ਰੂਹਾਨੀ ਸਥਾਪਨਾ ਮਹੀਨਾ : ਬਰਨਾਵਾ ਆਸ਼ਰਮ ’ਚ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ, ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ

dera-696x304

ਯੂਪੀ-ਉੱਤਰਾਖੰਡ ਦੀ ਸਾਧ-ਸੰਗਤ ਨੇ ਮਾਨਵਤਾ ਭਲਾਈ ਕਾਰਜਾਂ ਦੇ ਨਾਲ ਮਨਾਇਆ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨਾ

  • 58 ਲੋੜਵੰਦਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਤੇ ਇੱਕ ਗਰੀਬ ਪਰਿਵਾਰ ਨੂੰ ਮਿਲਿਆ ਆਸ਼ੀਆਨਾ
  • ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਇਕਾਗਰ ਚਿੱਤ ਹੋ ਕੇ ਸੁਣਿਆ

ਬਰਨਾਵਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ 74ਵੇਂ ਰੂਹਾਨੀ ਸਥਾਪਨਾ ਮਹੀਨੇ (Foundation Month) ਦੀ ਖੁਸ਼ੀ ’ਚ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ, ਜ਼ਿਲ੍ਹਾ ਬਾਗਪਤ (ਯੂਪੀ) ’ਚ ਉੱਤਰ ਪ੍ਰਦੇਸ਼ ਦੀ ਸਾਧ-ਸੰਗਤ ਨੇ ਪਵਿੱਤਰ ਭੰਡਾਰਾ ਮਨਾਇਆ। ਇਸ ਮੌਕੇ ’ਤੇ ਸਾਧ-ਸੰਗਤ ਨੇ 58 ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਤੇ ਇੱਕ ਗਰੀਬ ਪਰਿਵਾਰ ਨੂੰ ਆਸ਼ਿਆਨਾ ਮੁਹਿੰਮ ਤਹਿਤ ਬਣਾ ਕੇ ਦਿੱਤੇ ਗਏ ਮਕਾਨ ਦੀ ਚਾਬੀ ਸੌਂਪੀ ਗਈ।

ਪਵਿੱਤਰ ਭੰਡਾਰੇ ਦੀ ਨਾਮ ਚਰਚਾ ਨੂੰ ਲੈ ਕੇ ਸੇਵਾਦਾਰਾਂ ਨੇ ਆਪਣੀ ਡਿਊਟੀਆਂ ਨੂੰ ਬਾਖੂਬੀ ਨਿਭਾਇਆ। ਨਾਮ ਚਰਚਾ ’ਚ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਤੋਂ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਸਾਧ-ਸੰਗਤ ਦੇ ਉਤਸ਼ਾਹ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨਾਮ-ਚਰਚਾ ਦੀ ਸਮਾਪਤੀ ਤੱਕ ਲਗਾਤਾਰ ਸਾਧ-ਸੰਗਤ ਦਾ ਆਉਣਾ ਜਾਰੀ ਰਿਹਾ।

ਨਾਮ ਚਰਚਾ ਦਾ ਸ਼ੁੱਭ ਆਰੰਭ ਪਵਿੱਤਰ ਨਾਅਰਾ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦੇ ਨਾਲ ਕੀਤਾ ਗਿਆ। ਇਸ ਤੋਂ ਬਾਅਦ ਕਵੀਰਾਜਾਂ ਨੇ ਵੱਖ-ਵੱਖ ਭਗਤੀਮਈ ਭਜਨਾਂ ਨਾਲ ਸਤਿਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਰਿਕਾਰਡਿਡ ਬਚਨਾਂ ਵੀ ਚਲਾਏ ਗਏ, ਜਿਸ ਨੂੰ ਸਾਧ-ਸੰਗਤ ਨੇ ਇਕਚਿੱਤ ਹੋ ਕੇ ਸੁਣਿਆ।

ਨਾਮ ਚਰਚਾ ’ਚ ਪਹੁੰਚੀ ਸਾਧ-ਸੰਗਤ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਸੇਵਾਦਾਰਾਂ ਨੇ ਟਰੈਫਿਕ ਤੇ ਲੰਗਰ ਭੋਜਨ ਤੇ ਪੀਣ ਵਾਲੇ ਪਾਣੀ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਨਾਲ ਹੀ ਵੱਖ-ਵੱਖ ਸੰਮਤੀਆਂ ਦੇ ਸੇਵਾਦਰਾਂ ਨੇ ਆਪਣੀਆਂ-ਆਪਣੀਆਂ ਡਿਊਟੀਆਂ ਨਿਭਾਈ। ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਨਾਮ ਚਰਚਾ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਦੇ ਆਗਮਨ ਦੇ ਮੱਦੇਨਜ਼ਰ ਆਸ਼ਰਮ ਵੱਲ ਆਉਣ ਵਾਲੇ ਸਾਰੇ ਰਸਤਿਆਂ ’ਤੇ ਟਰੈਫਿਕ ਵਿਵਸਥਾ ਬਣਾਈ ਰੱਖਣ ਲਈ ਸੇਵਾਦਾਰ ਨੇ ਆਪਣੀ ਜਿੰਮਾਵਾਰੀ ਚੰਗੀ ਤਰ੍ਹਾਂ ਨਿਭਾਈ। ਨਾਮ ਚਰਚਾ ਦੀ ਸਮਾਪਤੀ ’ਤੇ ਆਈ ਹੋਈ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ’ਚ ਲੰਗਰ ਭੋਜਨ ਤੇ ਪ੍ਰਸਾਦ ਵੰਡਿਆ ਗਿਆ।

