ਮੋਗਾ ਨੇੜੇ ਸੜਕ ਹਾਦਸੇ ਵਿੱਚ 4 ਮੌਤਾਂ

 Dead Road Accident, Moga

ਮੋਗਾ (ਸੱਚ ਕਹੂੰ ਨਿਊਜ਼)। ਸਥਾਨਕ ਸ਼ਹਿਰ ਨੇੜੇ ਇੱਕ ਟਰੱਕ ਅਤੇ ਨਿੱਜੀ ਕੰਪਨੀ ਦੀ ਬੱਸ ਦਰਮਿਆਨ ਹੋਏ ਦਰਦਨਾਕ ਹਾਦਸੇ ਵਿੱਚ ਚਾਰ ਜਣਿਆਂ ਦੀ ਮੌਤ ਦਾ ਸਮਾਚਾਰ ਹੈ। ਇਹ ਬੱਸ ਜੈਪੁਰ (ਰਾਜਸਥਾਨ) ਤੋਂ ਚੱਲ ਕੇ ਜਲੰਧਰ ਜਾ ਰਹੀ ਸੀ। ਮ੍ਰਿਤਕਾਂ ‘ਚ ਬੱਸ ਦਾ ਡਰਾਈਵਰ ਤੇ ਕੰਡਕਟਰ ਸ਼ਾਮਲ ਹਨ, ਜਦੋਂਕਿ 17 ਜਣੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।। ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਸਿੰਘਾਵਾਲਾ ਨੇੜੇ ਤੇਜ਼ ਰਫਤਾਰ ਆ ਰਹੀ ਬੱਸ ਅਤੇ ਅੱਗੇ ਜਾ ਰਹੇ ਟਰੱਕ ਦਰਮਿਆਨ ਟੱਕਰ ਹੋ ਗਈ। ਚਸ਼ਮਦੀਦਾਂ ਅਨੁਸਾਰ ਬੱਸ ਦੀ ਸਪੀਡ 100 ਤੋਂ ਵੀ ਵੱਧ ਹੋਵੇਗੀ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ। ਕਈ ਸਵਾਰੀਆਂ ਦੇ ਅੰਗ  ਖਿੱਲਰੇ ਹੋਏ ਨਜ਼ਰ ਆਏ। ਸੂਤਰਾਂ ਅਨੁਸਾਰ  ਇਸ ਬੱਸ ‘ਚ ਫੌਜ ਦੇ ਜ਼ਿਆਦਾਤਰ ਜਵਾਨ ਵੀ ਸਵਾਰ ਸਨ, ਜੋ ਜੈਪੁਰ ਤੋਂ ਜੰਮੂ ਆਪਣੀ ਡਿਊਟੀ ਲਈ ਜਾ ਰਹੇ ਸਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Road Accident)

LEAVE A REPLY

Please enter your comment!
Please enter your name here