ਫੇਸਬੁੱਕ ’ਤੇ ਲਾਈਵ ਸਨ ਚਾਰੇ ਨੌਜਾਵਾਨ (Road Accident)
(ਸੱਚ ਕਹੂੰ ਨਿਊਜ਼) ਸੁਲਤਾਨਪੁਰ। ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਪਾਰੀ ਹੈ। (Road Accident) ਚਾਰ ਦੋਸਤਾਂ ਨੇ ਫੇਸਬੁੱਕ ’ਤੇ ਲਾਈਵ ਹੋ ਕੇ 230 ਕਿਲੋਮੀਟਰ ਦੀ ਸਪੀਡ ’ਤੇ ਬੀਐਮਡਬਲਿਊ ਕਾਰ ਭਜਾ ਕੇ ਕੰਟੇਨਰ ’ਚ ਜਾ ਠੋਕੀ, ਜਿਸ ਨਾਲ ਚਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਨੇੜੇ ਵਾਪਰਿਆ। ਸੜਕ ਹਾਦਸੇ ਦੇ ਸਮੇਂ ਬੀਐਮਡਬਲਯੂ ਦੀ ਰਫ਼ਤਾਰ 230 ਕਿਲੋਮੀਟਰ ਪ੍ਰਤੀ ਘੰਟਾ ਸੀ ਅਤੇ ਇਹ ਚਾਰੇ ਨੌਜਵਾਨ ਫੇਸਬੁੱਕ ‘ਤੇ ਲਾਈਵ ਸਨ।
ਇਹ ਵੀ ਪੜ੍ਹੋ : ਭਾਰਤ ਨੇ ਸੱਤਵੀਂ ਵਾਰ ਮਹਿਲਾ ਏਸ਼ੀਆ ਕੱਪ ਦੀ ਟਰਾਫੀ ’ਤੇ ਕੀਤਾ ਕਬਜ਼ਾ
ਕੈਮਰਾ ਸਪੀਡੋਮੀਟਰ ‘ਤੇ ਫੋਕਸ ਹੈ। ਇੱਕ ਨੌਜਵਾਨ ਕਹਿ ਰਿਹਾ ਹੈ, ਚਾਰੇ ਇਕੱਠੇ ਮਰਾਂਗੇ। ਉਦੋਂ ਇਕਦਮ ਕਾਰ ਕੰਟੇਨਰ ਨਾਲ ਟਕਰਾ ਜਾਂਦੀ ਹੈ ਤੇ ਕਾਰ ਦੇ ਪਰਖੱਚੇ ਉੱਡੇ ਜਾਂਦੇ ਹਨ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ‘ਚ ਸਵਾਰ ਚਾਰੇ ਵਿਅਕਤੀ ਅਤੇ BMW ਦਾ ਇੰਜਣ ਦੂਰ ਜਾ ਡਿੱਗੇ। ਇੱਕ ਨੌਜਵਾਨ ਦਾ ਸਿਰ ਅਤੇ ਹੱਥ ਕਰੀਬ 20-30 ਮੀਟਰ ਦੀ ਦੂਰੀ ਤੋਂ ਮਿਲੇ ਹਨ। ਕਾਰ ਦੇ ਪਰਖਚੇ ਉੱਡ ਗਏ ।
ਇਸ ਦੇ ਟੁਕੜੇ ਬੋਰੀਆਂ ਵਿੱਚ ਭਰ ਕੇ ਲਿਜਾਣੇ ਪਏ। ਮ੍ਰਿਤਕਾਂ ਦੀ ਪਛਾਣ ਬਿਹਾਰ ਦੇ ਰੋਹਤਾਸ ਦਾ ਰਹਿਣ ਵਾਲਾ ਡਾਕਟਰ ਆਨੰਦ ਕੁਮਾਰ, ਉਸ ਦਾ ਚਚੇਰਾ ਭਰਾ ਇੰਜਨੀਅਰ ਦੀਪਕ ਆਨੰਦ ਵਾਸੀ ਝਾਰਖੰਡ, ਦੋਸਤ ਅਖਿਲੇਸ਼ ਸਿੰਘ ਅਤੇ ਭੋਲਾ ਕੁਸ਼ਵਾਹਾ ਵਜੋਂ ਹੋਈ ਹੈ। ਕਾਰ ਭੋਲਾ ਚਲਾ ਰਿਹਾ ਸੀ। ਇਸ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