Rajasthan News: ਦਰਦਨਾਕ ਹਾਦਸਾ: ਘਰੋਂ ਖੇਡਣ ਨਿਕਲੇ 4 ਬੱਚਿਆਂ ਦੀ ਤਲਾਅ ’ਚ ਡੁੱਬਣ ਕਾਰਨ ਮੌਤ

SDRF ਨੇ ਡੂੰਘੀ ਦਲਦਲ ’ਚ ਫਸੀਆਂ ਹੋਈਆਂ ਲਾਸ਼ਾਂ ਕੱਢੀਆਂ ਬਾਹਰ

  • ਚਾਰ ਬੱਚਿਆਂ ਦੀ ਮੌਤ ਨਾਲ ਪਿੰਚ ’ਚ ਹਫੜਾ-ਦਫੜੀ | Rajasthan News

Rajasthan News: ਮਕਰਾਨਾ (ਸੱਚ ਕਹੂੰ ਨਿਊਜ਼)। ਘਰੋਂ ਬਾਹਰ ਖੇਡਣ ਲਈ ਨਿਕਲੇ 4 ਬੱਚਿਆਂ ਦੀ ਤਲਾਅ ’ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਸਾਰੇ ਨਹਾਉਣ ਲਈ ਤਲਾਅ ’ਚ ਉੱਤਰੇ ਸਨ। ਕੋਈ ਵੀ ਤੈਰਨਾ ਨਹੀਂ ਜਾਣਦਾ ਸੀ। ਤਲਾਸ਼ ਕਰ ਰਹੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਦੀ ਸੂਚਨਾ ’ਤੇ ਪੁਲਿਸ-ਪ੍ਰਸ਼ਾਸਨ ਨੇ ਤਲਾਅ ’ਚ ਸਰਚ ਆਪ੍ਰੇਸ਼ਨ ਚਲਾਇਆ। ਇਸ ਤੋਂ ਬਾਅਦ ਚਾਰਾਂ ਦੀਆਂ ਲਾਸ਼ਾਂ ਤਲਾਅ ਦੀ ਡੂੰਘੀ ਦਲਦਲ ’ਚ ਫਸੀਆਂ ਹੋਈਆਂ ਮਿਲੀਆਂ। ਮਾਮਲਾ ਡੀਡਵਾਨਾ-ਕੁਚਾਮਨ ਜ਼ਿਲ੍ਹੇ ਦੇ ਕੇਰਾਪ ਪਿੰਡ ਦਾ ਹੈ। ਘਟਨਾ ਐਤਵਾਰ ਸ਼ਾਮ ਕਰੀਬ 5 ਵਜੇ ਹੋਈ ਹੈ। ਖੁਨਖੂਨਾ ਦੇ ਐੱਸਐੱਚਓ ਦੇਵੀਲਾਲ ਨੇ ਦੱਸਿਆ। Rajasthan News

Read This : Rajasthan News : ਵੱਡੀ ਵਾਰਦਾਤ, ਪੁਲਿਸ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼

ਕਿ ਕੇਰਾਪ ਪਿੰਡ ਦੇ ਭੂਪੇਸ਼ (13), ਪੁੱਤਰ ਕਾਸ਼ੀਰਾਮ ਲੋਹਾਰ, ਸਾਹਿਲ ਖਾਨ (14), ਪੁੱਤਰ ਸੰਜੇ ਖਾਨ, ਸ਼ਿਵਰਾਜ (14) ਪੁੱਤਰ ਗਿਰਧਾਰੀ ਲੋਹਾਰ, ਵਿਸ਼ਾਲ ਢਾਕਾ (14) ਪੁੱਤਰ ਬਲਦੇਵ ਰਾਮ ਜਾਟ ਐਤਵਾਰ ਸ਼ਾਮ 4:30 ਵਜੇ ਇੱਕਠੇ ਕਰੋਂ ਬਾਹਰ ਖੇਡਣ ਲਈ ਨਿਕਲੇ ਸਨ। ਚਾਰੇ ਬੱਚੇ ਦੇਰ ਸ਼ਾਮ ਤੱਕ ਘਰ ਵਾਪਸ ਨਹੀਂ ਪਰਤੇ ਤਾਂ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਚਿੰਤਾ ਹੋਈ। ਆਸ-ਪਾਸ ਬੱਚਿਆਂ ਦੀ ਤਲਾਸ਼ ਕੀਤੀ ਗਈ। ਜਾਣਕਾਰੀ ਮਿਲੀ ਕਿ ਬੱਚੇ ਤਲਾਅ ਕਿਨਾਰੇ ਖੇਡਣ ਲਈ ਗਏ ਸਨ। ਇਸ ’ਤੇ ਰਾਤ ਨੂੰ ਤਲਾਅ ਕਿਨਾਰੇ ਪਹੁੰਚੇ ਤਾਂ ਚਾਰੇ ਬੱਚਿਆਂ ਦੀਆਂ ਚੱਪਲਾਂ ਤਲਾਅ ਕਿਨਾਰੇ ਪਈਆਂ ਮਿਲੀਆਂ। ਬੱਚੇ ਕਿਤੇ ਨਜ਼ਰ ਨਹੀਂ ਆਏ। Rajasthan News

