ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home ਸੂਬੇ ਸੜਕ ਹਾਦਸੇ ’ਚ ...

    ਸੜਕ ਹਾਦਸੇ ’ਚ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

    Road-accident-696x398

    ਸੜਕ ਹਾਦਸੇ ’ਚ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

    (ਸੰਨੀ ਕਥੂਰੀਆ) ਪਾਣੀਪਤ। ਉੱਤਰ ਪ੍ਰਦੇਸ਼ ਤੋਂ ਹਰਿਆਣਾ ਦੇ ਕੈਥਲ ਜਾ ਰਹੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਸ਼ੁੱਕਰਵਾਰ ਸਵੇਰੇ ਸੜਕ ਹਾਦਸੇ ’ਚ ਮੌਤ ਹੋ ਗਈ। ਪਰਿਵਾਰਕ ਮੈਂਬਰ ਬੇਟੀ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਕੈਥਲ ਜਾ ਰਹੇ ਸਨ। ਪੁਲਿਸ ਦੇ ਅਨੁਸਾਰ ਹਾਦਸਾ ਸਵੇਰੇ 5 ਵਜੇ ਦੇ ਕਰੀਬ ਪੁਲਿਸ ਲਾਇੰਸ ਦੇ ਨੇੜੇ ਵਾਪਰਿਆ, ਜਿਸ ’ਚ ਟਰੱਕ ਨੇ ਓਵਰਟੇਕ ਕਰਨ ਦੇ ਚੱਕਰ ’ਚ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ।

    ਪੀੜਤ ਦਇਆਨੰਦ ਨੇ ਦੱਸਿਆ ਕਿ ਉਨਾਂ ਕੈਥਲ ’ਚ ਵਿਆਹੀ ਆਪਣੀ ਬੇਟੀ ਬਿਮਲਾ ਦੀ ਮੌਤ ਦੀ ਖਬਰ ਕੱਲ ਦੇਰ ਰਾਤ ਮਿਲੀ ਸੀ ਤੇ ਉਹ ਕੈਥਲ ਜਾ ਰਹੇ ਸਨ। ਹਾਦਸੇ ’ਚ ਉਨਾਂ ਦੇ ਤਿੰਨ ਪੁੱਤਰ ਨਵਾਬ (40), ਰਮੇਸ਼ (28) ਤੇ ਰਮੇਸ਼ (35) ਤੇ 6 ਸਾਲਾ ਪੋਤਰਾ ਪ੍ਰਿਆਂਸ਼ੂ ਦੀ ਮੌਤ ਹੋ ਗਈ। ਹਾਦਸੇ ’ਚ ਮਮਤਾ (35), ਨੀਲਮ (32) ਤੇ ਕਾਰ ਡਰਾਈਵਰ ਜਖਮੀ ਹੋ ਗਏ। ਪੁਲਿਸ ਦੇ ਅਨੁਸਾਰ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here