆਨਕ ਵੈਨ ਹਾਦਸੇ (fire school van) ਵਿੱਚ ਸਕੂਲੀ ਨੰਨ੍ਹੇ ਮਾਸੂਮ ਬੱਚਿਆਂ ਦਾ ਅੱਜ ਸਥਾਨਕ ਲੋਹਾ ਖੇੜਾ ਰੋਡ ‘ਤੇ ਸਥਿੱਤ ਰਾਮ ਬਾਗ ‘ਚ ਵੱਡੀ ਗਿਣਤੀ ‘ਚ ਪੁੱਜੇ ਲੋਕਾਂ ਦੀ ਮੌਜੂਦਗੀ ਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤਾ। ਵੈਨ ਹਾਦਸੇ ਦੌਰਾਨ ਸਿਮਰਜੀਤ ਸਿੰਘ (5) ਪੁੱਤਰ ਕੁਲਵੰਤ ਸਿੰਘ, ਕਮਲਜੀਤ ਕੌਰ (6) ਪੁੱਤਰੀ ਜਗਸੀਰ ਸਿੰਘ ਨਵਜੋਤ ਕੌਰ (4) ਪੁੱਤਰੀ ਜਸਵੀਰ ਸਿੰਘ ਅਤੇ ਆਰਾਧਿਆ (6) ਪੁੱਤਰੀ ਸੱਤਪਾਲ ਦੀ ਅੱਗ ਨਾਲ ਝੁਲਸ ਕੇ ਮੌਤ ਹੋ ਗਈ ਸੀ।

ਇਸ ਘਟਨਾ ਤੋਂ ਬਾਅਦ ਕਸਬਾ ਨਿਵਾਸੀਆਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਿਚਕਾਰ ਹੋਏ ਲਿਖਤੀ ਇਕਰਾਰਨਾਮੇ ਤੋਂ ਬਾਅਦ ਹੀ ਬੱਚਿਆਂ ਦੀਆਂ ਮ੍ਰਿਤਕ ਦੇਹਾ ਦਾ ਸਿਵਲ ਹਸਪਤਾਲ ਸੰਗਰੂਰ ਵਿਖੇਂ ਡਾਕਟਰਾਂ ਦੇ ਪੈਨਲ ਵੱਲੋਂ ਪੋਸਟ ਮਾਰਟਮ ਕੀਤਾ ਗਿਆ ਸੀ। ]

ਮ੍ਰਿਤਕ ਬੱਚਿਆ ਦੀਆਂ ਮ੍ਰਿਤਕ ਦੇਹਾ ਲੈ ਕੇ ਅੱਜ ਸਵੇਰ ਸਮੇਂ ਪੁਲਿਸ ਅਧਿਕਾਰੀ ਰਾਮ ਬਾਗ ਵਿੱਚ ਪਹੁੰਚੇ ਤਾਂ ਸਮੁੱਚਾ ਮਾਹੌਲ ਗਮਗੀਨ ਹੋ ਗਿਆ। ਇਸ ਸਮੇਂ ਮ੍ਰਿਤਕ ਬੱਚਿਆਂ ਦੇ ਮਾਪੇ, ਪਰਿਵਾਰਕ ਮੈਂਬਰ ਅਤੇ ਹਾਜ਼ਰ ਕਸਬਾ ਨਿਵਾਸੀ ਧਾਹਾਂ ਮਾਰ-ਮਾਰ ਕੇ ਰੋ ਰਹੇ ਸਨ। ਇਸ ਮੌਕੇ ਐੱਸ.ਜੀ.ਪੀ.ਸੀ. ਦੇ ਗੋਬਿੰਦ ਸਿੰਘ ਲੌਂਗੋਵਾਲ, ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ, ਹਰਮਨਦੇਵ ਬਾਜਵਾ ਤੋ ਇਲਾਵਾ ਐਸ.ਡੀ.ਐਮ. ਬਬਲਜੀਤ ਸਿੰਘ, ਨਾਇਬ ਤਹਿਸੀਲਦਾਰ ਊਸ਼ਾ ਰਾਣੀ, ਡੀ.ਐਸ.ਪੀ. ਸੁਖਚਰਨ ਸਿੰਘ ਅਤੇ ਥਾਣਾ ਮੁੱਖੀ ਬਲਵੰਤ ਸਿੰਘ ਵੀ ਪਹੁੰਚੇ ਹੋਏ ਸਨ।

