ਮੌਕੇ ‘ਤੇ ਮੌਜ਼ੂਦ ਲੋਕਾਂ ਨੇ ਹਸਪਤਾਲ ਸਟਾਫ਼ ‘ਤੇ ਜਖ਼ਮੀਆਂ ਦੀ ਸੰਭਾਲ ਨਾ ਕਰਨ ਦੇ ਲਾਏ ਦੋਸ਼
ਹਸਪਤਾਲ ਸਟਾਫ਼ ਵੱਲੋਂ ਮੌਕੇ ‘ਤੇ ਮੱਲ੍ਹਮ ਪੱਟੀ ਨਾ ਕਰਨ ‘ਤੇ ਲੋਕਾਂ ਨੇ ਕੋਸਿਆ
ਭਦੌੜ,(ਗੁਰਬਿੰਦਰ ਸਿੰਘ) ਇੱਕ ਸੀਡੀ ਡੀਲਕਸ ਮੋਟਰਸਾਈਕਲ ਤੇ ਐਕਟਿਵਾ ਦੀ ਟੱਕਰ ‘ਚ ਚਾਰ ਜਣੇ ਜ਼ਖਮੀ ਹੋਣ ਅਤੇ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈਜਾਣਕਾਰੀ ਅਨੁਸਾਰ ਭਦੌੜ ਨੇੜਲੇ ਪਿੰਡ ਤਲਵੰਡੀ ਤੋਂ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਭਦੌੜ ਵੱਲ ਨੂੰ ਤਕਰੀਬਨ 8.30 ਵਜੇ ਆ ਰਹੇ ਸਨ ਜਿਸ ਨੂੰ ਕਿ ਸੱਤਪਾਲ ਸਿੰਘ ਪੁੱਤਰ ਹਾਜਰ ਸਿੰਘ ਚਲਾ ਰਿਹਾ ਸੀ ਅਤੇ ਖੜਕ ਸਿੰਘ ਵਾਲਾ ਨੇੜੇ ਬੀੜ ਕੋਲ ਭਦੌੜ ਤੋਂ ਤਲਵੰਡੀ ਨੂੰ ਜਾ ਰਹੀ ਐਕਟਿਵਾ ਨਾਲ ਟਕਰਾ ਗਿਆ ਜਿਸ ਉਪਰੰਤ ਸੱਤਪਾਲ ਸਿੰਘ ਪੁੱਤਰ ਹਾਜ਼ਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜੋ ਕਿ ਆਪਣੇ ਪੰਜ ਛੋਟੇ ਭੈਣ ਭਰਾਵਾਂ ਤੇ ਮਾਂ ਨੂੰ ਇਕੱਲਾ ਮਿਹਨਤ ਮਜ਼ਦੂਰੀ ਕਰਕੇ ਪਾਲ ਰਿਹਾ ਸੀ
ਉਸ ਦੇ ਨਾਲ ਬੈਠੇ ਧਰਮਪ੍ਰੀਤ ਸਿੰਘ ਪੁੱਤਰ ਭੋਲੂ ਸਿੰਘ ਅਤੇ ਧਰਮਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਅਤੇ ਐਕਟਿਵਾ ਚਲਾ ਰਹੀਆਂ ਨੀਤੂ ਪੁੱਤਰੀ ਚਮਕੌਰ ਸਿੰਘ ਅਤੇ ਅਮਨਜੋਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਜੋ ਕਿ ਭਦੌੜ ਤੋਂ ਟਿਊਸ਼ਨ ਪੜ੍ਹ ਕੇ ਤਲਵੰਡੀ ਵੱਲ ਨੂੰ ਜਾ ਰਹੀਆਂ ਸਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਭਦੌੜ ਵਿਖੇ ਇਲਾਜ ਲਈ ਲਿਆਂਦਾ ਗਿਆ ਮੌਕੇ ‘ਤੇ ਹਾਜ਼ਰ ਲੋਕਾਂ ਨੇ ਹਸਪਤਾਲ ਸਟਾਫ਼ ‘ਤੇ ਦੋਸ਼ ਲਾਇਆ ਕਿ ਘੰਟੇ ਤੱਕ ਕੋਈ ਵੀ ਡਾਕਟਰ ਨੇ ਜ਼ਖਮੀਆਂ ਨੂੰ ਮੱਲਮ ਪੱਟੀ ਨਹੀਂ ਕੀਤੀ ਉਨ੍ਹਾਂ ਕਿਹਾ ਕਿ ਤਕਰੀਬਨ ਘੰਟੇ ਬਾਅਦ ਦਿਨ ਦੀ ਡਿਊਟੀ ਵਾਲੇ ਡਾਕਟਰ ਨੇ ਆ ਕੇ ਐਮਰਜੈਂਸੀ ਸੇਵਾਵਾਂ ਦੀ ਸਹੂਲਤ ਨਾ ਹੋਣ ‘ਤੇ ਜ਼ਖਮੀਆਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਜਿਸ ‘ਤੇ ਹਾਜ਼ਰ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਜੰਮ ਕੇ ਕੋਸਿਆ ਅਤੇ ਸਰਕਾਰ ਅਤੇ ਸਿਹਤ ਵਿਭਾਗ ਵਿਰੁੱਧ ਗੁੱਸਾ ਜ਼ਾਹਿਰ ਕੀਤਾ
ਇਸ ਸਬੰਧੀ ਜਦੋਂ ਡਾਕਟਰ ਸਤਵੰਤ ਬਾਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਖੇ ਮੈਂ ਅਤੇ ਐੱਸਐੱਮਓ ਪ੍ਰਵੇਜ਼ ਹੀ ਹਨ ਤੇ ਰਾਤ ਦੀ ਡਿਊਟੀ ਵਾਲਾ ਕੋਈ ਵੀ ਹਸਪਤਾਲ ਵਿੱਚ ਡਾਕਟਰ ਮੌਜ਼ੂਦ ਨਹੀਂ ਹੈ ਅੱਜ ਜੋ ਇਹ ਐਕਸੀਡੈਂਟ ਹੋਇਆ ਹੈ ਇਸ ਵਿੱਚ ਸੱਤਪਾਲ ਸਿੰਘ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਚਾਰ ਜ਼ਖ਼ਮੀ ਜੋ ਹਸਪਤਾਲ ਆਏ ਸਨ ਉਨ੍ਹਾਂ ਵਿੱਚੋਂ ਦੋ ਲੜਕਿਆਂ ਦੇ ਸਿਰ ਵਿੱਚ ਸੱਟਾਂ ਸਨ ਅਤੇ ਭਦੌੜ ਵਿਖੇ ਸਕੈਨ ਵਗ਼ੈਰਾ ਦਾ ਕੋਈ ਵੀ ਪ੍ਰਬੰਧ ਨਹੀਂ ਜਿਸ ਕਾਰਨ ਉਨ੍ਹਾਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ
ਥਾਣਾ ਭਦੌੜ ਦੇ ਏ ਐੱਸ ਆਈ ਮੱਘਰ ਸਿੰਘ ਨੇ ਇਸ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਭਦੌੜ ਦੇ ਤਲਵੰਡੀ ਰੋਡ ‘ਤੇ ਇੱਕ ਮੋਟਰਸਾਈਕਲ ਪੀ ਬੀ 10 ਈ ਆਰ 5202 ਅਤੇ ਐਕਟਿਵਾ ਪੀ ਬੀ 32 ਵੀ 4126 ਦਾ ਐਕਸੀਡੈਂਟ ਹੋਇਆ ਹੈ ਪੁਲੀਸ ਵੱਲੋਂ ਮ੍ਰਿਤਕ ਦੀ ਮਾਤਾ ਅਮਰਜੀਤ ਕੌਰ ਦੇ ਬਿਆਨਾਂ ਤੇ 174 ਦੀ ਕਾਰਵਾਈ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।