ਪਿੰਡ ਪੱਖੋ ਕਲਾਂ ਲਾਗੇ ਲੁੱਟ-ਖੋਹ ਕਰਨ ਦੀ ਤਾਕ ‘ਚ ਸੀ ਗਿਰੋਹ
ਜਸਵੀਰ ਸਿੰਘ/ਬਰਨਾਲਾ। ਬਰਨਾਲਾ ਪੁਲਿਸ ਨੇ ਅਸਲੇ ਦੀ ਨੋਕ ‘ਤੇ ਗੱਡੀਆਂ ਖੋਹਣ, ਠੇਕੇ ਤੇ ਪੈਟਰੋਲ ਪੰਪਾਂ ਤੋਂ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦੇ 4 ਮੈਂਬਰਾਂ ਨੂੰ 1 ਪਿਸਤੌਲ 32 ਬੋਰ ਤੇ 5 ਜਿੰਦਾ ਕਾਰਤੂਸ, 30 ਬੋਰ ਪਿਸਟਲ ਅਤੇ 2 ਜਿੰਦਾ ਕਾਰਤੂਸ, 30 ਬੋਰ ਦੇ 3 ਖੋਲ ਕਾਰਤੂਸ ਜਿੰਦਾ ਅਤੇ 32 ਬੋਰ ਦੇ 3 ਕਾਰਤੂਸਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਕਾਬੂ ਮੁਲਜ਼ਮ ਜ਼ਾਅਲੀ ਨੰਬਰ ਲੱਗੀ ਸਕੌਡਾ ਗੱਡੀ ‘ਚ ਸਵਾਰ ਹੋ ਕੇ ਪਿੰਡ ਪੱਖੋ ਕਲਾਂ ਲਾਗੇ ਲੁੱਟ-ਖੋਹ ਕਰਨ ਦੀ ਤਾਕ ‘ਚ ਸਨ ਜਿੱਥੇ ਪੁਲਿਸ ਤੇ ਉਕਤ ਗਿਰੋਹ ਵਿਚਕਾਰ ਫਾਇਰਿੰਗ ਹੋਈ ਜਿਸ ਦੌਰਾਨ ਗਿਰੋਹ ਦਾ ਇੱਕ ਮੈਂਬਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਅਨੁਸਾਰ ਕਾਬੂ ਮੁਲਜ਼ਮਾਂ ਖਿਲਾਫ਼ ਵੱਖ-ਵੱਖ ਥਾਵਾਂ ‘ਤੇ ਪਹਿਲਾਂ ਵੀ ਕਈ ਗੰਭੀਰ ਮਾਮਲੇ ਦਰਜ਼ ਹਨ।
ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਪੱਖੋ ਕਲਾਂ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਬਰਨਾਲਾ ਸਾਈਡ ਤੋਂ ਆ ਰਹੀ ਇੱਕ ਸਕੌਡਾ ਕਾਰ ਨੰਬਰ ਐਚਆਰ-26- ਸੀਜੀ- 2816 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਸਕੌਡਾ ਸਵਾਰਾਂ ਨੇ ਕਾਰ ਹੌਲੀ ਕਰਕੇ ਪੁਲਿਸ ਨੂੰ ਮਾਰ ਦੇਣ ਦੀ ਨੀਅਤ ਨਾਲ ਪੁਲਿਸ Àੁੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੇ ਜਵਾਬ ‘ਚ ਪੁਲਿਸ ਨੇ ਵੀ ਉਕਤ ਸਕੌਡਾ ਕਾਰ ਸਵਾਰਾਂ ‘ਤੇ ਫਾਇਰਿੰਗ ਕੀਤੀ ਤਾਂ ਸਕੌਡਾ ਕਾਰ ਸਵਾਰਾਂ ਨੇ ਕਾਰ ਰੋਕ ਲਈ ਜਿਸ ਵਿੱਚੋਂ ਤਿੰਨ ਸਵਾਰਾਂ ਦੇ Àੁੱਤਰਦਿਆਂ ਹੀ ਦੂਸਰੇ ਕਾਰ ਸਵਾਰਾਂ ਨੇ ਗੱਡੀ ਪਿੰਡ ਅਕਲੀਆ ਵੱਲ ਨੂੰ ਭਜਾ ਲਈ, ਜਿਨ੍ਹਾਂ ਦਾ ਪਿੱਛਾ ਕਰਨ ਲਈ ਸ. ਬ. ਗੁਰਬਚਨ ਸਿੰਘ ਨੂੰ ਭੇਜਿਆ ਗਿਆ।
ਬਲਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਤਿੰਨੋਂ ਵਿਅਕਤੀਆਂ ਨੂੰ ਕਾਬੂ ਕਰਦਿਆਂ ਲਵਜੀਤ ਸਿੰਘ ਉਰਫ਼ ਲਵੀ ਵਾਸੀ ਖੱਖ (ਜ਼ਿਲ੍ਹਾ ਤਰਨਤਾਰਨ) ਪਾਸੋਂ 32 ਬੋਰ ਪਿਸਟਲ ਸਮੇਤ 4 ਜਿੰਦਾ ਕਾਰਤੂਸ ਅਤੇ ਅਮਰਵੀਰ ਸਿੰਘ ਉਰਫ਼ ਮਿੰਟਾ ਵਾਸੀ ਗੁਰਸੇਵਕ ਨਗਰ, ਬਰਨਾਲਾ ਪਾਸੋਂ 315 ਬੋਰ ਪਿਸਟਲ ਸਮੇਤ 1 ਖੋਲ ਕਾਰਤੂਸ ਬਰਾਮਦ ਕੀਤਾ। ਇਸ ਦੌਰਾਨ ਜੋਨੀ ਵਾਸੀ ਹੁਸ਼ਿਆਰਪੁਰ ਮੌਕੇ ਤੋਂ ਭੱਜਣ ‘ਚ ਸਫ਼ਲ ਹੋ ਗਿਆ। ਉਨ੍ਹਾਂ ਦੱਸਿਆ ਕਿ ਸਕੌਡਾ ਕਾਰ ‘ਚ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਪਰਵਿੰਦਰ ਸਿੰਘ ਗੱਗੂ ਵਾਸੀ ਸਾਧੋਹੇੜੀ ਨੂੰ ਇੱਕ 32 ਬੋਰ ਪਿਸਤੌਲ ਅਤੇ 5 ਜਿੰਦਾ ਕਾਰਤੂਸ ਤੇ ਮੁਨੀਸ਼ ਪ੍ਰਭਾਕਰ ਉਰਫ਼ ਮਨੀ ਵਾਸੀ ਬਰਨਾਲਾ ਨੂੰ 30 ਬੋਰ ਪਿਸਟਲ ਅਤੇ 2 ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ।
ਇਸ ਤੋਂ ਇਲਾਵਾ ਕਾਰ ਵਿੱਚੋਂ 30 ਬੋਰ 3 ਖੋਲ ਕਾਰਤੂਸ ਅਤੇ 32 ਬੋਰ ਦੇ 3 ਖੋਲ ਕਾਰਤੂਸ ਵੀ ਮਿਲੇ। ਪੁਲਿਸ ਮੁਖੀ ਨੇ ਦੱਸਿਆ ਕਿ ਸਕੌਡਾ ਕਾਰ ਦੇ ਡੈਸ਼ਬੋਰਡ ਵਿੱਚੋਂ ਮਿਲੀ ਆਰ ਸੀ ਤਹਿਤ ਸਕੌਡਾ ਕਾਰ ਦਾ ਅਸਲ ਨੰਬਰ ਪੀਬੀ-11- ਯੂ-0071 ਹੈ ਜਦਕਿ ਸਕੌਡਾ ਕਾਰ ਉੱਪਰ ਐਚਆਰ-26- ਸੀਜੀ-2816 ਜ਼ਾਅਲੀ ਲਗਾਇਆ ਹੋਇਆ ਸੀ। ਜਿਨ੍ਹਾਂ ਖਿਲਾਫ਼ ਥਾਣਾ ਰੂੜੇਕੇ ਕਲਾਂ ਵਿਖੇ ਦਰਜ਼ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।