ਧਾਰਮਿਕ ਚਿੰਨ੍ਹਾਂ ਤੋਂ ਹੀ ਮ੍ਰਿਤਕ ਦੀ ਪਹਿਚਾਣ ਹੋ ਸਕੀ ਵੈਨ ਹਾਦਸੇ ਵਿੱਚ ਮਾਰੇ ਗਏ ਇਨ੍ਹਾਂ ਬੱਚਿਆਂ ਨੂੰ ਅੱਗ ਨੇ ਐਨਾਂ ਬੁਰੀ ਤਰ੍ਹਾਂ ਨਾਲ ਝੁਲਸਾ ਦਿੱਤਾ ਸੀ ਕਿ ਇਨ੍ਹਾਂ ਦੀ ਪਹਿਚਾਣ ਮੁਸ਼ਕਿਲ ਨਾਲ ਹੋਈ। ਮਾਰੇ ਗਏ ਬੱਚਿਆਂ ਵਿੱਚ ਇੱਕ ਲੜਕਾ ਅਤੇ ਤਿੰਨ ਲੜਕੀਆਂ ਸਨ ਜਿਨ੍ਹਾਂ ਵਿੱਚੋਂ ਹਿੰਦੂ ਪਰਿਵਾਰ ਨਾਲ ਸਬੰਧਤ ਲੜਕੀ ਆਰਾਧਿਆ ਦੇ ਹੱਥ ਵਿਚ ਹਿੰਦੂ ਧਰਮ ਨਾਲ ਸਬੰਧਤ ਪਾਏ ਗਏ ਕੜੇ ਨਾਲ ਹੋ ਸਕੀ ਜਦੋਂਕਿ ਲੜਕਾ ਇੱਕ ਹੋਣ ਕਰਕੇ ਉਸ ਦੀ ਪਹਿਚਾਣ ਹੋ ਗਈ

ਜਦੋਂਕਿ ਦੂਜੀਆਂ ਲੜਕੀਆਂ ਦੀ ਪਹਿਚਾਣ ਉਨ੍ਹਾਂ ਦੀ ਉਮਰ ਨਾਲ ਹੀ ਹੋ ਸਕੀ। ਅੰਤਿਮ ਸੰਸਕਾਰ ਸਮੇਂ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀ ਰਹੇ ਗੈਰ ਹਾਜ਼ਰ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੂਪਿੰਦਰ ਸਿੰਘ ਲੌਂਗੋਵਾਲ, ਤਰਕਸ਼ੀਲ ਆਗੂ ਮਾਸਟਰ ਬਲਵੀਰ ਚੰਦ ਅਤੇ ਜੁਝਾਰ ਸਿੰਘ ਨੇ ਕਿਹਾ ਕਿ ਬੀਤੇ ਦਿਨ ਵਾਪਰੀ ਘਟਨਾ ਤੋਂ ਬਾਅਦ ਜਦੋਂ ਤੱਕ ਪ੍ਰਸ਼ਾਸ਼ਨ ਅਤੇ ਇਲਾਕਾ ਨਿਵਾਸੀਆਂ ਵਿਚਕਾਰ ਲਿਖਤਨਾਮਾ ਨਹੀਂ ਹੋਇਆ ਉਦੋ ਤੱਕ ਤਾਂ ਸਮੁੱਚੇ ਪ੍ਰਸ਼ਾਸ਼ਨਿਕ ਅਧਿਕਾਰੀ ਇੱਥੇ ਹਾਜ਼ਰ ਸਨ

ਪਰ ਅੱਜ ਜਦੋਂ ਸਮੁੱਚੇ ਪ੍ਰਸ਼ਾਸ਼ਨ ਦਾ ਇੱਥੇ ਹਾਜ਼ਰ ਹੋਣਾ ਲਾਜਮੀ ਸੀ ਤਾਂ ਕੋਈ ਵੀ ਉੱਚ ਅਧਿਕਾਰੀ ਇਥੇ ਨਹੀਂ ਆਇਆ ਜਿਸ ਕਾਰਨ ਸਮੁੱਚੇ ਲੋਕਾਂ ਵਿਚ ਰੋਸ ਹੈ। ਐਸ.ਜੀ.ਪੀ.ਸੀ. ਵੱਲੋਂ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ 1-1 ਲੱਖ ਵੈਨ ਹਾਦਸੇ ਵਿਚ ਮਾਰੇ ਗਏ ਬੱਚਿਆਂ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਐਲਾਨ ਕੀਤਾ ਕਿ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ ਸ਼੍ਰੌਮਣੀ ਕਮੇਟੀ ਵੱਲੋਂ ਇੱਕ-ਇੱਕ ਲੱਖ ਰੁਪਏ ਦਿੱਤੇ ਜਾਣਗੇ।

ਪੀੜਤ ਪਰਿਵਾਰਾਂ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ ਸਿਆਸੀ ਆਗੂ

ਮ੍ਰਿਤਕ ਬੱਚਿਆਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਆਗੂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਜਿਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਐੱਸ.ਜੀ.ਪੀ,ਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ , ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ, ਹਰਮਨਦੇਵ ਬਾਜਵਾ, ਮਾਰਕੀਟ ਕਮੇਟੀ ਚੀਮਾ ਦੇ ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ, ਨਗਰ ਕੌਂਸਲ ਲੌਂਗੋਵਾਲ ਦੇ ਸਾਬਕਾ ਪ੍ਰਧਾਨ ਸੂਬੇਦਾਰ ਮੇਲਾ ਸਿੰਘ, ਸਾਬਕਾ ਮੀਤ ਪ੍ਰਧਾਨ ਬੁੱਧ ਰਾਮ ਗਰਗ, ਕਾਂਗਰਸ ਦੇ ਸਿਟੀ ਪ੍ਰਧਾਨ ਵਿਜੈ ਗੋਇਲ, ਬਬਲੂ ਸਿੰਗਲਾ, ਪਿੰਡ ਮੰਡੇਰ ਖੁਰਦ ਦੇ ਸਰਪੰਚ ਭੋਲਾ ਪ੍ਰਧਾਨ ਨੇ ਵੀ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।