ਦੋ ਬੱਚਿਆਂ ਦੀਆਂ ਲਾਸ਼ਾਂ ਪਿੰਡ ਵਾਸੀਆਂ ਨੇ ਕੱਢੀਆਂ | Rajasthan News

SHO ਦੇਵੀਲਾਲ ਨੇ ਦੱਸਿਆ ਕਿ ਰਾਤ ਕਰੀਬ 9:20 ਵਜੇ ਪਿੰਡ ਵਾਸੀਆਂ ਨੇ ਹਾਦਸੇ ਦੀ ਸੂਚਨਾ ਦਿੱਤੀ ਸੀ। ਇਸ ’ਤੇ ਪੁਲਿਸ ਜਾਪਤੇ ਨਾਲ ਮੌਕੇ ’ਤੇ ਪਹੁੰਚੀ। ਦੋ ਬੱਚਿਆਂ ਦੀਆਂ ਲਾਸ਼ਾਂ ਪਿੰਡ ਵਾਸੀਆਂ ਨੇ ਖੁੱਦ ਹੀ ਦਲਦਲ ’ਚੋਂ ਕੱਢ ਲਈਆਂ। ਏਐੱਸਪੀ ਹਿਮਾਂਸ਼ੂ ਵੀ ਮੌਕੇ ’ਤੇ ਪਹੁੰਚੇ। ਸੂਚਨਾ ’ਤੇ ਕਲੈਕਟਰ ਬਾਲ ਮੁਕੁੰਦ ਆਸਾਵਾ ਨੇ ਐਸਡੀਆਰਐਫ ਦੀ ਟੀਮ ਨਾਲ ਤਹਿਸੀਲਦਾਰ ਤੇ ਏਐੱਸਪੀ ਹਿਮਾਂਸ਼ੂ ਸ਼ਰਮਾ ਨੂੰ ਰਾਤ 10 ਵਜੇ ਮੌਕੇ ’ਤੇ ਭੇਜਿਆ। Rajasthan News

SDRF ਨੇ 4 ਘੰਟੇ ਚਲਾਇਆ ਰੈਸਕਿਊ ਆਪ੍ਰੇਸ਼ਨ

ਚਾਰ ਘੰਟੇ ਦੀ ਤਲਾਸ਼ ਤੋਂ ਬਾਅਦ ਐੱਸਡੀਆਰਐੱਫ ਨੇ ਰਾਤ ਕਰੀਬ 2 ਵਜੇ ਹੋਰ ਬਾਕੀ ਬੱਚਿਆਂ ਦੀਆਂ ਲਾਸ਼ਾਂ ਨੂੰ ਵੀ ਤਲਾਅ ਤੋਂ ਬਾਹਰ ਕੱਢ ਲਿਆ ਗਿਆ। ਜਿਨ੍ਹਾਂ ਨੂੰ ਡੀਡਵਾਨਾ ਦੇ ਸਰਕਾਰੀ ਹਸਪਤਾਲ ਲਿਆਇਆ ਗਿਆ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀਆਂ ਗਈਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕੋ ਸਮੇਂ ਚਾਰ ਬੱਚਿਆਂ ਦੀ ਮੌਤ ਨਾਲ ਪਿੰਡ ’ਚ ਸੋਗ ਦਾ ਮਾਹੌਲ ਹੈ। Rajasthan News