Dera Sacha Sauda Foundation Monthਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਪਹਿਲੀ ਪਾਤਸ਼ਾਹੀ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ ਸੰਨ 1948 ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ। ਇਸ ਤੋਂ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਅਗਵਾਈ ’ਚ ਰੂਹਾਨੀਅਤ ਦੇ ਇਸ ਸੱਚੇ ਦਰ ਨਾਲ ਜੁੜ ਕੇ ਕਰੋੜਾਂ ਲੋਕਾਂ ਨੇ ਨਸ਼ੇ ਤੇ ਬੁਰਾਈਆਂ ਛੱਡੀਆਂ ਤੇ ਅੱਜ ਖੁਸ਼ਹਾਲ ਜੀਵਨ ਜੀਅ ਰਹੇ ਹਨ।

  • ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਜੀ ਵੱਲੋਂ ਲਿਖਿਆ 9ਵਾਂ ਸ਼ਾਹੀ ਪੱਤਰ ਵੀ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਇਆ ਗਿਆ।
  • ਆਸ਼ਰਮ ਵੱਲੋਂ 58 ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ।
  • ਵੱਖ-ਵੱਖ ਬਲਾਕਾਂ ਵੱਲੋਂ ਲੋੜਵੰਦ ਗਰੀਬ ਪਰਿਵਾਰਾਂ ਨੂੰ ਬਣਾ ਕੇ ਦਿੱਤੇ ਗਏ ਮਕਾਨਾਂ ਦੀਆਂ ਚਾਬੀਆਂ ਸ਼ੌਂਪੀਆਂ ਗਈਆਂ।
  • ਲੰਗਰ ਸੰਮਤੀ ਦੇ ਸੇਵਾਦਾਰ ਭਾਈ-ਭੈਣਾਂ ਨੇ ਲੱਖਾਂ ਦੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ’ਚ ਲੰਗਰ ਛਕਾਇਆ ਗਿਆ।
  • ਗਰਮੀ ਦੇ ਮੌਸਮ ਦੇ ਮੱਦੇਨਜ਼ਰ ਪਾਣੀ ਸੰਮਤੀ ਦੇ ਸੇਵਾਦਾਰਾਂ ਵੱਲੋਂ ਥਾਂ-ਥਾਂ ’ਤੇ ਠੰਢੇ ਪਾਣੀਆਂ ਦੀਆਂ ਛਬੀਲਾਂ ਲਾਈਆਂ ਗਈਆਂ।
  • ਸਫਾਈ ਸੰਮਤੀ ਦੇ ਸੇਵਾਦਾਰਾਂ ਵੱਲੋਂ ਪੂਰੇ ਆਸ਼ਰਮ ਦੀ ਸਫਾਈ ਕੀਤੀ ਗਈ।
  • ਟੈਰਫਿਕ ਸੰਮਤੀਆਂ ਦੇ ਸੇਵਾਦਾਰਾਂ ਵੱਲੋਂ ਵਾਹਨਾਂ ਨੂੰ ਟਰੈਫਿਕ ਗਰਾਊਂਡ ’ਚ ਸੁਚੱਜੇ ਢੰਗ ਨਾਲ ਲਾਇਨਾਂ ’ਚ ਲਗਾਵਾਇਆ ਗਿਆ ।
  • ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ 45 ਮੈਂਬਰ ਜਿੰਮੇਵਾਰ ਭਾਈ ਭੈਣਾਂ ਨੇ ਭੰਡਾਰੇ ਦੀ ਵਿਵਸਥਾ ’ਚ ਸਹਿਯੋਗ ਦਿੱਤਾ ਗਿਆ।
  • ਭੰਡਾਰੇ ਦੀ ਨਾਮ ਚਰਚਾ ’ਚ ਵੱਖ-ਵੱਖ ਅਖਬਾਰਾਂ ਦੇ ਪੱਤਰਕਾਰ ਵੱਖ-ਵੱਖ ਚੈਨਲਾਂ ਦੇ ਪੱਤਰਕਾਰ ਤੇ ਬਹੁਤ ਸਾਰੇ ਪਤਵੰਤਿਆਂ ਨੇ ਭਾਗ ਲਿਆ। ਰਾਜ ਮੰਤਰੀ ਕੇ. ਪੀ. ਮਲਿਕ, ਬੜੌਤ ਦੇ ਚੇਅਰਮੈਨ ਅਮਿਤ ਰਾਣਾ ਵੀ ਆਸ਼ਰਮ ’ਚ ਪਹੁੰਚੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here