ਅਮਰੀਕੀ ਡਿਪਲੋਮੈਟ ਨੇ ਭਾਰਤ ਬਾਰੇ ਇਹ ਕੀ ਕਹਿ ਦਿੱਤਾ ਕਿ

Former, US Diplomat, India, A Power

ਸਾਬਕਾ ਅਮਰੀਕੀ ਡਿਪਲੋਮੈਂਟ ਨੇ ਭਾਰਤ ਨੂੰ ਦੱਸਿਆ ਇੱਕ ਸ਼ਕਤੀ

ਵਾਸ਼ਿੰਗਟਨ: ਸਿੱਕਮ ਸੈਕਟਰ ਦੇ ਡੋਕਲਾਮ ਖੇਤਰ ‘ਚ ਭਾਰਤ ਅਤੇ ਚੀਨੀ ਫੌਜੀਆਂ ਦਰਮਿਆਨ ਜਾਰੀ ਤਣਾਅ ਦਰਮਿਆਨ ਅਮਰੀਕਾ ਦੀ ਇੱਕ ਸਾਬਕਾ ਡਿਪਲੋਮੈਂਟ ਨੇ ਕਿਹਾ ਹੈ ਕਿ ਚੀਨ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਭਾਰਤ ਇੱਕ ਅਜਿਹੀ ਸ਼ਕਤੀ ਹੈ, ਜਿਸ ਨਾਲ ਤਾਲਮੇਲ ਬਿਠਾਉਣਾ ਜ਼ਰੂਰੀ ਹੈ ਅਤੇ ਬੀਜਿੰਗ ਦੇ ਵਿਹਾਰ ਕਾਰਨ ਖੇਤਰ ਦੇ ਦੇਸ਼ ਪ੍ਰਭਾਵਿਤ ਹੋ ਰਹੇ ਹਨ

ਸਾਬਕਾ ਸਹਾਇਕ ਵਿਦੇਸ਼ ਮੰਤਰੀ (ਦੱਖਣੀ ਅਤੇ ਮੱਧ ਏਸ਼ੀਆ) ਰਹਿ ਚੁੱਕੀ ਭਾਰਤੀ ਮੂਲ ਦੀ ਅਮਰੀਕੀ ਨਿਸ਼ਾ ਦੇਸਾਈ ਬਿਸਵਾਲ ਨੇ ਇੰਟਰਵਿਊ ‘ਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਚੀਨ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਏਸ਼ੀਆ ‘ਚ ਰਣਨੀਤਿਕ ਅਤੇ ਸੁਰੱਖਿਆਤਮਕ ਸਮਰੱਥਾ ਵਧ ਰਹੀ ਹੈ ਅਤੇ ਯਕੀਨੀ ਤੌਰ ‘ਤੇ ਭਾਰਤ ਇੱਕ ਅਜਿਹੀ ਸ਼ਕਤੀ ਹੈ, ਜਿਸ ਨਾਲ ਤਾਲਮੇਲ ਬਿਠਾਉਣਾ ਜ਼ਰੂਰੀ ਹੈ ਬਿਸਵਾਲ ਓਬਾਮਾ ਪ੍ਰਸ਼ਾਸਨ ਦੇ ਦੂਜੇ ਕਾਰਜਕਾਲ ‘ਚ ਦੱਖਣੀ ਅਤੇ ਮੱਧ ਏਸ਼ੀਆ ਲਈ ਇੱਕ ਅਹਿਮ ਵਿਅਕਤੀ ਰਹੀ ਹੈ

ਚੀਨ ਨੂੰ ਮੰਨ ਲੈਣਾ ਚਾਹੀਦਾ ਹੈ ਭਾਰਤ ਨੂੰ ਮਹੱਤਵ ਦੇਣਾ ਜ਼ਰੂਰੀ ਹੈ

ਉਨ੍ਹਾਂ ਨੇ ਕਿਹਾ ਕਿ ਚੀਨ ਵੱਲੋਂ ਵੱਖ-ਵੱਖ ਸਰਹੱਦੀਂ ਬਿੰਦੂਆਂ ‘ਤੇ ਸਮੁੰਦਰ ‘ਚ ਅਤੇ ਜ਼ਮੀਨਾਂ ਦੋਵਾਂ ‘ਤੇ ਹਮਲਾਵਰ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਅਜਿਹੇ ਸੰਕੇਤ ਭੇਜੇ ਜਾ ਰਹੇ ਹਨ ਉਨ੍ਹਾਂ ਨੇ ਕਿਹਾ ਮੈਂ ਚੀਨ ਦੀਆਂ ਭਾਵਨਾਵਾਂ ਸਮਝਦੀ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਉਹ ਖੁਦ ਨੂੰ ਏਸ਼ੀਆ-ਪ੍ਰਸ਼ਾਂਤ ਖੇਤਰ ‘ਚ ਇੱਕ ਪ੍ਰਭਾਵਸ਼ਾਲੀ ਦੇਸ਼ ਦੇ ਤੌਰ ‘ਤੇ ਪੇਸ਼ ਕਰਨ ਦੀ ਕੋਸ਼ਿਸ਼ ‘ਚ ਹੈ ਮੇਰਾ ਮੰਨਣਾ ਹੈ ਕਿ ਚੀਨ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਏਸ਼ੀਆ ਪ੍ਰਸ਼ਾਂਤ ਖੇਤਰ ‘ਚ ਦੇਸ਼ ਉਸਦੇ ਵਰਤਾਓ ਕਾਰਨ ਅਤੇ ਉਸਦੇ ਇੱਕ ਪੱਖੀ ਵਿਹਾਰ ਕਾਰਨ ਅਸਥਿਰਤਾ ਦਾ ਸਾਹਮਣਾ ਕਰ ਰਹੇ ਹਨ ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਦੋਵਾਂ ਦੇਸ਼ਾਂ ਦੇ ਆਗੂ ਇਸ ਸਥਿਤੀ ਨੂੰ ਹੋਰ ਜ਼ਿਆਦਾ ਵਿਗੜਨ ਤੋਂ ਰੋਕਣ ‘ਚ ਸਫਲ ਰਹਿਣਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here